ਅੰਮ੍ਰਿਤਸਰ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਆਪਣਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੁਣ ਫੇਸ ਟੂ ਚੱਲ ਰਿਹਾ ਹੈ ਜਿਸ ਦੇ ਚਲਦੇ ਹੁਣ ਆਕਸੀਜਨ ਦੀ ਕਮੀ ਕਰਕੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ 6 ਲੋਕਾਂ ਦੀ ਜਾਨ ਆਕਸੀਜਨ ਨਾ ਮਿਲਣ ਕਰਕੇ ਗਈ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਦੇ ਭੁੱਲਰ ਆਕਸੀਜਨ ਸੈਂਟਰ ਵਿੱਚ ਪਹੁੰਚ ਕੇ ਜਾਂਚ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਅਗਰ ਭਵਿੱਖ ਵਿੱਚ ਹੋਰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਵਰਤੋਂ ਵਿੱਚ ਲਿਆ ਜਾ ਸਕਦਾ ਹੈ ਅਤੇ ਅਗਰ ਕੇਸ ਵਧਦੇ ਹਨ ਤੇ ਕਿੰਨੇ ਕੁ ਸਿਲੰਡਰਾਂ ਦੀ ਜ਼ਰੂਰਤ ਹੋਰ ਪੈ ਸਕਦੀ ਹੈ, ਉਸ ਦੀ ਵੀ ਸਮੀਖਿਆ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਾਡੀਆਂ ਸਾਰੀਆਂ ਟੀਮਾਂ ਸੜਕਾਂ ’ਤੇ ਹਨ ਅਤੇ ਜੋ ਵੇ ਸਾਡੇ ਵੱਲੋਂ ਬਣ ਸਕਿਆ ਅਸੀਂ ਜ਼ਰੂਰ ਕਰਾਂਗੇ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਹੋਰ ਵੀ ਫੈਕਟਰੀਆਂ ਵਿਚ ਪਹੁੰਚ ਕੇ ਆਕਸੀਜਨ ਬਾਰੇ ਉਨ੍ਹਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਕੋਵਿਡ ਸੈਂਟਰ ਵੀ ਹੋ ਕੇ ਆਏ ਹਨ ਅਤੇ ਉਨ੍ਹਾਂ ਵੱਲੋਂ ਡਾਕਟਰਾਂ ਦਾ ਵੀ ਹੌਸਲਾ ਅਫਜ਼ਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੂੜੇ ਦੇ ਢੇਰ ’ਚ ਮਿਲਿਆ ਅੱਠ ਮਹੀਨੇ ਦੇ ਨਵਜਾਤ ਦਾ ਭਰੂਣ