ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ 19 ਨਵੰਬਰ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਪਹੁੰਚਣ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਪਹੁੰਚੇ ਸਨ। ਪਰ ਮੌਕੇ 'ਤੇ ਗਿਆਨੀ ਰਘਬੀਰ ਸਿੰਘ ਦੇ ਨਾ ਹੋਣ ਕਾਰਨ ਉਹਨਾਂ ਦੀ ਮੀਟਿੰਗ ਇੱਕ ਵਾਰ ਫਿਰ ਟਲ ਗਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਵੱਲੋਂ ਮੀਡੀਆ ਨਾਲ ਗੱਲ ਬਾਤ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਨਸ਼ੇ ਕਰਕੇ ਬਣੇ ਹੋਏ ਹਨ। ਅਜੇ ਵੀ ਪੰਜਾਬ ਸਰਕਾਰ ਨੂੰ ਇਹ ਨਜ਼ਰ ਨਹੀਂ ਆ ਰਹੇ। ਉਹਨਾਂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦਾ ਸੀ ਤਾਂ ਇਹਨਾਂ ਸਰਕਾਰਾਂ ਨੂੰ ਉਹ ਬੁਰਾ ਲੱਗਦਾ ਸੀ। ਪਰ ਅੱਜ ਹਾਲਾਤ ਹੋਰ ਵੱਧ ਤੋਂ ਬਤਰ ਹੋ ਰਹੇ ਹਨ, ਕਿਉਂਕਿ ਨੌਜਵਾਨ ਹੁਣ ਖੰਡੇ ਬਾਟੇ ਦੀ ਪੋਲ ਤੋਂ ਦੂਰ ਹੋ ਰਹੇ ਹਨ।
19 ਨਵੰਬਰ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਪਹੁੰਚਣ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਲਗਾਤਾਰ ਹੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਵੱਲ ਵਧਾਇਆ ਜਾ ਰਿਹਾ ਹੈ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਵੀ ਕੀਤੀ ਕਿ ਪੰਜਾਬ ਦੇ ਹਾਲਾਤ ਦੁਰੁਸਤ ਹੋਣ ਅਤੇ ਪੰਜਾਬ ਦੀ ਨੌਜਵਾਨੀ ਨਸ਼ੇ ਤੋਂ ਦੂਰ ਹੋ ਸਕੇ। ਉਹਨਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ ਨਾਲ ਜੇਕਰ ਮੁਲਾਕਾਤ ਹੁੰਦੀ ਤਾਂ 5 ਤਖਤਾਂ ਦੇ ਉੱਤੇ ਅਰਦਾਸ ਨੂੰ ਲੈ ਕੇ ਵੀ ਵਿਉਤਬੰਦੀ ਤਿਆਰ ਕੀਤੀ ਜਾਣੀ ਸੀ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਮ ਮੌਜੂਦਗੀ ਹੋਣ ਕਰਕੇ ਅੱਜ ਉਹਨਾਂ ਨੂੰ ਬੈਰੰਗ ਹੀ ਵਾਪਸਿ ਮੁੜਨਾ ਪੈ ਰਿਹਾ ਹੈ। ਪਰ ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 19 ਨਵੰਬਰ ਸ੍ਰੀ ਅਨੰਦਰਪੁਰ ਸਾਹਿਬ ਵੱਧ ਚੜ੍ਹ ਕੇ ਪਹੁੰਚਣ, ਤਾਂ ਜੋ ਕਿ ਉਹ ਖੰਡੇ ਬਾਟੇ ਦੀ ਪੋਲ ਸ਼ੱਕ ਸਕਣ ਅਤੇ ਗੁਰੂ ਵਾਲੇ ਬਣਨ।ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਮੁਹਿਮ ਸ਼ੁਰੂ ਕੀਤੀ ਗਈ ਸੀ ਉਸ ਨੂੰ ਅਸੀਂ ਜਰੂਰ ਅੱਗੇ ਵੱਲ ਨੂੰ ਵਧਾਵਾਂਗੇ। ਸਰਕਾਰਾਂ ਜੋ ਕਿ ਨਸ਼ੇ ਦੇ ਖਿਲਾਫ ਹਮੇਸ਼ਾ ਹੀ ਪ੍ਰਚਾਰ ਕਰਦੀਆਂ ਹਨ ਉਹਨਾਂ ਦੇ ਸਾਹਮਣੇ ਹੈ ਕਿ ਹੁਣ ਲਗਾਤਾਰ ਹੀ ਨੌਜਵਾਨਾਂ ਦੀ ਮੌਤ ਵੀ ਹੋ ਰਹੀ ਹੈ।
- ਅਮਰੀਕਾ 'ਚ ਸੜਕ ਹਾਦਸੇ ਦੌਰਾਨ ਫਰੀਦਕੋਟ ਦੇ ਨੌਜਵਾਨ ਦੀ ਮੌਤ, ਹਾਦਸੇ 'ਚ ਮਾਨਸਾ ਦੇ ਪਿੰਡ ਮੂਸਾ ਦਾ ਨੌਜਵਾਨ ਸੁਖਮਨ ਵੀ ਹੋਇਆ ਗੰਭੀਰ ਜ਼ਖ਼ਮੀ
- ਸ੍ਰੀ ਅਕਾਲ ਤਖਤ ਸਾਹਿਬ 'ਤੇ ਨਿਹੰਗ ਸਿੰਘ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ, ਐੱਸਜੀਪੀਸੀ ਨੇ ਕੀਤੀ ਐਕਸ਼ਨ ਦੀ ਤਿਆਰੀ
- ਅਵਾਰਾ ਪਸ਼ੂਆਂ ਕਾਰਨ ਸੜਕੀ ਮੌਤਾਂ ਦੇ ਮਾਮਲਿਆਂ 'ਤੇ ਹਾਈਕੋਰਟ ਦਾ ਅਹਿਮ ਫੈਸਲਾ, ਕਮੇਟੀ ਕਰੇਗੀ ਮੁਆਵਜ਼ੇ ਤੈਅ, ਪੜ੍ਹੋ ਹੋਰ ਕਿਹੜੀਆਂ ਹਦਾਇਤਾਂ ਹੋਈਆਂ ਜਾਰੀ
ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ : ਇੱਥੇ ਦੱਸਣ ਯੋਗ ਹੈ ਕਿ ਲੰਮੇ ਸਮੇਂ ਤੋਂ ਦਿਬੜੂਗੜ੍ਹ ਜੇਲ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਲਗਾਤਾਰ ਹੀ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਚਲਾਈ ਗਈ ਮੁਹਿੰਮ ਹੈ, ਉਸ ਨੂੰ ਅਗਾਹ ਵੱਲ ਨੂੰ ਵਧਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਹੁਣ ਉਹਨਾਂ ਵੱਲੋਂ ਸਾਰੇ ਤਖਤਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ ਅਤੇ ਅਰਦਾਸ ਤੋਂ ਬਾਅਦ ਖੰਡੇ ਬਾਟੇ ਦੀ ਪੋਲ ਵੀ ਛਕਾ ਕੇ ਗੁਰੂ ਵਾਲੇ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਹੈ।