ਅੰਮ੍ਰਿਤਸਰ: ਸ਼ਹਿਰ ਦੇ ਬੱਸ ਅੱਡੇ (Bus stop) ਦੇ ਨਾਲ ਲਗਦੀ ਆਈ.ਡੀ.ਐੱਚ. ਮਾਰਕੀਟ ਵਿੱਚ 50 ਨੰਬਰ ਖਿਡੋਣਿਆਂ ਦੀ ਦੁਕਾਨ (Shop) ਦੀ ਬੇਸਮੈਂਟ ਵਿੱਚ ਅੱਗ ਲੱਗ ਗਈ। ਜਿਸ ਕਰਕੇ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ (Short circuit) ਨੂੰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆ ਹੀ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਪੁਲਿਸ ਅਫ਼ਸਰ (Police officer) ਕਪਿਲ ਦੇਵ ਨੇ ਦੱਸਿਆ ਕਿ ਸਾਨੂੰ ਸਵੇਰੇ ਸਫਾਈ ਕਰਮਚਾਰੀ ਨੇ ਸੂਚਨਾ ਦਿੱਤੀ ਕਿ ਆਈ.ਡੀ.ਐੱਚ ਮਾਰਕੀਟ (IDH Market) ਵਿੱਚ ਇੱਕ ਦੁਕਾਨ (Shop) ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਅਸੀਂ ਦਮਕਲ ਵਿਭਾਗ (Fire department) ਨੂੰ ਇਸ ਦੀ ਸੂਚਨਾ ਦਿੱਤੀ। ਦਮਕਲ ਵਿਭਾਗ (Fire department) ਦੀਆ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆ ਅਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ।
ਉਨ੍ਹਾਂ ਕਿਹਾ ਕਿ ਦੁਕਾਨਦਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਹ ਖਿਡੋਣਿਆਂ ਦੀ ਦੁਕਾਨ ਸੀ ਤੇ ਉਸਦੇ ਹੇਠਾਂ ਬੇਸਮੈਂਟ ਵਿੱਚ ਅੱਗ ਲੱਗੀ ਸੀ। ਜਿਸ ਕਰਕੇ ਥਾਂ ਤੰਗ ਹੋਣ ਕਰਕੇ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉੱਥੇ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਾਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਅਸੀਂ ਆਪਣੀ ਪੂਰੀ ਟੀਮ ਨਾਲ਼ ਮੌਕੇ ‘ਤੇ ਪਹੁੰਚ ਗਏ। ਅਤੇ ਅੱਗ ‘ਤੇ ਕਾਬੂ ਪਾ ਕੇ ਘਟਨਾ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਦੇ ਲਈ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਰਸਤਾ ਤੰਗ ਹੋਣ ਕਰਕੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ‘ਤੇ ਗੱਡੀਆਂ ਲੈਕੇ ਆਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਮੌਕੇ ਪੁਲਿਸ ਵੱਲੋਂ ਤਿਉਹਾਰਾਂ ਨੂੰ ਲੈਕੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਦੀਵਾਲੀ ਦੇ ਦਿਨਾਂ ਵਿੱਚ ਆਪਣੇ ਆਲੇ-ਦੁਆਲੇ ਪੂਰਾ ਧਿਆਨ ਰੱਖਣ ਤਾਂ ਜੋ ਕਈ ਵੀ ਅਜਿਹੀ ਘਟਨਾ ਨਾ ਵਪਰ ਸਕੇ।
ਇਹ ਵੀ ਪੜ੍ਹੋ:ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਮਿਠਾਈ ਦੀਆਂ ਦੁਕਾਨਾਂ 'ਤੇ ਕੀਤੀ ਗਈ ਚੈਕਿੰਗ