ਅੰਮ੍ਰਿਤਸਰ: 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਦੇ ਮੱਦੇਨਜ਼ਰ ਹਲਕਾ ਰਾਜਾਸਾਂਸੀ ਅੰਦਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਜਥੇਦਾਰ ਵੀਰ ਸਿੰਘ ਲੋਪੋਕੇ (Jathedar Vir Singh Lopoke) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਐਲਾਨ ਤੋਂ ਬਾਅਦ ਯੂਥ ਅਕਾਲੀਦਲ ਦੇ ਮੁੱਖ ਬੁਲਾਰੇ ਰਣਬੀਰ ਸਿੰਘ ਲੋਪੋਕੇ ਨੇ ਯੂਥ ਨਾਲ ਮੀਟਿੰਗ ਕੀਤੀ ਅਤੇ ਟਿਕਟ ਦੇਣ ਲਈ ਹਾਈ ਕਮਾਨ (ਅਕਾਲੀ ਦਲ) ਦਾ ਧੰਨਵਾਦ ਕੀਤਾ।
ਗੱਲਬਾਤ ਦੌਰਾਨ ਰਣਬੀਰ ਸਿੰਘ ਲੋਪੋਕੇ (Ranbir Singh Lopoke) ਕਿਹਾ ਕਿ ਹਾਈ ਕਮਾਨ ਨੇ ਉਨ੍ਹਾਂ ਦੇ ਪਿਤਾ ਨੂੰ ਰਾਜਾਸਾਂਸੀ (Rajasansi) ਹਲਕੇ ਦਾ ਉਮੀਦਵਾਰ ਐਲਾਨ ਕੇ ਮਾਨ ਬਖ਼ਸਿਆ ਹੈ। ਉਹ ਵੀ ਵੀਰ ਸਿੰਘ ਲੋਪੋਕੇ ਦੀ ਜਿੱਤ ਨੂੰ ਹਰ ਸੰਭਨ ਯਕੀਨੀ ਬਣਾਉਣਗੇ। ਸ਼ੀਟ ਨੂੰ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਉਣਗੇ।
ਇਸ ਮੌਕੇ ਯੂਥ ਅਕਾਲੀ ਦਲ (Youth Akali Dal) ਦੇ ਰਾਜਾਸਾਂਸੀ ਤੋਂ ਪ੍ਰਧਾਨ ਅਮਨਦੀਪ ਸਿੰਘ ਲਾਰਾ ਨੇ ਕਿਹਾ ਕਿ ਰਾਜਾਸਾਂਸੀ (Rajasansi) ਹਲਕੇ ਤੋਂ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਉਮੀਦਵਾਰ ਐਲਾਨ ਕੇ ਪਾਰਟੀ ਨੇ ਬਹੁਤ ਵਧੀਆ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਾਰਟੀ ਲਈ ਪ੍ਰਚਾਰ ਕਰਕੇ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਜਿਤਾਉਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਹੀ ਉਤਸੁਕ ਹਨ।
ਇਹ ਵੀ ਪੜ੍ਹੋ : ਹਰਿਆਣਾ ਪੰਚਾਇਤੀ ਚੋਣਾਂ ਦੇ ਮਾਮਲਿਆਂ ਵਿੱਚ ਪਟੀਸ਼ਨਰ ਰੱਖਣਾ ਚਾਹੁੰਦਾ ਹਨ ਆਪਣਾ ਪੱਖ