ਅੰਮ੍ਰਿਤਸਰ: ਫਿਲਮਾਂ ਅਤੇ ਮਾਡਲਿੰਗ ਵਿੱਚ ਆਪਣੀ ਸਾਖ ਬਣਾਉਣ ਵਾਲ਼ੀ ਨਵਯਾ ਸਿੰਘ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜ਼ੁਰਬੇ ਸਾਂਝੇ ਕਰਦੇ ਕਿਹਾ ਕਿ ਉਸ ਨੇ ਜ਼ਿੰਦਗੀ 'ਚ ਕਦੇ ਵੀ ਹਾਰ ਨਾ ਮੰਨਣ ਦੀ ਪ੍ਰੇਰਣਾ ਲਈ ਹੈ। ਜਿੰਨ੍ਹਾਂ ਲੋਕਾਂ ਨੇ ਉਸ ਨੂੰ ਹੱਥ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਨ੍ਹਾਂ ਹੀ ਹੱਥ ਛੁਡਵਾ ਕੇ ਅੱਗੇ ਵੱਧਦੀ ਗਈ।
ਦਿਲ ਅਤੇ ਆਤਮਾ ਦੇ ਰਿਸ਼ਤੇ ਸਭ ਤੋਂ ਉੱਪਰ: ਪੱਤਰਕਾਰਾਂ ਨੇ ਜਦੋਂ ਉਨ੍ਹਾ ਨੂੰ ਸਵਾਲ ਪੁੱਛਿਆ ਕਿ ਖੂਨ ਦੇ ਰਿਸ਼ਤਿਆਂ ਚੋਂ ਤੁਹਾਡਾ ਸਾਥ ਕਿਸ ਨੇ ਦਿੱਤਾ ਤਾਂ ਨਵਯਾ ਨੇ ਆਖਿਆ ਕਿ ਖੂਨ ਦੇ ਰਿਸ਼ਤਿਆਂ ਨਾਲੋਂ ਦਿਲ ਅਤੇ ਆਤਮਾ ਨਾਲ ਬਣੇ ਰਿਸ਼ਤੇ ਸੱਚੇ ਅਤੇ ਸਭ ਤੋਂ ਉਪਰ ਹੁੰਦੇ ਹਨ। ਉਹੀ ਹਮੇਸ਼ਾ ਤੁਹਾਡੇ ਨਾਲ ਹਰ ਮੁਸੀਬਤ 'ਚ ਸਹਾਰਾ ਬਣਕੇ ਸਾਥ ਦਿੰਦੇ ਹਨ।
ਸ਼੍ਰੀ ਦਰਬਾਰ ਸਾਹਿਬ ਆਉਣ ਦਾ ਸੁਪਨਾ: ਉਨ੍ਹਾਂ ਆਖਿਆ ਕਿ ਮੇਰਾ ਜ਼ਿੰਦਗੀ 'ਚ ਦਰਬਾਰ ਸਾਹਿਬ ਆਉਣ ਦਾ ਬਹੁਤ ਵੱਡਾ ਸੁਪਨਾ ਸੀ ਜੋ ਅੱਜ ਮੇਰੇ ਭਰਾ ਜਸਬੀਰ ਕਰਕੇ ਪੂਰਾ ਹੋਇਆ ਹੈ। ਇੱਥੇ ਆ ਕੇ ਮੈਨੂੰ ਸਭ ਕੁੱਝ ਮਿਲ ਗਿਆ ਹੈ। ਹੁਣ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਇੱਛਾ ਨਹੀਂ ਰਹੀ।
ਲੋਕਾਂ ਨੂੰ ਅਪੀਲ਼: ਨਵਯਾ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੁੰਡੇ, ਕੁੜੀਆਂ ਤੋਂ ਇਲਾਵਾ ਕਿੰਨਰਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਉਹ ਵੀ ਇਸੇ ਸਮਾਜ ਦੇ ਹਿੱਸਾ ਹੁੰਦੇ ਹਨ।ਉਨ੍ਹਾਂ ਆਖਿਆ ਕਿ ਸਾਨੂੰ ਲੋਕਾਂ ਜਾਂ ਸਮਾਜ ਤੋਂ ਕੁੱਝ ਨਹੀਂ ਚਾਹੀਦਾ ਬਸ ਸਾਨੂੰ ਇੱਜ਼ਤ ਚਾਹੀਦੀ ਹੈ ਤਾਂ ਜੋ ਕੋਈ ਵੀ ਸਾਡੇ ਮਾਣ-ਸਨਮਾਨ ਨੂੰ ਠੇਸ ਨਾ ਪਹੁੰਚਾਵੇ ਅਤੇ ਸਾਰੇ ਸਾਡੀ ਇੱਜ਼ਤ ਕਰਨ।
ਜਸਬੀਰ ਦਾ ਭੈਣ ਤੋਂ ਤੋਹਫ਼ਾ: ਇਸ ਮੌਕੇ ਜਸਬੀਰ ਸਿੰਘ ਨੇ ਦੱਸਿਆ ਕਿ ਮੇਰਾ ਜਨਮ ਦਿੱਲੀ ਦਾ ਹੈ। ਅੱਜ ਮੈਂ ਨਵਯਾ ਸਿੰਘ ਨੂੰ ਗੁਰੂ ਘਰ ਲੈਕੇ ਆਈਆ ਹਾਂ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਲੋਕਾਂ ਦੇ ਲਈ ਵੱਧ ਤੋਂ ਵੱਧ ਕੰਮ ਕਰਾਂ ਅਤੇ ਇਨ੍ਹਾਂ ਨੂੰ ਰੁਜ਼ਗਾਰ ਦੇਵਾ ਤਾਂ ਜੋ ਇਹ ਲੋਕ ਵੀ ਸਮਾਜ ਵਿੱਚ ਆਪਣੀ ਪਛਾਣ ਬਣਾ ਸਕਣ।