ਅੰਮ੍ਰਿਤਸਰ : ਥਾਣਾ ਲੋਪੋਕੇ ਪੁਲਿਸ ਵੱਲੋਂ ਬੀਤੇ ਦਿਨ 35 ਲੱਖ ਦੀ ਡਰੱਗ ਮਨੀ, ਪਿਸਤੌਲ ਅਤੇ ਵਿਦੇਸ਼ੀ ਸਿੰਮਾਂ ਸਹਿਤ ਕਾਬੂ ਕੀਤੇ ਚਾਰ ਮੁਲਜ਼ਮਾਂ ਨੂੰ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਨ੍ਹਾਂ ਨੂੰ ਅਦਾਲਤ ਨੇ 4 ਦਿਨਾ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ। ਜਾਣਾਕਰੀ ਦਿੰਦਿਆਂ ਥਾਣਾ ਲੋਪੋਕੇ ਮੁਖੀ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਪੁਲਿਸ ਕੱਲ੍ਹ ਚਾਰ ਵੱਡੇ ਸਮੱਗਲਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਸੀ।
ਜਿਨ੍ਹਾਂ ਕੋਲੋਂ 31 ਲੱਖ ਤੋਂ ਵਧੇਰੇ ਭਾਰਤੀ ਕਰੰਸੀ 'ਚ ਡਰੱਗ ਮਨੀ, ਇਕ ਪਿਸਤੌਲ, 12 ਮੋਬਾਈਲ ਫੋਨ ਅਤੇ ਤਿੰਨ ਵਿਦੇਸ਼ੀ ਸਿੰਮ ਬਰਾਮਦ ਹੋਏ ਸਨ। ਕਾਬੂ ਕੀਤੇ ਸਮੱਗਲਰਾਂ ਕੋਲੋਂ ਕੀਤੀ ਪੁੱਛਗਿੱਛ ਤੋਂ ਬਾਅਦ 4 ਲੱਖ ਰੁਪਏ ਹੋਰ ਰਿਕਵਰ ਕੀਤੇ। ਉਨ੍ਹਾਂ ਦੱਸਿਆ ਕਿ ਚਾਰਾਂ ਸਮੱਗਲਰਾਂ ਦੀਆਂ ਤਾਰਾਂ ਕੌਮਾਂਤਰੀ ਪੱਧਰ ਤੇ ਜੁੜੀਆਂ ਹੋਈਆਂ ਹਨ। ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।