ਅੰਮ੍ਰਿਤਸਰ : ਪੰਚਾਇਤ ਵਿਭਾਗ ਦੇ ਮੰਤਰੀ ਬਣਨ ਤੋਂ ਬਾਅਦ ਲਾਲ ਜੀਤ ਸਿੰਘ ਭੁੱਲਰ ਵਲੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਗਿਆ ਹੈ। ਮੀਡਿਆ ਨਾਲ਼ ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਉਹ ਇਹ ਅਹੁਦਾ ਮਿਲਣ ਮਗਰੋਂ ਨਤਮਸਤਕ ਹੋਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਕੈਬਿਨੇਟ ਵਿੱਚ ਥਾਂ ਮਿਲੀ ਹੈ। ਪਹਿਲਾਂ ਟਰਾਂਸਪੋਰਟ ਮੰਤਰੀ ਸਨ ਤੇ ਹੁਣ ਪੰਚਾਇਤੀ ਵਿਭਾਗ ਦੀ ਜਿੰਮੇਵਾਰੀ ਮਿਲੀ ਹੈ। ਪੰਜਾਬ ਦੇ ਵਿੱਚ 13 ਹਜਾਰ ਪਿੰਡ ਹਨ, ਜਿਸ ਵਿਚ ਬਹੁਤ ਗਰੀਬ ਪਰਿਵਾਰ ਹਨ ਅਤੇ ਜਦੋਂ ਮੀਂਹ ਪੈਂਦਾ ਹੈ ਤਾਂ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਚੋਣ ਲੱਗਦੀਆਂ ਹਨ। ਇਸ ਪਾਸੇ ਸੋਚ ਰਹੇ ਹਾਂ ਅਤੇ ਕਿਸੇ ਵੀ ਪਰਿਵਾਰ ਨੂੰ ਹੁਣ ਇਹ ਸਹਿਣ ਨਹੀਂ ਕਰਨਾ ਪਵੇਗਾ।
ਪਿੰਡਾ ਦਾ ਵਿਕਾਸ ਕੀਤਾ ਜਾਵੇਗਾ : ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦੇ ਘਰਾਂ ਵਿਚ ਟਾਇਲਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਪਿੰਡਾਂ ਦੇ ਵਿਕਾਸ ਕਰਵਾਏ ਜਾਣਗੇ ਅਤੇ ਪੰਜਾਬ ਦੇ ਮੰਡੀ ਬੋਰਡ ਦੇ ਜੀਐਮ ਦੀ ਪੈਸੈ ਲੈਣ ਦੀ ਵਾਇਰਲ ਹੋਈ ਵੀਡੀਓ ਉੱਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਹਾਲੇ ਇਸ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਆਈ ਹੈ। ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਜੱਫੀ ਉਨ੍ਹਾਂ ਕਿਹਾ ਕਿ ਜਗਜਾਹਿਰ ਹੋ ਗਿਆ ਹੈ ਅਤੇ ਕੈਮਰੇ ਦੇ ਪਿੱਛੇ ਇਹ ਪਹਿਲਾਂ ਹੀ ਪੈ ਰਹੀਆਂ ਹਨ। ਇਹ ਜਿਹੜੀਆਂ ਰਿਵਾਇਤੀ ਪਾਰਟੀਆ ਹੁਣ ਇਕੱਠੀਆ ਹੋਇਆਂ ਹਨ ਇਹ ਆਪਸ ਵਿੱਚ ਪਹਿਲਾਂ ਵੀ ਇੱਕਠੀਆਂ ਹੀ ਸਨ।
ਉਨ੍ਹਾਂ ਕਿਹਾ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਸਾਂਝੀ ਪਾਰਟੀ ਬਣਾ ਲੈਣ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਭਗਵੰਤ ਮਾਨ ਦੀ ਚੜ੍ਹਤ ਤੋਂ ਡਰੇ ਹੋਏ ਹਨ ਅਤੇ ਇਗ ਲ਼ੋਕ ਸੱਭ ਕੁੱਝ ਜਾਣਦੇ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ, ਜੇਕਰ ਹਮਦਰਦ ਜੀ ਗ਼ਲਤ ਨਹੀਂ ਹਨ ਤਾਂ ਵਿਜੀਲੈਂਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।