ਅੰਮ੍ਰਿਤਸਰ: ਸਰਕਾਰੀ ਈਐਨਟੀ ਹਸਪਤਾਲ ਦੀ ਆਪ੍ਰੇਸ਼ਨ ਥੀਏਟਰ ਦੀ ਮੀਂਹ ਪੈਣ ਕਾਰਨ ਛੱਤ ਟਪਕਣ ਲੱਗ ਪਈ, ਜਿਸ ਕਾਰਨ ਆਪ੍ਰੇਸ਼ਨ ਥੀਏਟਰ ਬੰਦ ਕਰ ਦਿੱਤਾ ਗਿਆ ਹੈ। ਸ਼ਨਿੱਚਰਵਾਰ ਨੂੰ ਹੋਣ ਵਾਲੇ ਲਗਭਗ 25 ਆਪ੍ਰੇਸ਼ਨ ਰੱਦ ਕਰ ਦਿੱਤੇ ਗਏ ਹਨ।
ਇਸ ਸਬੰਧੀ ਡਾਕਟਰ ਕਰਮਜੀਤ ਨੇ ਦੱਸਿਆ ਕਿ ਇਸ ਹਫ਼ਤੇ ਇਹ ਛੱਤ ਠੀਕ ਹੋਣ ਲਈ ਲਵੇਗੀ ਅਤੇ ਇਕ ਹਫ਼ਤੇ ਵਿਚ ਹੋਣ ਵਾਲੇ ਤਕਰੀਬਨ 100 ਤੋਂ 125 ਕਾਰਜਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਸਰਕਾਰ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਰੱਦ ਕਰਨ ਨਾਲ ਮਰੀਜ਼ਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜੋ: ਇੱਕ ਵਾਰ ਫੇਰ ਵਿਵਾਦਾਂ 'ਚ ਨੈਟਫਲਿਕਸ, ਸੀਰੀਜ਼ 'ਚ 'ਨਾਨਕੀ' ਨਾਮ ਦੀ ਗ਼ਲਤ ਵਰਤੋਂ
ਉਥੇ ਹੀ ਮਰੀਜ਼ ਨੇ ਸਰਕਾਰ ਅੱਗੇ ਬੇਨਤੀ ਕਰਦਿਆ ਕਿਹਾ ਕਿ ਇਸ ਛੱਤ ਨੂੰ ਜਲਦੀ ਤੋਂ ਜਲਦੀ ਠੀਕ ਕਾਰਵਾਈ ਜਾਵੇ ਕਿਉਕਿ ਇਸ ਹਸਪਤਾਲ ਵਿੱਚ ਜ਼ਿਆਦਾਤਰ ਲੋਕ ਗਰੀਬ ਤਬਕੇ ਦੇ ਆਉਦੇ ਹਨ ਕਿਉਕੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਬਹੁਤ ਪੈਸਾ ਲੱਗਦਾ ਹੈ।