ਅੰਮ੍ਰਿਤਸਰ: ਜ਼ਿਲ੍ਹੇ ਦੇ ਨਗਲੀ ਪਿੰਡ ਦੇ 17 ਸਾਲਾਂ ਦੇ ਵਿਜੇ ਸਿੰਘ ਦੇ ਕਤਲ ਦੀ ਗੁੱਥੀ ਸੁਲਝਾਉਣ ਸਬੰਧੀ ਅੱਜ ਫੋਰੈਂਸਿਕ ਟੀਮ (Forensic team) ਵੱਲੋਂ ਪਿੰਡ ਮੁਰਾਦਪੁਰਾ ਦੇ ਕੈਂਬਰਿਜ ਸਕੂਲ (Cambridge School, Village Muradpura) ਵਿਖੇ ਜਾਂਚ ਕਰ ਤੱਥ ਇਕੱਠੇ ਕੀਤੇ ਜਾ ਰਹੇ ਹਨ। ਇਸ ਸਬੰਧੀ ਐੱਸ.ਐੱਚ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਤਲ ਦੀ ਗੁੱਥੀ ਸੁਲਝਾਉਣ ਲਈ ਸਪੈਸ਼ਲ ਫੋਰੈਂਸਿਕ ਟੀਮ ਵੱਲੋਂ ਅੱਜ ਇੱਥੇ ਮੁਰਾਦਪੁਰਾ ਵਿਖੇ ਪਹੁੰਚ ਕੇ ਤੱਥ ਇਕੱਠੇ ਕੀਤੇ ਗਏ ਹਨ। ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।
ਉੱਧਰ ਦੂਜੇ ਪਾਸੇ ਮ੍ਰਿਤਕ ਵਿਜੇ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਜੇ ਦੇ ਕਾਤਲਾਂ ਸਬੰਧੀ ਅਸੀਂ ਪੁਲਿਸ (Police) ਨੂੰ ਪੂਰੀ ਜਾਣਕਾਰੀ ਨਾਮ ਸਮੇਤ ਦਿੱਤੀ ਹੈ, ਪਰ ਪੁਲਿਸ (Police) ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਦੇਰੀ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚੇ ਦੇ ਕਾਤਲਾਂ ਨੂੰ ਖੁੱਲ੍ਹੇਆਮ ਘੁੰਮਦਾ ਨਹੀਂ ਦੇਖ ਸਕਦੇ, ਇਸ ਲਈ ਅਸੀਂ ਪੁਲਿਸ ਪ੍ਰਸ਼ਾਸਨ (Police administration) ਨੂੰ ਅਪੀਲ ਕਰਦਿਆਂ ਕਿ ਉਹ ਇਨ੍ਹਾਂ ਦੋਸ਼ਾਂ ਸਬੰਧੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਯੂਥ ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਫੁਕਿਆ ਪੰਜਾਬ ਸਰਕਾਰ ਪੁਤਲਾ
ਉੱਥੇ ਹੀ ਮ੍ਰਿਤਕ ਵਿਜੇ ਦੇ ਦੋਸਤ ਦਾ ਕਹਿਣਾ ਹੈ ਕਿ ਉਸ ਨੇ ਵਿਜੈ ਅਤੇ ਉਸ ਦੇ ਦੋ ਦੋਸਤਾਂ ਨੂੰ ਉਸੇ ਸ਼ਾਮ ਇੱਥੇ ਵੇਖਿਆ ਸੀ ਜਦੋਂ ਉਸ ਦਾ ਕਤਲ ਹੋਇਆ ਸੀ, ਇਸ ਘਰ ਵਿੱਚ ਉਨ੍ਹਾਂ ਨੇ ਪਾਣੀ ਪੀਤਾ ਸੀ ਅਤੇ ਉਸ ਤੋਂ ਬਾਅਦ ਉਹ ਇਸ ਜਗ੍ਹਾ ਤੋਂ ਚਲੇ ਗਿਆ ਸੀ, ਪਤਾ ਨਹੀਂ ਉਸ ਤੋਂ ਬਾਅਦ ਇੱਥੇ ਕੀ ਹੋਇਆ, ਪਰ ਇਹ ਸਪਸ਼ਟ ਹੈ ਕਿ ਤਿੰਨੋਂ ਦੋਸਤ ਉਸ ਸ਼ਾਮ ਜ਼ਰੂਰ ਇੱਥੇ ਆਏ ਸਨ।
ਇਹ ਵੀ ਪੜ੍ਹੋ: ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼