ਅੰਮ੍ਰਿਤਸਰ:ਸਰਕਾਰੀ ਅਧਿਆਪਕਾਂ (Government Teachers) ਨੇ ਆਪਣੀਆਂ ਬਦਲੀਆਂ ਕਰਵਾਉਣ ਦੇ ਲਈ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਸੌਂਪਿਆ ਹੈ।ਇਸ ਮੌਕੇ ਅਧਿਆਪਕ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਅਧਿਆਪਕਾਂ ਨੇ ਬਦਲੀ ਕਰਵਾਉਣ ਲਈ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਹਾਂ ਅਤੇ ਮੇਰੇ ਕੋਲ ਛੇ ਮਹੀਨੇ ਦੀ ਬੱਚੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਲਈ ਮੈਂ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਬਦਲ ਕਰਵਾਉਣ ਲਈ ਮੰਗ ਪੱਤਰ ਦਿੱਤਾ ਹੈ।ਉਨ੍ਹਾਂ ਦੱਸਿਆ ਹੈ ਕਿ ਕੈਬਨਿਟ ਮੰਤਰੀ (Minister) ਓਮ ਪ੍ਰਕਾਸ਼ ਸੋਨੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਇਸ ਮੁੱਦੇ ਉਤੇ ਕੈਬਨਿਟ ਮੀਟਿੰਗ ਵਿਚ ਵਿਚਾਰ ਕਰਨਗੇ।
ਅਧਿਆਪਕ ਆਗੂ ਕੇਸ਼ਵ ਕੋਹਲੀ ਦਾ ਕਹਿਣਾ ਹੈ ਕਿ ਜਿੱਥੇ ਸਾਡੀ ਡਿਊਟੀ ਹੈ ਉਹ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਹੈ ਅਤੇ ਆਉਣ ਜਾਣ ਵਿਚ ਬਹੁਤ ਜ਼ਿਆਦਾ ਸਮਾਂ ਵਿਅਰਥ ਹੁੰਦਾ ਹੈ। ਇਸ ਲਈ ਸਾਡੀਆਂ ਬਦਲੀਆਂ ਕਰਕੇ ਸਾਡੇ ਰੈਜੀਡੈਂਸ ਇਲਾਕਿਆਂ ਦੇ ਕੋਲ ਕੀਤੀਆਂ ਜਾਣ। ਉਨ੍ਹਾਂ ਕਿਹਾ ਅਸੀਂ ਕੈਬਨਿਟ ਮੰਤਰੀ ਨੂੰ ਆਪਣੇ ਘਰਾਂ ਦੀਆਂ ਪ੍ਰਸਿਥਤੀਆਂ ਤੋਂ ਜਾਣੂ ਕਰਵਾਇਆ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਮਾਪਿਆਂ ਨੂੰ ਸਾਡੀ ਲੋੜ ਹੈ ਪਰ ਅਸੀਂ ਉਹਨਾਂ ਨੂੰ ਛੱਡ ਕੇ ਦੂਰ ਬੈਠੇ ਹਾਂ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਉਹ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕਰਨਗੇ।
ਇਹ ਵੀ ਪੜੋ:'RTI 'ਚ ਬੇਰੁਜ਼ਗਾਰਾਂ ਨੂੰ ਲੈ ਕੇ ਸਰਕਾਰ ਦੇ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ'