ETV Bharat / state

Robbery in Amritsar : ਕਾਰ ਸਵਾਰ ਲੁਟੇਰਿਆਂ ਨੇ ਲੁੱਟਿਆ ਏਅਰਫੋਰਸ ਕਰਮਚਾਰੀ, 2 ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ - Amritsar latest update

ਕਾਰ ਸਵਾਰ ਲੁਟੇਰਿਆਂ ਨੇ ਮੁੱਖ ਮਾਰਗ ਤੇ ਏਅਰਫੋਰਸ ਕਰਮਚਾਰੀ ਨੂੰ ਲੁੱਟਿਆ। ਏਅਰਫੋਰਸ ਵਰਦੀ, ਮੋਟਰਸਾਈਕਲ, ਮੋਬਾਇਲ, ਨਕਦੀ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮੋਬਾਇਲ ਟਰੈਕ ਕਰਕੇ 2 ਮੁਲਜਮਾਂ ਨੂੰ ਖੋਹੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ।

Robbery in Amritsar
Robbery in Amritsar
author img

By

Published : Mar 8, 2023, 10:23 PM IST

Robbery in Amritsar

ਅੰਮ੍ਰਿਤਸਰ : ਬੇਖੌਫ ਲੁਟੇਰਿਆਂ ਵਲੋਂ ਬਟਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਹੇ ਇੱਕ ਏਅਰਫੋਰਸ ਕਰਮਚਾਰੀ ਨੂੰ ਨਿਸ਼ਾਨਾ ਬਣਾਈਆ ਗਿਆ। ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਉਸ ਕੋਲੋਂ ਮੋਟਰਸਾਈਕਲ, ਮੋਬਾਈਲ, ਨਕਦੀ, ਏਅਰਫੋਰਸ ਦੀ ਵਰਦੀ ਸਮੇਤ ਹੋਰ ਸਮਾਨ ਖੋਹ ਲਿਆ। ਜਿਸ ਤੋ ਬਾਅਦ ਉਕਤ ਘਟਨਾ ਵਿੱਚ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਕੱਥੂਨੰਗਲ ਦੀ ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਵੱਲੋਂ ਮੋਬਾਇਲ ਟਰੈਕਿੰਗ ਦੇ ਆਧਾਰ 'ਤੇ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਲੁਟੇਰਿਆਂ ਨੇ ਇਸ ਤਰ੍ਹਾਂ ਕੀਤੀ ਲੁੱਟ: ਪੁਲਿਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਮਰਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖੇਹਿਰਾ ਕੋਟਲੀ ਜੋ ਏਅਰ ਫੋਰਸ ਵਿੱਚ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਡਿਊਟੀ ਕਰਦਾ ਹੈ ਅਤੇ ਬੀਤੇ ਸ਼ਾਮ ਪਿੰਡ ਖੈਹਿਰਾ ਕੋਟਲੀ ਤੋ ਰਾਜਾਸਾਂਸੀ ਨੂੰ ਜਾ ਰਿਹਾ ਸੀ। ਸ਼ਿਕਾਇਤਕਰਤਾ ਏਅਰਫੋਰਸ ਕਰਮਚਾਰੀ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਕਰੀਬ 8:40 ਵਜੇ ਉਹ ਜਦ ਪਿੰਡ ਲਹਿਰਕਾ ਮੌੜ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ, ਜਿਸ ਵਿੱਚ ਕਰੀਬ 4 ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਕੇ ਸੁੱਟ ਦਿੱਤਾ ਅਤੇ ਰਿਵਾਲਵਰ ਦਿਖਾ ਕੇ ਬੈਗ ਕਿੱਟ ਜਿਸ ਵਿੱਚ ਉਸਦੀ ਵਰਦੀ ਸੀ, ਮੋਬਾਇਲ, ਮੋਟਰ ਸਾਈਕਲ ਅਤੇ ਪਰਸ ਖੋਹ ਕੇ ਗੱਡੀ ਸਮੇਤ ਅੰਮ੍ਰਿਤਸਰ ਵੱਲ ਨੂੰ ਫਰਾਰ ਹੋ ਗਏ।

2 ਮੁਲਜ਼ਮ ਗ੍ਰਿਫਤਾਰ: ਉਸਨੇ ਦੱਸਿਆ ਕਿ ਬੈਗ ਵਿੱਚ ਇੱਕ ਸਮਾਟ ਫੋਨ ਅਤੇ ਪਰਸ ਵਿੱਚ ਲੱਗ ਭਗ 500 ਰੁਪਏ ਤੋ ਇਲਾਵਾ ਹੋਰ ਜਰੂਰੀ ਕਾਗਜ਼ ਸਨ। ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਖੋਹੇ ਗਏ ਮੋਬਾਇਲ ਨੂੰ ਟ੍ਰੇਸ ਕਰਕੇ 2 ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮੋਟਰਸਾਈਕਲ ਉਕਤ ਮੁਲਜ਼ਮ ਦੇ ਘਰੋਂ ਬਰਾਮਦ ਕੀਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਕੀਤੇ ਖੁਲਾਸੇ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਉਤੇ ਪਹਿਲਾਂ ਵੀ ਪਰਚੇ ਦਰਜ ਹਨ। ਖਾਸ ਗੱਲ ਇਹ ਹੈ ਕਿ ਫੜੇ ਗਏ ਦੋ ਮੁਲਜ਼ਮਾਂ ਵਿੱਚੋਂ ਇਕ ਦੀ ਪਤਨੀ ਮੌਜੂਦਾ ਸਰਪੰਚ ਹੈ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਵਿੱਚ ਫਿਲਹਾਲ 2 ਕਥਿਤ ਮੁਲਜ਼ਮ ਫ਼ਰਾਰ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਕਤ ਘਟਨਾ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਲੋਕ ਘਰਾਂ ਤੋਂ ਬਾਹਰ ਜਾਣਾ ਸੁਰਖਿਅਤ ਮਹਿਸੂਸ ਨਹੀ ਕਰਦੇ। ਚੋਰਾਂ ਦੇ ਹੌਸਲੇ ਇਨੇ ਬੁਲੰਦ ਹੋ ਗਏ ਹਨ ਕਿ ਚੋਰ ਦਿਨ ਦਿਹਾੜੇ ਲੋਕਾਂ ਦੇ ਘਰਾਂ ਵਿੱਤ ਵੜ ਕੇ ਔਰਤਾਂ ਦੇ ਪਾਇਆ ਹੋਇਆ ਸੋਨਾ ਲੁੱਟ ਕੇ ਲੈ ਜਾਂਦੇ ਹਨ।

ਇਹ ਵੀ ਪੜ੍ਹੋ:- Theft Attempt Deepak Jewelers Shop: ਸੁਨਿਆਰੇ ਤੇ ਲੁਟੇਰਿਆਂ ਵਿਚਕਾਰ ਚੱਲੀਆਂ ਤਾੜ-ਤਾੜ ਗੋਲੀਆਂ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.