ETV Bharat / state

40 ਸਾਲ ਬਾਅਦ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਫਿਰ ਨਤਮਸਤਕ ਹੋਏ ਜਰਮਨ ਦੇ ਰਾਜਦੂਤ - German

ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਰਮਨ (German) ਦੇ ਰਾਜਦੂਤ (Ambassador) ਨਤਮਸਤਕ ਹੋਈ, ਉਨ੍ਹਾਂ ਨੇ ਕਿਹਾ, ਕਿ ਅੱਜ ਤੋਂ 20 ਸਾਲ ਪਹਿਲਾਂ ਵੀ ਇੱਕ ਵਾਰ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਸਨ।

40 ਸਾਲ ਬਾਅਦ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਫਿਰ ਨਤਮਸਤਕ ਹੋਏ ਜਰਮਨ ਦੇ ਰਾਜਦੂਤ

author img

By

Published : Jul 24, 2021, 4:49 PM IST

ਅੰਮ੍ਰਿਤਸਰ:ਅੱਜ ਜਰਮਨ ਰਾਜਦੂਤ ਵਾਲਟਰ ਜੇ ਲਿੰਡਰ ਨੇ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਉਹ ਅੱਜ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹਨ। ਜਦੋਂ ਉਹ ਅੱਜ ਤੋਂ 42 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਆਇਆ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 20 ਸਾਲ ਸੀ। ਉਨ੍ਹਾਂ ਨੇ ਕਿਹਾ, ਕਿ ਅੱਜ ਮੈਨੂੰ ਇੱਥੇ ਆਉਣ ‘ਤੇ ਬਹੁਤ ਖੁਸ਼ੀ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ ਇੱਥੇ ਧਰਮ ਪ੍ਰਤੀ ਬਹੁਤ ਸਤਿਕਾਰ ਹੈ ਅਤੇ ਖ਼ਾਸਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਬਹੁਤ ਸਤਿਕਾਰ ਹੈ। ਲਿੰਡਰ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਉਹ ਬਿਆਨ ਨਹੀਂ ਕਰ ਸਕਦਾ ਕਿ ਉਹ ਇੱਥੇ ਕੀ ਮਹਿਸੂਸ ਕਰ ਰਿਹਾ ਹਨ।

ਉਨ੍ਹਾਂ ਨੇ ਕਿਹਾ, ਕਿ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਝੀਲ ਵਿਖੇ ਮੱਥਾ ਟੇਕਦੇ ਹੋ, ਤਾਂ ਜਦੋਂ ਅਸੀਂ ਇਸ ਤੋਂ ਪਾਣੀ ਲੈਂਦੇ ਹਾਂ, ਫਿਰ ਇਸ ਦਾ ਅਨੌਖਾ ਤਜਰਬਾ ਹੈ। ਉਹ ਇੱਥੋਂ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਹੀ ਸਕੂਨ ਮਿਲਿਆ ਅਤੇ ਇਹ ਸਿੱਖ ਧਰਮ ਇੱਕ ਅਨੋਖਾ ਧਰਮ ਹੈ, ਜੋ ਕਿ ਆਪਣੀ ਅਲੱਗ ਹੀ ਪਛਾਣ ਬਣਾ ਕੇ ਬੈਠਿਆ ਹੈ। ਉੱਥੇ ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਵਿੱਤਰ ਜਲ ਵੀ ਉਨ੍ਹਾਂ ਵੱਲੋਂ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਨੂੰ ਅਲੱਗ ਹੀ ਇੱਕ ਅਨੁਭਵ ਹੋਇਆ ਹੈ।

ਇਸ ਮੌਕੇ ਉਨ੍ਹਾਂ ਵੱਲੋਂ ਇੱਥੇ ਬੈਠ ਕੇ ਇਲਾਹੀ ਗੁਰੂ ਬਾਣੀ ਵੀ ਸਰਬਨ ਕੀਤੀ। ਜਿਸ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ, ਉਨ੍ਹਾਂ ਨੇ ਕਿਹਾ, ਕਿ ਹਰ ਇੱਕ ਵਿਅਕਰੀ ਨੂੰ ਇੱਕ ਵਾਰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਵੇਖੋ ਪੰਜਾਬ ਦੇ ਕਿਹੜੇ ਕੈਬਨਿਟ ਮੰਤਰੀ, MLA ਸ਼੍ਰੀ ਅਕਾਲ ਤਖ਼ਤ ਸਾਹਿਬ ਤਲਬ

ETV Bharat Logo

Copyright © 2025 Ushodaya Enterprises Pvt. Ltd., All Rights Reserved.