ETV Bharat / state

ਨਗਰ ਪੰਚਾਇਤ ਦੀ ਮੀਟਿੰਗ ਦੌਰਾਨ ਭਿੜੇ ਅਕਾਲੀ-ਕਾਂਗਰਸੀ, ਮਾਹੌਲ ਤਣਾਅਪੂਰਨ - ਕਾਂਗਰਸੀ ਵਰਕਰਾਂ ਵੱਲੋਂ ਹੁੱਲੜਬਾਜ਼ੀ

ਅਜਨਾਲਾ ਦੇ ਵਿੱਚ ਨਗਰ ਪੰਚਾਇਤ ਦੀ ਮੀਟਿੰਗ ਨੂੰ ਲੈਕੇ ਅਕਾਲੀ ਤੇ ਕਾਂਗਰਸੀ ਵਰਕਰਾਂ ਆਪਸ ਵਿੱਚ ਭਿੜ ਗਏ। ਇਸ ਦੌਰਾਨ ਤਣਾਅਪੂਰਨ ਬਣੇ ਮਾਹੌਲ ਦੇ ਕਾਰਨ ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਜਿਸ ਵੱਲੋਂ ਮੁਸ਼ੱਕਤ ਬਾਅਦ ਮਾਹੌਲ ਨੂੰ ਸ਼ਾਂਤ ਕੀਤਾ ਗਿਆ।

ਨਗਰ ਪੰਚਾਇਤ ਦੀ ਮੀਟਿੰਗ ਦੌਰਾਨ ਭਿੜੇ ਅਕਾਲੀ-ਕਾਂਗਰਸੀ

author img

By

Published : Jul 16, 2021, 4:02 PM IST

ਅੰਮ੍ਰਿਤਸਰ: ਨਗਰ ਪੰਚਾਇਤ ਅਜਨਾਲਾ ਦੀ ਪਹਿਲੀ ਮੀਟਿੰਗ ਹੋਈ ਜਿਸ ਵਿਚ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਵਿਕਾਸ ਦੇ ਮੁੱਦੇ ਨੂੰ ਲੈ ਕੇ ਮਤੇ ਪਾਸ ਕਰਨੇ ਸਨ। ਇਸ ਵਿੱਚ ਕਾਂਗਰਸ ਕੋਲ ਬਹੁਮਤ ਨਾ ਹੋਣ ਕਰਕੇ ਇਸ ਮੀਟਿੰਗ ਨੂੰ ਪੋਸਟਪੋਨ ਕਰ ਦਿੱਤਾ ਗਿਆ। ਉੱਥੇ ਹੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਜਦੋਂ ਅਕਾਲੀ ਕੌਂਸਲਰ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਅਤੇ ਸ਼ਰੇਆਮ ਗਾਲੀ ਗਲੋਚ ਕੀਤਾ ਗਿਆ।

ਨਗਰ ਪੰਚਾਇਤ ਦੀ ਮੀਟਿੰਗ ਦੌਰਾਨ ਭਿੜੇ ਅਕਾਲੀ-ਕਾਂਗਰਸੀ

ਇਸ ਮੌਕੇ ਅਕਾਲੀ ਕੌਂਸਲਰ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਆਪਸੀ ਰੌਲੇ ਕਰਕੇ ਇਨ੍ਹਾਂ ਵੱਲੋਂ ਅੱਜ ਜਾਣ ਬੁੱਝ ਕੇ ਇਸ ਮੀਟਿੰਗ ਨੂੰ ਪੋਸਟਪੋਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਾਂ ਦਾ ਆਪਸ ਵਿੱਚ ਬਹੁਮਤ ਨਹੀਂ ਸੀ ਜਿਸ ਨੂੰ ਲੈ ਕੇ ਜਾਣ ਬੁੱਝ ਕੇ ਇਸ ਮੀਟਿੰਗ ਨੂੰ ਪੋਸਟਪੋਨ ਕਹਿ ਕੇ ਪ੍ਰਧਾਨ ਮੀਟਿੰਗ ਛੱਡ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਾਫ ਨਿਕੰਮਾਪਨ ਸਾਬਿਤ ਹੋਇਆ ਹੈ।

ਇਸ ਮੌਕੇ ਅਕਾਲੀ ਕੌਂਸਲਰ ਰਾਜਬੀਰ ਕੌਰ ਚਾਹਲ ਨੇ ਕਿਹਾ ਕਿ ਹਾਊਸ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਸ਼ਰ੍ਹੇਆਮ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ ਜਿਸ ਦੇ ਚਲਦੇ ਉਹ ਇਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜਲਦ ਹੀ ਪੁਲਿਸ ਨੂੰ ਵੀ ਸ਼ਿਕਾਇਤ ਕਰ ਰਹੇ ਹਨ ਕਿ ਮਹਿਲਾਵਾਂ ਨੂੰ ਮੌਕੇ ‘ਤੇ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਸ਼ਰ੍ਹੇਆਮ ਗਾਲ੍ਹਾਂ ਕੱਢੀਆਂ ਗਈਆਂ ਹਨ।

ਇਹ ਵੀ ਪੜ੍ਹੋ:Video: ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਲਈ ਦੋਸਤ ਬਣਾਉਂਦੇ ਰਹੇ ਵੀਡੀਓ, ਨਹਿਰ ’ਚ ਡੁੱਬ ਗਿਆ ਨੌਜਵਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.