ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਘੁੰਮਣ ਫਿਰਨ ਆਉਦੇ ਹਨ। ਪਰ ਅੰਮ੍ਰਿਤਸਰ ਵਿੱਚ ਹੋ ਰਹੀਆਂ ਲੁੱਠ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੀ ਹੀ ਇੱਕ ਘਟਨਾ ਰਿਟ੍ਰੀਟ ਸੈਰਾਮਨੀ (ਪਰੇਡ) ਦੇਖ ਕੇ ਆ ਰਹੀ ਲੜਕੀ ਨਾਲ ਵਾਪਰੀ ਹੈ। ਜਿਸ ਵਿੱਚ ਉਸ ਦੀ ਜਾਨ ਚਲੀ ਗਈ।
ਅੰਮ੍ਰਿਤਸਰ ਦੇ ਨਜ਼ਦੀਕ ਵਾਘਾ ਬਾਰਡਰ ਤੇ ਰਿਟ੍ਰੀਟ ਸੈਰਾਮਨੀ (ਪਰੇਡ) ਦੇਰ ਰਾਤ ਖ਼ਤਮ ਹੁੰਦੀ ਹੈ। ਜਿਸ ਤੋਂ ਬਾਅਦ ਅਸਾਮ ਸਿੱਕਮ ਦੀ ਇਕ ਲੜਕੀ ਰਿਟ੍ਰੀਟ ਸੈਰਾਮਨੀ (ਪਰੇਡ) ਦੇਖ ਕੇ ਆ ਰਹੀ ਲੜਕੀ ਨਾਲ ਲੁੱਟ ਖੋਹ ਦੀ ਘਟਨੀ ਵਾਪਰੀ ਜਿਸ ਵਿੱਚ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਦੋ ਭਰਾ ਨੇ ਕਿਹਾ: ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਆਪਣੇ ਦੋਸਤ ਨਾਲ ਅੰਮ੍ਰਿਤਸਰ ਘੁੰਮਣ ਆਈ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਭੈਣ ਦਾ ਐਕਸ਼ੀਡੈਟ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਆ ਕੇ ਦੇਖਿਆਂ ਤਾਂ ਉਸ ਦੀ ਮੌਤ ਹੋ ਗਈ ਸੀ। ਲੜਕੀ ਦੇ ਦੋਸਤ ਦੇ ਦੱਸਣ ਮੁਬਾਬਿਕ ਲੁਟੇਰਿਆਂ ਨੇ ਲੜਕੀ ਤੋਂ ਪਰਸ ਖੋਹਣ ਕੀ ਕੋਸ਼ਿਸ ਕੀਤੀ ਜਿਸ ਕਾਰਨ ਉਹ ਆਟੋ ਵਿੱਚ ਬਾਹਰ ਡਿੱਗ ਗਈ ਅਤੇ ਉਸ ਦੇ ਸਿਰ ਵਿੱਚ ਕਾਪੀ ਗੰਭੀਰ ਸੱਟ ਲੱਗੀ। ਜਿਸ ਤੋਂ ਬਾਅਦ ਲੜਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਲੜਕੀ ਦੀ ਲਾਸ਼ ਨੂੰ ਸਿਕਮ ਲੈ ਕੇ ਜਾਣ ਲਈ ਪੁਲਿਸ ਦੀ ਸਹਾਇਤਾ ਮੰਗੀ ਹੈ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਜਿਨ੍ਹਾਂ ਕਾਰਨ ਉਸ ਦੀ ਭੈਣ ਦੀ ਮੌਤ ਹੋਈ ਹੈ। ਉਨ੍ਹਾਂ ਨੂੰ ਸ਼ਖਤ ਸਜ਼ਾ ਮਿਲਣੀ ਚਾਹੀਦੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ: ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਲੜਕੀ ਦੋ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਟੀਮਾਂ ਬਣਾ ਕੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਲੜਕੀ ਦੀ ਲਾਸ਼ ਨੂੰ ਉਸ ਦੇ ਘਰ ਤੱਕ ਪਹੁੰਚਣ ਲਈ ਵੀ ਪੁਲਿਸ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ:- EV Expo in Chandigarh: ਕੈਬਨਿਟ ਮੰਤਰੀ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਕੀਤੀ ਸ਼ਿਰਕਤ, ਪੰਜਾਬ ਨੂੰ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ