ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਇੱਕ ਕੈਦੀ ਫਰਾਰ ਹੋਗਿਆ। ਜਿਸ ਦਾ ਪਿੱਛਾ ਕਰਦੇ ਪੁਲਿਸ ਮੁਲਾਜ਼ਮ ਨੂੰ ਹਾਰਟ ਅਟੈੱਕ ਆ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਜਦੋਂ ਰਾਮਬਾਗ ਥਾਣੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ ਤਾਂ ਕੈਦੀਆਂ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਮੁਲਾਜ਼ਮ ਨੇ ਕੈਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਨੂੰ ਹਾਰਟ ਅਟੈਕ ਆ ਗਿਆ, ਨਾਲ ਦੇ ਪੁਲਿਸ ਮੁਲਜ਼ਾਮ ਉਸ ਨੂੰ ਐਮਰਜੈਂਸੀ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਆਇਆ ਸੀ : ਮੌਕੇ 'ਤੇ ਰਾਮਬਾਗ ਥਾਣੇ ਦੇ ਐਸਐਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਉਮਰ 51 ਸਾਲ ਦੇ ਕਰੀਬ ਸੀ ਜੋ ਸਾਡੇ ਅਧੀਨ ਪੈਂਦੀ ਚੌਂਕੀ ਬੱਸ ਸਟੈਂਡ ਵਿੱਚ ਡਿਊਟੀ ਕਰਦਾ ਸੀ, ਜੋ ਸਿਵਿਲ ਹਸਪਤਾਲ ਦੇ ਵਿੱਚ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਆਇਆ ਸੀ ਅਤੇ ਡਿਊਟੀ ਦੇ ਦੌਰਾਨ ਇਸਦੀ ਦਿਲ ਦਾ ਦੌਰਾ ਪੈਂਣ ਕਰਕੇ ਮੌਤ ਹੋ ਗਈ। ਜਿਸ ਦਾ ਸਾਨੂੰ ਬਹੁਤ ਦੁੱਖ ਹੈ ਸਾਡਾ ਇੱਕ ਮੁਲਾਜ਼ਮ ਡਿਊਟੀ ਦੇ ਦੌਰਾਨ ਚਲਾ ਗਿਆ। ਹਲਾਂਕਿ ਪੁਲਿਸ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੈਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ ਕੀਤੀ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮ ਮੌਤ ਹੋਈ ਹੈ।
- ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ, ਜਾਣੋ ਕਿਉਂ ਵਾਇਰਸ ਵਾਂਗ ਫੈਲ ਰਹੀ ਬਿਮਾਰੀ ?
- ਚੰਡੀਗੜ੍ਹ ਪ੍ਰਸ਼ਾਸਨ ਨੇ 22 ਜਨਵਰੀ ਨੂੰ ਪੂਰੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਰਾਮ ਲੱਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਮੌਕੇ ਲਿਆ ਫੈਸਲਾ
- ਲੁਧਿਆਣਾ ਦੇ ਪਿੰਡ ਵੜੈਚ 'ਚ ਚਿੱਟੇ ਦਿਨ ਹੋਈ ਲੁੱਟ, ਤੇਜ਼ਧਾਰ ਹਥਿਆਰ ਵਿਖਾ ਬਜ਼ੁਰਗ ਤੋਂ ਲੁੱਟੀ 30 ਹਜ਼ਾਰ ਦੀ ਨਕਦੀ, ਵੇਖੋ ਸੀਸੀਟੀਵੀ
ਮਰਨ ਤੋਂ ਪਹਿਲਾਂ ਡਿੱਗੀ ਪੱਗ ਦਿੱਤੀ ਵਾਪਿਸ : ਇਸ ਮੌਕੇ ਆਟੋ ਰਿਕਸ਼ਾ ਚਾਲਕ ਨੇ ਜਦੋਂ ਉਸ ਪੁਲਿਸ ਅਧਿਕਾਰੀ ਨੂੰ ਚੋਰ ਦੇ ਮਗਰ ਭੱਜਦਾ ਹੋਇਆ ਵੇਖਿਆ 'ਤੇ ਉਸ ਆਟੋ ਰਿਕਸ਼ਾ ਚਾਲਕ ਨੇ ਕਿਹਾ ਕਿ ਉਹ ਸਕਦਾ ਹੈ ਕੋਈ ਚੋਰ ਮੋਬਾਇਲ ਫੋਨ ਖੋਹ ਕੇ ਭੱਜਿਆ ਹੋਵੇ ਤੇ ਪੁਲਿਸ ਅਧਿਕਾਰੀ ਉਸਦਾ ਪਿੱਛਾ ਕਰ ਰਿਹਾ ਹੈ। ਆਟੋ ਚਾਲਕ ਨੇ ਕਿਹਾ ਕਿ ਮੈਂ ਉਸ ਨੂੰ ਭੱਜ ਕੇ ਕਾਬੂ ਕੀਤਾ ਤੇ ਪੁਲਿਸ ਅਧਿਕਾਰੀ ਨੂੰ ਸੌਂਪਿਆ ਤੇ ਮੈਂ ਵੇਖਿਆ ਕਿ ਪੁਲਿਸ ਅਧਿਕਾਰੀ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਤੇ ਉਹ ਸਾਹੋ ਸਾਹੀ ਹੋਇਆ ਪਿਆ ਸੀ ਤੇ ਉਸ ਨੇ ਮੈਨੂੰ ਕਿਹਾ ਕਿ ਆਪਣੇ ਆਟੋ ਵਿੱਚ ਬਿਠਾ ਕੇ ਸਾਨੂੰ ਸਿਵਿਲ ਹਸਪਤਾਲ ਲੈ ਕੇ ਜਾਵੇ। ਜਦੋਂ ਮੈਂ ਉਸ ਨੂੰ ਸਿਵਿਲ ਹਸਪਤਾਲ ਲਿਜਾ ਰਿਹਾ ਸੀ ਤੇ ਉਹ ਪੁਲਿਸ ਅਧਿਕਾਰੀ ਆਟੋ ਵਿੱਚ ਡਿੱਗ ਪਿਆ ਤੇ ਉਹ ਚੋਰ ਫਿਰ ਭੱਜਣ ਵਿੱਚ ਕਾਮਯਾਬ ਹੋ ਗਿਆ। ਮੈਂ ਉੱਥੇ ਛੱਡ ਚੋਰ ਦੇ ਮਗਰ ਭੱਜ ਉੱਠਿਆ ਬੜੀ ਦੂਰ ਜਾ ਕੇ ਮੈਂ ਫਿਰ ਚੋਰ ਨੂੰ ਕਾਬੂ ਕੀਤਾ ਕਾਫੀ ਮੇਰੀ ਚੋਰ ਦੇ ਨਾਲ ਹੱਥੋ ਪਾਈ ਵੀ ਹੋਈ ਜਦੋਂ ਉਸ ਨੂੰ ਫੜ ਕੇ ਲਿਆਂਦਾ ਤੇ ਉਹ ਪੁਲਿਸ ਅਧਿਕਾਰੀ ਆਟੋ ਚਾਲ ਆਟੋ ਦੇ ਵਿੱਚ ਹੀ ਡਿੱਗਾ ਪਿਆ ਸੀ। ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਤੇ ਉਸਦੀ ਪੱਗ ਵੀ ਆਟੋ ਵਿੱਚ ਡਿੱਗ ਪਈ ਸੀ ਤੇ ਮੈਂ ਫਿਰ ਉਸ ਨੂੰ ਜਾ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਵਾਪਸ ਚਲਾ ਗਿਆ ਰਾਤ ਨੂੰ ਮੈਨੂੰ ਪਤਾ ਲੱਗਾ ਕਿ ਉਸ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ।