ETV Bharat / state

ਚੋਣ ਅਫਸਰ ਪੰਜਾਬ ਨੇ EVM ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਵਧੀਕ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਈ.ਵੀ.ਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਨੂੰ ਲੈਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਇੰਨਬਿੰਨ ਪਾਲਣਾ ਕਰਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਚੋਣ ਅਫਸਰ ਪੰਜਾਬ ਨੇ EVM ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ
ਚੋਣ ਅਫਸਰ ਪੰਜਾਬ ਨੇ EVM ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ
author img

By

Published : Mar 3, 2022, 10:09 PM IST

ਅੰਮ੍ਰਿਤਸਰ: ਡੀ.ਪੀ.ਐਸ. ਖਰਬੰਦਾ, ਵਧੀਕ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਈ.ਵੀ.ਐਮ ਸਟਰਾਂਗ ਰੂਮਾਂ/ਕਾਊਟਿੰਗ ਸੈਂਟਰਾਂ ਦੀ ਸੁਰੱਖਿਆ ਸਬੰਧੀ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨੇ ਬਾਬਾ ਬਕਾਲਾ ਸਾਹਿਬ, ਅਜਨਾਲਾ ਸਮੇਤ ਸ਼ਹਿਰ ਵਿੱਚ ਬਣਾਏ ਗਏ 11 ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਿਆ ਅਤੇ ਗਿਣਤੀ ਦੇ ਸਬੰਧ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਸਟਰਾਂਗ ਰੂਮਾਂ ਦਾ ਨਿਰੀਖਣ ਕਰਦਿਆਂ, ਕੀਤੇ ਗਏ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇੰਨਬਿੰਨ ਪਾਲਣਾ ਕਰਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਥੇ 24 ਘੰਟੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਤਾਇਨਾਤੀ ਦੇ ਨਾਲ ਤਿੰਨ ਪੱਧਰੀ ਸੁਰੱਖਿਆ ਢਾਂਚਾ ਸਥਾਪਤ ਕੀਤਾ ਗਿਆ ਹੈ।

ਚੋਣ ਅਫਸਰ ਪੰਜਾਬ ਨੇ EVM ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ
ਚੋਣ ਅਫਸਰ ਪੰਜਾਬ ਨੇ EVM ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਦੱਸਣਯੋਗ ਹੈ ਕਿ ਸੁਰੱਖਿਆ ਬਲ 24 ਘੰਟੇ ਸਟਰਾਂਗ ਰੂਮਾਂ ਦੀ ਸਖ਼ਤ ਨਿਗਰਾਨੀ ਕਰ ਰਹੇ ਹਨ ਅਤੇ ਹਰੇਕ ਸਟਰਾਂਗ ਰੂਮ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਹਨ, ਜਿੰਨ੍ਹਾਂ ਦਾ ਵਿਯੂ ਸਟਰਾਂਗ ਰੂਮ ਦੇ ਬਾਹਰ ਐਲ.ਈ.ਡੀ ਰਾਂਹੀ ਦਿੱਤਾ ਗਿਆ ਹੈ। ਵਧੀਕ ਚੋਣ ਅਫਸਰ ਪੰਜਾਬ ਵਲੋਂ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡਿੰਗ ਨੂੰ ਵੇਖਣ ਲਈ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਲਈ ਬਣਾਏ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ ਦਾ ਦੌਰਾ ਵੀ ਕੀਤਾ ਗਿਆ।

ਜਿਕਰਯੋਗ ਹੈ ਕਿ ਇਸ ਕੰਟਰੋਲ ਰੂਮ ਵਿੱਚ ਚੋਣ ਲੜ ਰਹੇ ਉਮੀਦਵਾਰ ਜਾਂ ਨੁਮਾਇੰਦੇ ਲਗਾਤਾਰ ਬੈਠ ਕੇ ਸਟਰਾਂਗ ਰੂਮਾਂ ਦੇ ਕੀਤੇ ਗਏ ਸੁਰੱਖਿਆ ਪ੍ਰਬੰਧ ਦੀ ਫੁਟੇਜ਼ ਵੇਖ ਰਹੇ ਹਨ। ਸਮੀਖਿਆ ਅਧਿਕਾਰੀਆਂ ਵੱਲੋਂ ਇਸ ਮੌਕੇ ਸਟਰਾਂਗ ਰੂਮਾਂ ਦੀ ਸੁਰੱਖਿਆ ਪ੍ਰਬੰਧ ਦੀ ਫੁਟੇਜ਼ ਵੇਖ ਰਹੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ, ਜਿਸ ’ਤੇ ਪ੍ਰਤੀਨਿਧੀਆਂ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸ੍ਰੀ ਖਰਬੰਦਾ ਨੇ ਅਧਿਕਾਰੀਆਂ ਨੂੰ ਉਕਤ ਪ੍ਰਤੀਨਿਧੀਆਂ ਲਈ ਮੰਜੇ, ਬਿਸਤਰੇ ਅਤੇ ਹੋਰ ਸੁਵਿਧਾਵਾਂ ਦੇਣ ਦੀ ਹਦਾਇਤ ਵੀ ਕੀਤੀ।

ਜ਼ਿਲ੍ਹਾ ਚੋਣ ਅਫਸਰ ਅਤੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੋਲਿੰਗ ਵਾਲੀਆਂ ਵੋਟਿੰਗ ਮਸ਼ੀਨਾਂ ਸਟਰਾਂਗ ਰੂਮਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਕਿਸੇ ਵੀ ਅਧਿਕਾਰੀ ਨੂੰ ਸਟਰਾਂਗ ਰੂਮ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 24 ਘੰਟੇ ਪੁਲਿਸ ਪ੍ਰਸੋਨਲ ਤੇ ਸੀ.ਏ.ਪੀ.ਐਫ ਦੇ ਜਵਾਨ ਤਾਇਨਾਤ ਹਨ। ਤਾਇਨਾਤ ਕੀਤੇ ਗਏ ਪੁਲਿਸ ਪ੍ਰਸੋਨਲ ਲਈ ਲਾਗਬੁੱਕ (ਡਿਊਟੀ ਰੋਸਟਰ) ਲੱਗਾ ਹੋਇਆ ਹੈ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ/ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਉਨਾਂ ਅੱਗੇ ਦੱਸਿਆ ਕਿ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ ਦੇ ਬਾਹਰਵਾਰ ਵਿੱਚ ਉਮੀਦਵਾਰਾਂ ਜਾਂ ਨੁਮਾਇੰਦਿਆਂ ਦੀ ਸਹਾਇਤਾ ਲਈ ਸਬੰਧਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂਅ ਤੇ ਮੋਬਾਇਲ ਨੰਬਰ ਦਾ ਬੋਰਡ ਲਗਾਇਆ ਹੋਇਆ ਤਾਂ ਜੋ ਜ਼ਰੂਰਤ ਪੈਣ ’ਤੇ ਤੁਰੰਤ ਸਬੰਧਤ ਕਰਮਚਾਰੀ ਨਾਲ ਸੰਪਰਕ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ (ਵਿਕਾਸ) ਸ੍ਰੀ ਸੰਜੀਵ ਸ਼ਰਮਾ, ਜਿਲ੍ਹਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਐਸ.ਡੀ.ਐਮ ਮਜੀਠਾ ਅਮਨਦੀਪ ਕੌਰ, ਐਸ.ਡੀ.ਐਮ ਰਾਜੇਸ਼ ਸ਼ਰਮਾ, ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਚੋਣ ਤਹਿਸੀਲਦਾਰ ਰਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ: ਆਜ਼ਾਦ ਤੇ ਜ਼ਮਾਨਤ ਗਵਾਉਣ ਵਾਲੇ ਉਮੀਦਵਾਰਾਂ ਦੀ ਵੱਧ ਰਹੀ ਗਿਣਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.