ETV Bharat / state

ਅੰਮ੍ਰਿਤਸਰ ਪੁਲਿਸ ਨੇ ਲੁੱਟ ਦੀ ਵਾਰਦਾਤ ਦੇ ਮੁਲਜ਼ਮ ਨੂੰ ਕੀਤਾ ਕਾਬੂ

author img

By

Published : Jan 4, 2022, 4:13 PM IST

ਅੰਮ੍ਰਿਤਸਰ ਵਿਚ ਬੀਤੀ ਦਿਨੀਂ ਇਕ ਕਾਰੋਬਾਰੀ ਕੋਲੋਂ 22 ਲੁੱਖ ਰੁਪਏ ਲੁੱਟ (Loot Rs 22 lakh) ਲਏ ਗਏ ਸਨ।ਪੁਲਿਸ ਨੇ ਮਾਮਲੇ ਦੀ ਤਫਦੀਸ਼ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ (One person arrested) ਕੀਤਾ ਹੈ।

ਪੁਲਿਸ ਨੇ ਲੁਟੇਰਾ ਕੀਤਾ ਕਾਬੂ
ਪੁਲਿਸ ਨੇ ਲੁਟੇਰਾ ਕੀਤਾ ਕਾਬੂ

ਅੰਮ੍ਰਿਤਸਰ: ਪੰਜਾਬ ਭਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਬੀਤੀ ਦਿਨੀਂ ਅੰਮ੍ਰਿਤਸਰ ਵਿਚ ਇਕ ਕਾਰੋਬਾਰੀ ਤੋਂ 22 ਲੱਖ ਰੁਪਏ ਲੁੱਟੇ ਗਏ ਸਨ ਪਰ ਪੁਲਿਸ ਨੇ ਮੁਸਤੈਦੀ (police are on high alert) ਵਿਖਾਉਂਦੇ ਹੋਏ ਇਕ ਵਿਅਕਤੀ ਗ੍ਰਿਫ਼ਤਾਰ (Person arrested) ਕੀਤਾ ਹੈ।

ਪੁਲਿਸ ਨੇ ਲੁਟੇਰਾ ਕੀਤਾ ਕਾਬੂ

ਪੁਲਿਸ ਅਧਿਕਾਰੀ ਮਨੋਜ ਠਾਕੁਰ ਦਾ ਕਹਿਣਾ ਹੈ ਕਿ ਇਕ ਵਪਾਰੀ ਬਟਾਲਾ ਤੋਂ ਜਲੰਧਰ ਨੂੰ ਜਾ ਰਿਹਾ ਸੀ ਜਿਸ ਦੌਰਾਨ ਉਸ ਕੋਲੋ 22 ਲੱਖ ਰੁਪਏ ਲੁੱਟੇ ਗਏ ਸਨ। ਐਸਐਸਪੀ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਤਾ ਦਾ ਆਪਣਾ ਡਰਾਈਵਰ ਰਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਦਲਜੀਤ ਸਿੰਘ ਵਾਸੀ ਭੁੱਲਰ ਹੀ ਮੁਲਜ਼ਮਾਂ ਨਾਲ ਮਿਲਿਆ ਹੋਇਆ ਸੀ। ਜਿਸ ਤੋਂ ਰਵਿੰਦਰ ਸਿੰਘ ਉਰਫ ਕਾਲਾਂ ਨੂੰ ਮੁਕਦਮਾ ਵਿੱਚ ਗ੍ਰਿਫ਼ਤਾਰ ਕਰਕੇ ਸਖਤੀ ਨਾਲ ਪੁਛਗਿੱਛ ਕੀਤੀ।

ਜਿਸਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਉਸਦੇ ਨਾਲ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਔੜਾ ਕੋਟਲੀ ਸੂਰਤ ਮੱਲੀਆਂ ( ਬਟਾਲਾ ) ਸੁਖਪ੍ਰੀਤ ਸਿੰਘ ਉਰਫ ਸੁਖ ਪੁੱਤਰ ਬੀਰ ਸਿੰਘ ਵਾਸੀ ਵੜੈਦ ਘੁੰਮਣ ਕਲਾਂ (Gurdaspur) ਗੁਰਵਿੰਦਰ ਸਿੰਘ ਉਰਫ ਸੋਨਾ ਪੁੱਤਰ ਬੂਆ ਸਿੰਘ ਵਾਸੀ ਭੁੱਲਰ (ਬਟਾਲਾ) ਅਤੇ ਇਕ ਹੋਰ ਵਿਅਕਤੀ ਜਿਸਦਾ ਨਾਮ ਉਹ ਨਹੀਂ ਜਾਣਦਾ ਸ਼ਾਮਿਲ ਸਨ। ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਭਾਲ ਵਿਚ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ 10 ਲੱਖ 51 ਹਜ਼ਾਰ ਦੀ ਨਕਦੀ ਬਰਾਮਦੀ ਕੀਤੀ ਗਈ ਹੈ।ਪੁਲਿਸ ਦਾ ਕਹਿਣਾ ਹੋਰ ਵੀ ਕਈ ਖੁਲਾਸੇ ਹੋਣ ਉਮੀਦ ਹੈ।

ਇਹ ਵੀ ਪੜੋ:ਚਾਈਨਾ ਡੋਰ ਦਾ ਕਹਿਰ, ਘਰ ਜਾਂਦੇ ਵਿਅਕਤੀ ਦਾ ਵੱਢਿਆ ਨੱਕ

ETV Bharat Logo

Copyright © 2024 Ushodaya Enterprises Pvt. Ltd., All Rights Reserved.