ਅੰਮ੍ਰਿਤਸਰ: ਪਿੰਗਲਵਾੜਾ ਸੰਸਥਾ ਵਿੱਚ ਰਹਿਣ ਵਾਲੇ ਸੋਹਣਾ ਤੇ ਮੋਹਣਾ ਨੂੰ ਆਖਿਰ ਪਾਸਪੋਰਟ ਜਾਰੀ ਹੋ ਗਿਆ ਹੈ। ਪਾਸਪੋਰਟ ਪ੍ਰਾਪਤ ਕਰ ਸੋਹਣਾ-ਮੋਹਣਾ ਖੁਸ਼ ਵਿਖਾਈ ਦੇ ਰਹੇ ਹਨ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਸੋਹਣਾ-ਮੋਹਣਾ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਗੱਲਬਾਤ ਦੌਰਾਨ ਸੋਹਣਾ-ਮੋਹਣਾ ਨੇ ਕਿਹਾ ਕਿ ਉਹ ਪਾਸਪੋਰਟ ਪ੍ਰਾਪਤ ਕਰਕੇ ਬਹੁਤ ਖੁਸ਼ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਐਨਆਰਆਈ ਉਨ੍ਹਾਂ ਨੂੰ ਸਪੋਂਸਰਸ਼ਿੱਪ ਭੇਜੇਗਾ ਤਾਂ ਉਹ ਵਿਦੇਸ਼ ਜ਼ਰੂਰ ਜਾਣਗੇ।
ਇਸਦੇ ਨਾਲ ਹੀ ਉਨ੍ਹਾਂ ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵਿਦੇਸ਼ ਬੁਲਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਜਾਰੀ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਜਦੋਂ ਕਦੇ ਵੀ ਉਨ੍ਹਾਂ ਨੂੰ ਐਨਆਰਆਈ ਭਾਈਚਾਰੇ ਵੱਲੋਂ ਸਪੋਂਸਰਸ਼ਿੱਪ ਭੇਜੀ ਜਾਵੇਗੀ ਉਹ ਵਿਦੇਸ਼ ਚਲੇ ਜਾਣਗੇ। ਇਸ ਮੌਕੇ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀ ਨਾਲ ਵੀ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ।
ਪਾਸਪੋਰਟ ਜਾਰੀ ਕਰਨ ਵਾਲੇ ਅਧਿਕਾਰੀ ਸ਼ਮਸ਼ੇਰ ਸਿੰਘ ਬਹਾਦਰ ਨੇ ਦੱਸਿਆ ਕਿ ਅਜਿਹੇ ਕੇਸ ਉਸਦੀ ਜ਼ਿੰਦਗੀ ਵਿੱਚ ਪਹਿਲਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰਨ ਨੂੰ ਲੈਕੇ ਪਹਿਲਾਂ ਕਨਫਿਊਜਨ ਸੀ ਕਿ ਇੱਕ ਜਾਣੇ ਦੇ ਨਾਮ ਉਪਰ ਪਾਸਪੋਰਟ ਜਾਰੀ ਹੋਵੇਗਾ ਜਾਂ ਫਿਰ ਦੋਵਾਂ ਦੇ ਵੱਖ ਵੱਖ ਨਾਵਾਂ ਉੱਪਰ ਜਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਪਾਸਪੋਰਟ ਜਾਰੀ ਕਰਨ ਨੂੰ ਲੈਕੇ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰਨਾ ਪਿਆ ਅਤੇ ਜਦੋਂ ਹੀ ਉਨ੍ਹਾਂ ਸਟੀਕ ਜਾਣਕਾਰੀ ਮੰਤਰਾਲੇ ਵੱਲੋਂ ਪ੍ਰਾਪਤ ਹੋ ਗਈ ਤਾਂ ਉਨ੍ਹਾਂ ਤੁਰੰਤ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਜਾਰੀ ਕਰ ਦਿੱਤਾ।
ਇਸ ਮੌਕੇ ਪਾਸਪੋਰਟ ਅਧਿਕਾਰੀ ਨੇ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਉਨ੍ਹਾਂ ਨੂੰ ਇਹ ਬਹੁਤ ਚੰਗਾ ਮੌਕਾ ਮਿਲਿਆ ਹੈ ਅਤੇ ਇਸਨੂੰ ਉਹ ਕਦੇ ਵੀ ਜ਼ਿੰਦਗੀ ਵਿੱਚੋਂ ਨਹੀਂ ਭੁਲਾਉਣਗੇ। ਉਨ੍ਹਾਂ ਸੋਹਣੇ ਮੋਹਣਾ ਬਾਰੇ ਬੋਲਦੇ ਕਿਹਾ ਕਿ ਇਹ ਕੁਦਰਤ ਦਾ ਕ੍ਰਿਸ਼ਮਾ ਹੈ ਜਿਸਨੂੰ ਕਰਕੇ ਉਹ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰਕੇ ਬਹੁਤ ਹੀ ਖੁਸ਼ ਹਨ।
ਇਹ ਵੀ ਪੜ੍ਹੋ: ਸੱਜਣ ਕੁਮਾਰ ਨੂੰ ਜ਼ਮਾਨਤ ਤਾਂ ਟਾਇਟਲਰ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ: ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਕਾਂਗਰਸ