ETV Bharat / state

ਅਫਗਾਨਿਸਤਾਨ ਤੋਂ ਆਏ ਟਰੱਕ ’ਚੋਂ ਮਿਲਿਆ ਇੱਕ ਕਿੱਲੋ ਦੇ ਕਰੀਬ RDX - ਆਰ ਡੀ ਐਕਸ ਬਰਾਮਦ

ਗੁਆਂਢੀ ਮੁਲਕ ਦੀ ਨਾਪਾਕ ਕੋਸ਼ਿਸ਼ ਨਾਕਾਮ ਹੋਈ ਹੈ। ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ਵਿੱਚੋਂ ਇੱਕ ਕਿੱਲੋ ਦੇ ਕਰੀਬ ਆਰ ਡੀ ਐਕਸ ਬਰਾਮਦ ਕੀਤਾ (RDX found in a dry fruit truck from Afghanistan) ਹੈ।

ਅਫਗਾਨਿਸਤਾਨ ਤੋਂ ਆਏ ਟਰੱਕ ’ਚੋਂ ਮਿਲਿਆ ਇੱਕ ਕਿੱਲੋ ਦੇ ਕਰੀਬ RDX

author img

By

Published : Aug 17, 2022, 7:03 PM IST

Updated : Aug 17, 2022, 8:37 PM IST

ਅੰਮ੍ਰਿਤਸਰ: ਗੁਆਂਢੀ ਮੁਲਕ ਦੀ ਨਾਪਾਕ ਕੋਸ਼ਿਸ਼ ਨਾਕਾਮ ਹੋਈ ਹੈ। ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ਵਿੱਚੋਂ ਇੱਕ ਕਿੱਲੋ ਦੇ ਕਰੀਬ ਆਰ ਡੀ ਐਕਸ ਬਰਾਮਦ ਕੀਤਾ (RDX found in a dry fruit truck from Afghanistan) ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵੱਲੋਂ ਤਲਾਸ਼ੀ ਦੌਰਾਨ ਸ਼ੱਕੀ ਡੱਬਾ ਬਰਾਮਦ ਹੋਣ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਡਰਾਈ ਫਰੂਟ ਦੀ ਪੈਕਿੰਗ ਵਿੱਚ ਇਕ ਡੱਬੇ ਵਿੱਚ ਵਿਸਫੋਟਕ ਪਦਾਰਥ ਮਿਲਿਆ ਹੈ।

ਪਾਕਿਸਤਾਨ ਦੇ ਰਸਤੇ ਪਹੁੰਚਿਆ ਹੈ ਟਰੱਕ:ਜਾਣਕਾਰੀ ਅਨੁਸਾਰ ਪੰਜਾਬ ਦੇ ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਤੋਂ ਆਏ ਇੱਕ ਟਰੱਕ ਦੇ ਅੰਦਰੋਂ 900 ਗ੍ਰਾਮ ਆਰਡੀਐਕਸ (RDX found in a dry fruit truck) ਮਿਲਿਆ। ਇਹ ਟਰੱਕ ਪਾਕਿਸਤਾਨ ਤੋਂ ਲੰਘਦੇ ਹੋਰ ਸੁੱਕੇ ਮੇਵੇ ਦੇ ਟਰੱਕਾਂ ਸਮੇਤ ਅਟਾਰੀ ਸਰਹੱਦ 'ਤੇ ਪਹੁੰਚਿਆ ਸੀ।ਜਾਣਕਾਰੀ ਅਨੁਸਾਰ ਇਸ ਟਰੱਕ ਦੀ ਸਕੈਨਿੰਗ ਦੌਰਾਨ ਕਸਟਮ ਅਧਿਕਾਰੀਆਂ ਨੂੰ ਟਰੱਕ ਵਿੱਚ ਸ਼ੱਕੀ ਧਮਾਕਾਖੇਜ਼ ਸਮੱਗਰੀ ਹੋਣ ਦੇ ਸੰਕੇਤ ਮਿਲੇ ਜਿਸ ਤੋਂ ਬਾਅਦ ਜਾਂਚ ਕਰਨ 'ਤੇ 900 ਗ੍ਰਾਮ ਆਰਡੀਐਕਸ ਮਿਲਿਆ।

ਸਬ ਇੰਸਪੈਕਟਰ ਦੀ ਗੱਡੀ ਥੱਲੋਂ ਮਿਲ ਚੁੱਕਿਆ ਹੈ ਬੰਬ: ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਪਿਛਲੇ ਦਿਨ੍ਹਾਂ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਲੋਨੀ ਰਣਜੀਤ ਐਵੀਨਿਊ ਵਿੱਚ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਉਸ ਦੀ ਬੋਲੈਰੋ ਗੱਡੀ ਥੱਲੇ ਆਈਈਡੀ ਰੱਖੀ (RDX found) ਗਈ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੇ ਨੇ ਪੁਲਿਸ ਅਧਿਕਾਰੀ ਦੀ ਕਾਰ ਨੂੰ ਧੋਣ ਮੌਕੇ ਕਾਰ ਦੇ ਹੇਠਾਂ ਕੁਝ ਦੇਖਿਆ।

ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਬੰਬ ਰੱਖਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ ਪਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਇਸ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਲੀਡ ਲੱਗੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਇਸ ਦੇ ਚੱਲਦੇ ਹੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: ਪੁਲਿਸ ਮੁਲਜ਼ਮ ਦੀ ਗੱਡੀ ਹੇਠ ਬੰਬ ਰੱਖਣ ਵਾਲੇ ਮੁਲਜ਼ਮ ਗ੍ਰਿਫਤਾਰ

Last Updated : Aug 17, 2022, 8:37 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.