ਅੰਮ੍ਰਿਤਸਰ: ਪੰਜਾਬ ਵਿੱਚ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਰਕਰਾਰ ਹੈ। ਲਗਾਤਾਰ ਕਈ ਫੋਟੋਆਂ ਅੰਮ੍ਰਿਤਪਾਲ ਸਿੰਘ ਨਾਲ ਮੇਲ-ਜੋਲ ਵਾਲਿਆਂ ਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਨੇਪਾਲੀ ਮੀਡੀਆ ਦੀ ਖਬਰ ਮੁਤਾਬਕ, ਅੰਮ੍ਰਿਤਪਾਲ ਨੇਪਾਲ ਵਿੱਚ ਲੁਕਿਆ ਹੈ, ਹਾਲਾਂਕਿ ਪੰਜਾਬ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਨੇਪਾਲ ਦੇ ਲੋਕਾਂ ਦਾ ਸਿੱਖਾ ਨਾਲ ਚੰਗਾ ਰਿਸ਼ਤਾ : ਇਸ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਜਦੋਂ ਉਹ ਆਈਪੀਐਸ ਅਫ਼ਸਰ ਤੋਂ ਸਸਪੈਂਡ ਹੋਏ ਸਨ, ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਨੇਪਾਲ ਬਾਰਡਰ ਤੋਂ ਹੋਈ ਸੀ। ਉਨ੍ਹਾਂ ਕਿਹਾ ਕਿ ਨੇਪਾਲ ਦੇ ਲੋਕਾਂ ਦਾ ਸਿੱਖਾ ਨਾਲ ਚੰਗਾ ਰਿਸ਼ਤਾ ਰਿਹਾ ਹੈ। ਅਸੀਂ ਰਾਵੀ ਪਾਰ ਕਰ ਜਾਈਏ ਤਾਂ ਪਾਕਿਸਤਾਨ ਵੀ ਕੁੱਝ ਨਹੀਂ ਕਹਿੰਦਾ, ਪਰ ਭਾਰਤ ਵਿੱਚ ਹੀ ਸਾਨੂੰ ਬੁਰਕੀਆਂ ਮਾਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਨੌਜਵਾਨ ਅਸਾਮ ਜੇਲ੍ਹ ਭੇਜੇ ਗਏ ਹਨ, ਉਨ੍ਹਾਂ ਨਾਲ ਵੀ ਉਹ ਮੁਲਾਕਾਤ ਕਰਨ ਲਈ ਜਾਣਗੇ।
ਨੇਪਾਲੀਆਂ ਦੀ ਅਸੀਂ ਇੱਜਤ ਕਰਦੇ ਹਾਂ, ਪਰ ਭਾਰਤ ਨੇ ਚੰਗੀ ਨਹੀਂ ਕੀਤੀ: ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਉਹ ਆਈਪੀਐਸ ਅਫ਼ਸਰ ਸਨ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ, ਤਦ ਵੀ ਉਹ ਨੇਪਾਲ ਜਾ ਰਹੇ ਸੀ ਅਤੇ ਰਸਤੇ ਵਿੱਚ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੱਗੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨਾ ਤਾਂ ਸਾਨੂੰ ਨੇਪਾਲ ਕੁਝ ਕਹਿ ਰਿਹਾ ਹੈ ਅਤੇ ਨਾ ਹੀ ਸਾਨੂੰ ਪਾਕਿਸਤਾਨ ਪਰ, ਸਾਡੇ ਦੇਸ਼ ਦੇ ਲੋਕ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਨੇਪਾਲ ਤੇ ਭਾਰਤ ਦੇ ਸਬੰਧ ਚੰਗੇ ਸੀ, ਪਰ ਜਦੋਂ ਰਾਜੀਵ ਗਾਂਧੀ ਸੀ ਤੇ ਹੁਣ ਪੀਐਮ ਮੋਦੀ ਨੇ ਨੇਪਾਲ ਦੇ ਰਸਤੇ ਤੇ ਪਾਣੀ ਬੰਦ ਕਰ ਦਿੱਤੇ ਸੀ। ਫਿਰ ਚੀਨ ਨੇ ਉਨ੍ਹਾਂ ਦਾ ਸਾਥ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਆਪਣੇ ਮੈਂਬਰ ਬੁਲਾ ਕੇ ਮੀਟਿੰਗ ਕਰ ਲਈ: ਅੱਗੇ ਬੋਲਦੇ ਹਨ ਉਨ੍ਹਾਂ ਨੇ ਕਿਹਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ ਜੋ ਫ਼ੈਸਲੇ ਲਏ ਗਏ ਹਨ ਉਹ ਠੀਕ ਹਨ, ਪਰ ਸਭ ਤੋਂ ਪਹਿਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ। ਉਥੇ ਹੀ, ਸੋਮਵਾਰ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਅਤੇ ਸਿੱਖ ਸੰਸਥਾ ਵਿਚ ਹੋਈ ਮੀਟਿੰਗ ਉੱਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਜੋ ਵੀ ਫੈਸਲੇ ਪੰਥਕ ਰਵਾਇਤਾਂ ਦੇ ਤਹਿਤ ਦਿੱਤੇ ਗਏ ਹਨ ਵਧੀਆ ਹਨ, ਪਰ ਕਈ ਸਿੱਖ ਬੁੱਧੀਜੀਵੀਆਂ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਸੱਦਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਮੈਂਬਰਾਂ ਨੂੰ ਬੁਲਾ ਕੇ ਇਹ ਮੀਟਿੰਗ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅੱਜ ਇਕ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਸੱਦੀ ਗਈ ਸੀ ਅਤੇ ਉਸ ਵਿੱਚ ਬਹੁਤ ਸਾਰੇ ਫੈਸਲੇ ਵੀ ਦਿੱਤੇ ਗਏ ਸਨ ਅਤੇ ਅੱਜ ਜਦੋਂ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਤਸਵੀਰ ਸਾਹਮਣੇ ਆਈ, ਤਾਂ ਉਸ ਤੋਂ ਬਾਅਦ ਇਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਹੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਸ਼ਮਕਸ਼ ਬਣੀ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਤਸਵੀਰ ਹੁਣ ਮੀਡੀਆ ਵਿੱਚ ਹੋਰ ਚਰਚਾ ਛੇੜਦਾ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਨੇਪਾਲ ਤੋਂ ਵਾਪਸ ਲਿਆਂਦਾ ਜਾਂਦਾ ਹੈ। ਪੁਲਿਸ ਅਜੇ ਵੀ ਆਪਣੇ ਹੱਥ ਖਾਲੀ ਦੱਸ ਕੇ ਆਪਣਾ ਪੱਲਾ ਝਾੜ ਰਹੀ ਹੈ।
ਇਹ ਵੀ ਪੜ੍ਹੋ: Operation Amritpal Live Updates: ਅੰਮ੍ਰਿਤਪਾਲ ਦੀ ਭਾਲ ਜਾਰੀ, ਨੇਪਾਲ ਸਰਕਾਰ ਨੇ ਨਿਗਰਾਨੀ ਸੂਚੀ ਵਿੱਚ ਰੱਖਿਆ ਅੰਮ੍ਰਿਤਪਾਲ