ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਉੱਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਉਸ ਉੱਤੇ 307 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਜਿਥੇ ਕੁੜੀ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੇ ਮਾਪਿਆਂ ਵੱਲੋਂ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਉਕਤ ਮੁਲਜ਼ਮ ਨੌਜਵਾਨ ਦੇ ਮਾਤਾ ਨੇ ਇਸ ਪੂਰੇ ਮਾਮਲੇ ਵਿੱਚ ਕੁੜੀ ਨੂੰ ਵੀ ਬਰਾਬਰ ਦੀ ਮੁਲਜ਼ਮ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ।
ਕੁੜੀ ਖਿਲਾਫ ਵੀ ਹੋਵੇ ਬਰਾਬਰ ਦੀ ਕਾਰਵਾਈ : ਮੁਲਜ਼ਮ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਮੁੰਡੇ ਦੀ ਉਕਤ ਕੁੜੀ ਨਾਲ ਪਿਛਲੇ ਅੱਠ ਸਾਲ ਤੋਂ ਦੋਸਤੀ ਸੀ। ਇਹਨਾਂ ਦੇ ਰਿਸ਼ਤੇ ਦਾ ਪੂਰੇ ਪਰਿਵਾਰ ਨੂੰ ਪਤਾ ਸੀ, ਪਰ ਹੁਣ ਜਦੋਂ ਤੋਂ ਕੁੜੀ ਨੇ ਵਿਦੇਸ਼ ਜਾਣ ਦੀ ਤਿਆਰੀ ਕਰਨ ਲਈ ਆਈਲੈਟਸ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੁੜੀ ਉਹਨਾਂ ਦੇ ਮੁੰਡੇ ਤੋਂ ਕਿਨਾਰਾ ਕਰਨ ਲੱਗੀ। ਜਿਸ ਤੋਂ ਮੁੰਡੇ ਨੇ ਗੁੱਸੇ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ। ਮੁਲਜ਼ਮ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤ ਨੇ ਜੋ ਗਲਤੀ ਕੀਤੀ ਹੈ ਉਸ ਵਿੱਚ ਕੁੜੀ ਵੀ ਪੂਰੀ ਤਰ੍ਹਾਂ ਭਾਗੀਦਾਰ ਹੈ, ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
ਉਹਨਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੀਤੇ ਅੱਠ ਸਾਲ ਤੋਂ ਚੱਲ ਰਹੇ ਪ੍ਰੇਮ ਸੰਬਧਾਂ ਦੌਰਾਨ ਕੁੜੀ ਅਤੇ ਉਸ ਦੀ ਮਾਤਾ ਨੇ ਸਾਡੇ ਮੁੰਡੇ ਤੋਂ ਬਹੁਤ ਸਾਰੇ ਪੈਸੇ ਲੈ ਕੇ ਖਾਂਦੇ ਹਨ। ਲੜਕੀ ਨੂੰ ਆਈਲੈਟਸ ਮੁੰਡੇ ਵੱਲੋਂ ਹੀ ਕਰਵਾਈ ਗਈ ਹੈ। ਕੁੜੀ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ 'ਚ ਲੱਖਾਂ ਰੁਪਏ ਖਰਚ ਕੀਤੇ ਅਤੇ ਆਪਣੀ ਗੱਡੀ ਤੱਕ ਵੇਚ ਦਿੱਤੀ, ਪਰ ਹੁਣ ਕੁੜੀ ਵੱਲੋਂ ਮੁੰਡੇ ਨੂੰ ਧੋਖਾ ਦਿੱਤਾ ਗਿਆ ਹੈ ਤੇ ਸਾਡੇ ਪੁੱਤਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮ ਦੇ ਮਾਤਾ ਨੇ ਕਿਹਾ ਇਹ ਕੁੜੀ ਤੇ ਉਸਦੀ ਮਾਂ ਉਸ ਦੇ ਪੈਸੇ ਖਾਂਦੇ ਰਹੇ ਤੇ ਬਾਅਦ ਵਿੱਚ ਕੁੜੀ ਨੇ ਕਿਸੇ ਹੋਰ ਮੁੰਡੇ ਦੇ ਨਾਲ ਚੱਕਰ ਚਲਾ ਲਿਆ ਜਦੋਂ ਮੁੰਡੇ ਨੂੰ ਪਤਾ ਲੱਗਾ ਤਾਂ ਲੜਾਈ ਹੋਣ ਲੱਗ ਪਈ ਜਿਸਦੇ ਚੱਲਦੇ ਮੁੰਡੇ ਨੇ ਦੁੱਖੀ ਹੋ ਕੇ ਇਹ ਕਦਮ ਚੁੱਕਿਆ ਹੈ।
- Punjab Government U-turns: ਪੰਚਾਇਤਾਂ ਭੰਗ ਕਰਨ ਦੇ ਮਾਮਲੇ ਤੋਂ ਪਹਿਲਾਂ ਵੀ ਸਰਕਾਰ ਨੇ ਬਦਲੇ ਆਪਣੇ ਕਈ ਫੈਸਲੇ, ਦੇਖੋ ਖਾਸ ਰਿਪੋਰਟ
- Two Brother Suicide News: SHO ਤੋਂ ਤੰਗ ਹੋ ਦਰਿਆ 'ਚ ਛਾਲ ਮਾਰਨ ਵਾਲੇ ਦੋ ਭਰਾਵਾਂ 'ਚੋਂ ਇੱਕ ਦੀ ਮਿਲੀ ਲਾਸ਼, SHO 'ਤੇ ਮਾਮਲਾ ਦਰਜ
- Cheta Sing Film Review : 'ਚੰਗਾ ਬੰਦਾ ਜਦੋਂ ਬੁਰਾ ਬਣਦੈ, ਉਦੋਂ ਫਿਰ ਉਹ 'ਬਹੁਤ ਜ਼ਿਆਦਾ ਬੁਰਾ ਬਣਦੈ', ਪੜ੍ਹੋ ਕਿਉਂ ਬਣਿਆ ਸਾਊ ਜਿਹਾ ਪਾਲਾ ਖੂੰਖਾਰ ਚੇਤਾ ਸਿੰਘ
ਮੁਲਜ਼ਮ ਖਿਲਾਫ ਪੁਲਿਸ ਕਾਰਵਾਈ : ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁੰਡਾ ਕੁੜੀ ਵਿਚਕਾਰ ਮਾਮਲਾ ਜੋ ਵੀ ਰਿਹਾ ਹੋਵੇ, ਪਰ ਹੁਣ ਨੌਜਵਾਨ ਨੇ ਜੋ ਗੁਨਾਹ ਕੀਤਾ ਹੈ ਉਸ ਦੀ ਸਜ਼ਾ ਜਰੂਰ ਮਿਲੇਗੀ। ਉਹਨਾਂ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਲਦੀ ਹੀ ਅਮਲ ਵਿੱਚ ਲਿਆਉਂਦੀ ਜਾਵੇਗੀ।