ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਈਨਿੰਗ ਮਾਫੀਆਂ ਉੱਤੇ ਸ਼ਿਕੰਜਾ ਕੱਸਿਆ। ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ (Illegal mining) ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮਾਂ ਉੱਤੇ ਐਕਸ਼ਨ ਕਰਦਿਆਂ ਦੋ ਪਿਕਅੱਪ ਗੱਡੀਆਂ ਰੇਤੇ ਨਾਲ ਭਰੀਆਂ ਜ਼ਬਤ (Pickup vehicles filled with sand seized) ਕੀਤੀਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਵੱਲੋਂ ਨਜਾਇਜ਼ ਮਾਈਨਿੰਗ ਨੂੰ ਖਤਮ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੀਤਾ ਐਕਸ਼ਨ: ਉਕਤ ਹਦਾਇਤਾਂ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ, ਉਨ੍ਹਾਂ ਦੱਸਿਆ ਕਿ ਐੱਸਐੱਚਓ ਥਾਣਾ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜ਼ਮ ਸੁੱਚਾ ਸਿੰਘ ਵਾਸੀ ਸਾਰੰਗਦੇਵ ਆਪਣੀ ਗੱਡੀ ਉੱਤੇ ਮੁਲਜ਼ਮ ਬਾਊ ਸਿੰਘ ਪੁੱਤਰ ਰੂਪਾ ਮਸੀਹ ਅਤੇ ਰਾਂਝਾ ਮਸੀਹ ਵਾਸੀ ਖਾਨਵਾਲ ਆਪਣੇ-ਆਪਣੇ ਘੜੂਕੇ/ਪੀਟਰ ਰੇਹੜਿਆਂ ਉੱਤੇ ਕਥਿਤ ਰੂਪ ਵਿੱਚ ਨਾਜਾਇਜ ਮਾਇਨਿੰਗ ਕਰਕੇ ਚੋਰੀ ਕੀਤੀ ਹੋਈ ਰੇਤਾ ਲੋਢ ਕਰਨ ਮਗਰੋਂ ਪਿੰਡ ਸਾਰੰਗਦੇਵ ਖਾਨਵਾਲ ਵਾਲੀ ਸਾਈਡ ਤੋਂ ਅਜਨਾਲਾ ਵੱਲ ਨੂੰ ਆ ਰਹੇ ਹਨ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਥਾਣਾ ਅਜਨਾਲਾ ਵੱਲੋਂ ਇੱਕ ਪਿਕਅੱਪ ਗੱਡੀ ਸਮੇਤ ਡੇਢ ਸੈਕੜੇ ਰੇਤਾ, ਘੜੂਕੇ/ਪੀਟਰ ਉੱਤੇ ਕਰੀਬ 2/2 ਸੈਂਕੜੇ ਰੇਤਾ ਬਰਾਮ ਕੀਤਾ ਅਤੇ ਇਹ ਰੇਤ ਕੁੱਲ 5 ਸੈਕੜੇ ਦੇ ਕਰੀਬ ਸਮੇਤ ਬਰਾਮਦ (5 hundred including sand) ਕੀਤੀ ਗਏ ਹੈ।
- Funeral with state honors: ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ, ਸਰਕਾਰ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਦਿੱੱਤਾ ਭਰੋਸਾ
- Akonkar Moolamantar Asthan: ਸੁਲਤਾਨਪੁਰ ਲੋਧੀ 'ਚ ਅੰਤਿਮ ਛੋਹਾਂ ਵੱਲ ਪਹੁੰਚਿਆ ਮੂਲ ਮੰਤਰ ਅਸਥਾਨ, ਏਕਓਂਕਾਰ ਮੂਲਮੰਤਰ ਭਵਨ ਹੋਵੇਗਾ ਇੱਕ ਵੱਖਰਾ ਅਜੂਬਾ
- Bad air quality in Ludhiana: ਲੁਧਿਆਣਾ ਦੀ ਵੀ ਆਬੋ-ਹਵਾ ਹੋਈ ਖਰਾਬ, ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 150 ਤੋਂ ਪਾਰ, ਲੋਕਾਂ ਨੂੰ ਸਾਂਹ ਲੈਣ 'ਚ ਹੋ ਰਹੀ ਪ੍ਰੇਸ਼ਾਨੀ
ਗੱਡੀ ਸਮੇਤ ਇੱਕ ਸੈਕੜੇ ਰੇਤਾ ਬਰਾਮਦ: ਮਾਮਲੇ ਸਬੰਧੀ ਕਥਿਤ ਮੁਲਜ਼ਮਾਂ ਸੁੱਚਾ ਸਿੰਘ ਵਾਸੀ ਸਾਰੰਗਦੇਵ, ਬਾਊ ਸਿੰਘ ਪੁੱਤਰ ਰੂਪਾ ਮਸੀਹ ਅਤੇ ਰਾਂਝਾ ਮਸੀਹ ਵਾਸੀ ਖਾਨਵਾਲ ਖਿਲਾਫ ਮੁਕੱਦਮਾ ਨੰਬਰ 215, ਜੁਰਮ 379 ਮਾਈਨਿੰਗ ਐਕਟ ਤਹਿਤ ਥਾਣਾ ਅਜਨਾਲਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸੇ ਤਰ੍ਹਾ ਮੁੱਖ ਅਫਸਰ ਥਾਣਾ ਭਿੰਡੀਸੈਦਾ ਵੱਲੋਂ ਇੱਕ ਗੱਡੀ ਸਮੇਤ ਇੱਕ ਸੈਕੜੇ ਰੇਤਾ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਮਾਈਨਿੰਗ ਐਕਟ ਤਹਿਤ ਥਾਣਾ ਭਿੰਡੀਸੈਦਾ ਦਰਜ ਰਜਿਸਟਰ ਕੀਤਾ ਗਿਆ ਹੈ।।