ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਦੇ ਰਾਣੀ ਕਾ ਬਾਗ਼ ਇਲਾਕੇ ਵਿਚ ਦਿਨ-ਦਿਹਾੜੇ ਹੋਈ ਵੱਡੀ ਬੈਂਕ ਲੁੱਟ ਨੂੰ ਸੁਲਝਾਉਂਦੇ ਹੋਏ। ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਕਰੀਬ 23 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਦਿਹਾਤੀ ਕੱਥੂਨੰਗਲ ਤੇ ਇੱਕ ਅੰਮ੍ਰਿਤਸਰ ਦੇ ਮਜੀਠਾ ਰੋਡ ਕਲੋਨੀ ਰਿਸ਼ੀ ਵਿਹਾਰ ਦਾ ਰਹਿਣ ਵਾਲਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਪੂਰੀ ਪੜਤਾਲ ਕਰਦੇ ਹੋਏ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕੀਤੀ।
ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਰਾਣੀ ਕਾ ਬਾਗ਼ ਇਲਾਕੇ ਵਿੱਚ ਦਿਨ ਦਿਹਾੜੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਕਰੀਬ 23 ਲੱਖ ਰੁਪਏ ਲੁੱਟੇ ਗਏ ਸੀ। ਪੁਲਿਸ ਵੱਲੋਂ ਇਨ੍ਹਾਂ ਕੋਲੋਂ 20 ਕਾਰਤੂਸ ਵੀ ਕੀਤੇ ਬ੍ਰਾਮਦ ਇਸ ਮੌਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜੋ ਪੰਜਾਬ ਨੈਸ਼ਨਲ ਬੈਂਕ ਵਿੱਚ 2 ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਨ੍ਹਾਂ ਨੂੰ ਸਾਡੀ ਪੁਲਿਸ ਟੀਮ ਨੇ ਕਾਬੂ ਕਰ ਲਿਆ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦੋਵਾਂ ਕੋਲੋਂ ਦੋ ਪਿਸਤੌਲ ਸਮੇਤ 20 ਕਾਰਤੂਸ ਬਰਾਮਦ ਕੀਤੇ ਹਨ ਅਤੇ ਲੁੱਟ ਦੀ 22 ਲੱਖ ਰੁਪਏ ਦੀ ਰਕਮ ਵੀ ਬ੍ਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕੱਦਮਾਂ ਪੰਜਾਬ ਨੈਸ਼ਨਲ ਬੈਂਕ, ਬ੍ਰਾਂਚ ਅੰਮ੍ਰਿਤਸਰ ਕੈਂਟ, ਰਾਣੀ ਕਾ ਬਾਗ਼, ਅੰਮ੍ਰਿਤਸਰ ਦੇ ਮੈਨਜਰ ਸਤਿੰਦਰ ਰਾਠੌਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਮਿਤੀ 16-02-2023 ਨੂੰ ਸਮਾਂ ਕਰੀਬ 12:00 ਵਜੇ ਦੁਪਿਹਰ ਇੱਕ ਨਾ ਨਾਮਾਲੂਮ ਵਿਅਕਤੀ, ਜਿਸ ਨੇ ਸਿਰ ਪੀਲੀ ਕੈਪ ਅਤੇ ਚਿੱਟੀ ਸ਼ਰਟ ਪਹਿਨੀ ਹੋਈ ਸੀ। ਆਪਣਾ ਚਿਹਰਾ ਚੁੱਕਿਆ ਹੋਇਆ ਸੀ।
ਜਿਸ ਨੇ ਹੱਥ ਵਿੱਚ ਇੱਕ ਪਿਸਤੌਲ ਫੜੀ ਬੈਂਕ ਅੰਦਰ ਕੈਸ਼ ਕਾਊਂਟਰ ਪਰ ਆਇਆ ਤੇ ਜਿਸ ਨੇ ਕੈਸ਼ੀਅਰ ਰਮਨਦੀਪ ਸਿੰਘ ਜੋ ਕਾਂਊਟਰ ਤੇ ਬੈਠਾ ਸੀ ਉਸ ਨੂੰ ਧਮਕੀ ਦੇ ਕੇ ਅਤੇ ਹੱਥ ਵਿੱਚ ਫੜੀ ਪਿਸਤੌਲ ਉਸ ਵੱਲ ਤਾਣ ਕੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੈਸ਼ੀਅਰ ਨੂੰ ਖਿੜਕੀ ਰਾਂਹੀ ਫੜਾਇਆ ਅਤੇ ਕਿਹਾ ਕਿ ਅਸੀਂ ਬੈਂਕ ਚਾਰ-ਚੁਫੇਰੇ ਤੋਂ ਘੇਰਿਆ ਹੋਇਆ ਹੈ। ਜਲਦੀ ਇਸ ਲਿਫਾਫ ਵਿੱਚ ਸਾਰਾ ਕੈਸ਼ ਪਾ ਦੇ ਨਹੀਂ ਤਾ ਮੈਂ ਤੈਨੂੰ ਜਾਨੋਂ ਮਾਰ ਦਿਆਗਾ। ਜਿਸ ਤੇ ਕੈਸ਼ੀਅਰ ਨੇ ਕੈਂਸ ਕਾਊਟਰ ਅੰਦਰ ਪਿਆ ਕੁਝ ਉਸੇ ਹੀ ਲਿਫਾਫੇ ਮੈਂ ਵਿੱਚ ਪਾ ਦਿੱਤਾ ਤੇ ਨਾਮਾਲੂਮ ਵਿਅਕਤੀ ਨੇ ਕੈਸ਼ ਕਾਂਊਟਰ ਦੇ ਦਰਵਾਜ਼ੇ ਤੋਂ ਕੇਸ ਵਾਲਾ ਲਿਫਾਫਾ ਫੜ੍ਹ ਕੇ ਪਿਸਤੌਲ ਹਵਾ ਵਿੱਚ ਲਹਿਰਾਉਂਦਾ ਹੋਇਆ ਧਮਕੀਆਂ ਦਿੰਦਾ ਹੋਇਆ ਬੈਂਕ ਤੋਂ ਬਾਹਰ ਚਲਾ ਗਿਆ।
ਇਹ ਵੀ ਪੜ੍ਹੋ : Workshop on stubble management: ਪਰਾਲੀ ਪ੍ਰਬੰਧਨ 'ਤੇ ਵਰਕਸ਼ਾਨ ਅੱਜ, ਮੋਹਾਲੀ ਪਹੁੰਚਣਗੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ