ETV Bharat / state

ਪੰਜਾਬ 'ਚ ਬਿਜਲੀ ਮੁਫਤ ਪਰ ਗਰੀਬ ਪਰਿਵਾਰ ਨੂੰ ਆਇਆ 5 ਲੱਖ 80 ਹਜ਼ਾਰ ਰੁਪਏ ਦਾ ਬਿੱਲ - ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਅਪੀਲ

ਅੰਮ੍ਰਿਤਸਰ ਵਿੱਚ ਫਤਾਹਪੁਰ ਇਲਾਕੇ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਬਿੱਲ 5 ਲੱਖ 80 ਹਜ਼ਾਰ ਰੁਪਏ ਆਇਆ ਹੈ। ਬਿੱਲ ਆਉਣ ਤੋਂ ਬਾਅਦ ਜਿੱਥੇ ਪਰਿਵਾਰ ਘਬਰਾਇਆ ਹੋਇਆ ਹੈ। ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਿਜਲੀ ਬਿੱਲ ਮੁਆਫ਼ੀ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਨੂੰ ਲੱਖਾਂ ਰੁਪਏ ਬਿੱਲ ਆਇਆ ਹੈ ਜਦ ਕਿ ਉਨ੍ਹਾਂ ਦੇ ਘਰ ਵਿੱਚ ਬਿਜਲੀ ਦੀ ਖ਼ਪਤ ਵੀ ਬਹੁਤ ਘੱਟ ਹੈ।

A poor family in Amritsar received a bill of lakhs of rupees
ਪੰਜਾਬ 'ਚ ਬਿਜਲੀ ਮੁਫਤ ਪਰ ਗਰੀਬ ਪਰਿਵਾਰ ਨੂੰ ਆਇਆ 5 ਲੱਖ 80 ਹਜ਼ਾਰ ਰੁਪਏ ਦਾ ਬਿੱਲ
author img

By

Published : Jan 13, 2023, 5:14 PM IST

ਪੰਜਾਬ 'ਚ ਬਿਜਲੀ ਮੁਫਤ ਪਰ ਗਰੀਬ ਪਰਿਵਾਰ ਨੂੰ ਆਇਆ 5 ਲੱਖ 80 ਹਜ਼ਾਰ ਰੁਪਏ ਦਾ ਬਿੱਲ

ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਉੱਤੇ ਹਰ ਘਰ ਵਿੱਚ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਘਰਾਂ ਦਾ ਬਕਾਇਆ ਬਿਜਲੀ ਬਿਲ ਰਹਿੰਦਾ ਹੈ ਉਹ ਵੀ ਮੁਆਫ ਕੀਤਾ ਜਾਵੇਗਾ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਬਿਜਲੀ ਬਿੱਲ ਜੀਰੋ ਆਇਆ ਪਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਸੈਂਟਰਲ ਫਤਾਹਪੁਰ ਇਲਾਕੇ ਵਿੱਚ ਇਕ ਘਰ ਦਾ ਬਿੱਲ 5 ਲੱਖ 80 ਹਜ਼ਾਰ 230 ਰੁਪਏ ਆਇਆ

ਜਿਸ ਤੋਂ ਬਾਅਦ ਪਰਿਵਾਰ ਸੋਚਾਂ ਵਿੱਚ ਪੈ ਗਿਆ ਗੱਲਬਾਤ ਕਰਦਿਆਂ ਘਰ ਵਿੱਚ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਦੋਵੇਂ ਜਾਣੇ ਹੀ ਘਰ ਵਿੱਚ ਰਹਿੰਦੇ ਹਨ ਅਤੇ ਘਰ ਵਿਚ ਸਿਰਫ਼ ਇਕ ਬਲਬ ਜਗਦਾ ਹੈ ਅਤੇ ਪਿਛਲੇ ਦਸ ਸਾਲਾਂ ਤੋਂ ਉਹਨਾਂ ਦਾ ਬਿਜਲੀ ਬਿੱਲ ਜ਼ੀਰੋ ਹੀ ਆਉਂਦਾ ਰਿਹਾ। ਉਨ੍ਹਾਂ ਕਿਹਾ ਇਸ ਵਾਰ ਬਿਜਲੀ ਬਿੱਲ 6 ਲੱਖ ਦੇ ਕਰੀਬ ਆ ਗਿਆ ਜੋ ਬਿੱਲ ਦੇਖ ਕੇ ਉਹ ਹੈਰਾਨ ਰਹਿ ਗਏ ਹਨ।

ਬਿੱਲ ਮੁਆਫੀ ਦੀ ਅਪੀਲ: ਮਹਿਲਾ ਨੇ ਅੱਗੇ ਦੱਸਿਆ ਕਿ ਉਸ ਦਾ ਘਰਵਾਲਾ ਵੀ ਦਿਮਾਗੀ ਤੌਰ ਉੱਤੇ ਠੀਕ ਨਹੀ ਹੈ ਅਤੇ ਉਹ ਘਰਾਂ ਵਿੱਚ ਝਾੜੂ ਪੋਚਾ ਕਰਕੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਹੁਣ ਬਿਜਲੀ ਵਿਭਾਗ ਦੀ ਛੋਟੀ ਜੀ ਗਲਤੀ ਕਰ ਕੇ ਉਹ ਚਿੰਤਾ ਵਿੱਚ ਪੈ ਗਏ। ਇਸ ਦੇ ਨਾਲ ਹੀ ਸਾਡੇ ਚੈਨਲ ਦੇ ਜ਼ਰੀਏ ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਉਨ੍ਹਾਂ ਦਾ ਬਿਲ ਮੁਆਫ ਕੀਤਾ ਜਾਵੇ। ਮਹਿਲਾ ਨੇ ਦੱਸਿਆ ਜਿੰਨਾ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ ਬਿੱਲ ਭੇਜਿਆ ਹੈ ਉਹ ਕਿਸੇ ਵੀ ਅਧਾਰ ਉੱਤੇ ਜਾਇਜ਼ ਨਹੀਂ ਹੈ।

ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਲਈ ਆ ਗਈ ਵੱਡੀ ਖੁਸ਼ਖ਼ਬਰੀ, ਸੀਐੱਮ ਮਾਨ ਨੇ ਕਰ ਦਿੱਤਾ ਐਲਾਨ

ਸੂਬਾ ਸਰਕਾਰ ਦਾ ਦਾਅਵਾ: ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਅਮੀਰ ਅਤੇ ਗਰੀਬ ਪਰਿਵਾਰ ਦੇ 600 ਯੂਨਿਟ ਬਿਜਲੀ ਮੁਫਤ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਜੀਰੋ ਬਿਜਲੀ ਬਿੱਲ ਆਉਣ ਦਾ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ। ਪਰ ਇਸ ਵਿੱਚ ਬਿਜਲੀ ਵਿਭਾਗ ਦੀ ਨਾਕਾਮੀ ਕਰਕੇ ਇੱਕ ਪਰਿਵਾਰ ਦਾ 6 ਲੱਖ ਦੇ ਕਰੀਬ ਬਿਜਲੀ ਦਾ ਬਿੱਲ ਆਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਵਿਭਾਗ ਆਪਣੀ ਇਹ ਗਲਤੀ ਸੁਧਾਰ ਦੀ ਹੈ ਜਾਂ ਪਰਿਵਾਰ ਨੂੰ ਇਹ ਬਿਜਲੀ ਬਿਲ ਠੀਕ ਕਰਵਾਉਣ ਲਈ ਦਰ ਦਰ ਉੱਤੇ ਧੱਕੇ ਖਾਣੇ ਪੈਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.