ਅੰਮ੍ਰਿਤਸਰ: ਮਕਬੂਲਪੁਰਾ ਇਲਾਕੇ ਵਿੱਚ ਬਣੇ ਫਲੈਟਾਂ (Flats) ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਫਲੈਟਾਂ ‘ਚ ਰਹਿਣ ਵਾਲੇ ਦੋ ਧਿਰਾਂ ਰਾਬੀਆ ਅਤੇ ਪੂਨਮ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦਾ ਮੁੱਖ ਕਾਰਨ ਇੱਕ ਧਿਰ ਵੱਲੋਂ ਦੂਜੀ ਧਿਰ ‘ਤੇ ਇਲਜ਼ਾਮ ਲਗਾਏ ਗਏ ਹਨ, ਕਿ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ (Attacks) ਦੌਰਾਨ ਘਰ ਅੰਦਰ ਦਾਖਲ ਪਰਿਵਾਰਿਕ ਮੈਂਬਰਾਂ ਨਾਲ ਕਾਫ਼ੀ ਕੁੱਟਮਾਰ ਕੀਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪੂਨਮ ਨਾਲ ਦੀ ਕੁੜੀ ਨੇ ਦੱਸਿਆ ਕਿ ਰਾਬੀਆ ਨਾਮ ਦੀ ਔਰਤ ਤੇ ਉਸ ਦੇ ਪਤੀ ਨੇ ਆਪਣੇ ਸਾਥੀਆ ਨਾਲ ਮਿਲ ਕੇ ਬਿਨ੍ਹਾਂ ਕਿਸੇ ਕਾਰਨ ਤੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੱਪੜੇ ਤੱਕ ਵੀ ਪਾੜ ਦਿੱਤੇ ਗਏ।
ਇਸ ਮੌਕੇ ਪੂਨਮ ਨੇ ਪੁਲਿਸ (Police) ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਘਟਨਾ ਦੀ ਉਹ ਪੁਲਿਸ (Police) ਨੂੰ ਤਿੰਨ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਪੁਲਿਸ (Police) ਵੱਲੋਂ ਹਾਲੇ ਤੱਕ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੂਨਮ ਨੇ ਕਿਹਾ ਕਿ ਪੁਲਿਸ (Police) ਮੁਲਜ਼ਮਾਂ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਬੀਆ ਨਾਲ ਦੀ ਔਰਤ ਕੁੜੀ ਜਿਸਮ ਫਰੋਸੀ ਦਾ ਧੰਦਾ ਕਰਵਾਉਦੀ ਹੈ ਅਤੇ ਨਾਲ ਹੀ ਨਸ਼ੇ ਦੀ ਵੀ ਤਸਕਰੀ ਕਰਦੀ ਹੈ, ਪਰ ਜਦੋਂ ਉਸ ਦੇ ਘਰ ਪੁਲਿਸ (Police) ਵੱਲੋਂ ਛਾਪੇਮਾਰੀ (Raid) ਕੀਤੀ ਜਾਂਦੀ ਹੈ ਤਾਂ ਉਹ ਸਾਡੇ ‘ਤੇ ਪੁਲਿਸ (Police) ਨੂੰ ਇਤਲਾਹ ਦੇਣ ਦਾ ਸ਼ੱਕ ਕਰਦੀ ਹੈ। ਜਿਸ ਕਰਕੇ ਉਸ ਪਰਿਵਾਰ ਨੇ ਸਾਡੇ ਪਰਿਵਾਰ ‘ਤੇ ਹਮਲਾ ਕੀਤਾ ਹੈ।
ਉਧਰ ਪੂਨਮ ਦੇ ਪਤੀ ਗੁਰਪਾਲ ਸਿੰਘ ਨੇ ਕਿਹਾ ਕਿ ਪੰਜਾਬ (Punjab) ਵਿੱਚ ਕਾਨੂੰਨ ਵਿਵਸਥਾ ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਨੇ ਸਾਡੇ ਘਰ ‘ਤੇ ਆ ਕੇ ਸਾਡੇ ‘ਤੇ ਹਮਲਾ ਕੀਤਾ ਹੈ, ਪਰ ਪੁਲਿਸ (Police) ਫਿਰ ਵੀ ਸਾਡੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ।
ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ (Police) ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਦੋਵੇਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਝਗੜੇ ਦੌਰਾਨ ਦੋਵੇਂ ਧਿਰਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜਿਨ੍ਹਾਂ ਦੀ ਡਾਕਟਰੀ ਰਿਪੋਰਟ (Medical report) ਦੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਜੋ ਵੀ ਮੁਲਜ਼ਮ ਹੋਵੇਗਾ ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰਿਆ ਧਨੌਲਾ ਥਾਣਾ, ਜਾਣੋ ਕੀ ਨੇ ਮੰਗਾਂ