ETV Bharat / state

Drone Recovered in Amritsar: ਅੰਮ੍ਰਿਤਸਰ ਦੇ ਕੱਕੜ ਪਿੰਡ ਤੋਂ ਬੀਐਸਐਫ ਨੇ ਬਰਾਮਦ ਕੀਤਾ ਡਰੋਨ

author img

By

Published : Jul 9, 2023, 1:10 PM IST

ਪੰਜਾਬ ਸਰਹੱਦ 'ਤੇ ਲਗਾਤਾਰ ਦੂਜੇ ਦਿਨ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ 'ਤੇ ਐਤਵਾਰ ਨੂੰ ਬਰਾਮਦ ਕੀਤਾ ਗਿਆ, ਜੋ ਕਿ ਰਾਜਪਾਲ ਬਨਵਾਰੀ ਲਾਲਾ ਪੁਰੋਹਿਤ ਦੇ ਕਹਿਣ 'ਤੇ ਭਾਰਤ-ਪਾਕਿ ਸਰਹੱਦ ਦੇ ਪਿੰਡਾਂ 'ਚ ਤਿਆਰ ਕੀਤਾ ਜਾ ਰਿਹਾ ਹੈ।

A Pakistani drone was recovered from near village Kakkar under Lopoke police station of Amritsar
ਅੰਮ੍ਰਿਤਸਰ ਦੇ ਕੱਕੜ ਪਿੰਡ ਤੋਂ ਬੀਐਸਐਫ ਨੇ ਬਰਾਮਦ ਕੀਤਾ ਡਰੋਨ

ਚੰਡੀਗੜ੍ਹ ਡੈਸਕ : ਭਾਰਤ-ਪਾਕਿਸਤਾਨ ਸਰਹੱਦ ਵਿਚਾਲੇ ਕੁਝ ਦਿਨਾਂ ਤੋਂ ਰੁਕੀ ਡਰੋਨ ਦੀ ਆਵਾਜਾਈ ਫਿਰ ਤੋਂ ਵਧਣ ਲੱਗੀ ਹੈ। ਪੰਜਾਬ ਸਰਹੱਦ 'ਤੇ ਲਗਾਤਾਰ ਦੂਜੇ ਦਿਨ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ 'ਤੇ ਐਤਵਾਰ ਨੂੰ ਬਰਾਮਦ ਕੀਤਾ ਗਿਆ, ਜੋ ਕਿ ਰਾਜਪਾਲ ਬਨਵਾਰੀ ਲਾਲਾ ਪੁਰੋਹਿਤ ਦੇ ਕਹਿਣ 'ਤੇ ਭਾਰਤ-ਪਾਕਿ ਸਰਹੱਦ ਦੇ ਪਿੰਡਾਂ 'ਚ ਤਿਆਰ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਦੇ ਕੱਕੜ ਪਿੰਡ ਤੋਂ ਬਰਾਮਦ ਹੋਇਆ ਪਾਣੀ : ਬੀਐਸਐਫ ਮੁਤਾਬਕ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੋਂ ਬਰਾਮਦ ਕੀਤਾ ਗਿਆ ਹੈ। ਇਹ ਡਰੋਨ ਬਰਾਮਦਗੀ ਬੀਐਸਐਫ ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ। ਇਹ ਦੇਖਣ ਲਈ ਇੱਕ ਵੱਖਰੀ ਕਿਸਮ ਦਾ ਡਰੋਨ ਹੈ, ਜਿਸ ਨੂੰ ਬਰਾਮਦ ਕਰ ਕੇ ਜਾਂਚ ਲਈ ਭੇਜਿਆ ਜਾਵੇਗਾ। ਜਿੱਥੇ ਇਸ ਡਰੋਨ ਦੀ ਗਤੀਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

ਤਰਨਤਾਰਨ ਤੋਂ ਇਹ ਡਰੋਨ ਬਰਾਮਦ : ਦੂਜੇ ਪਾਸੇ ਬੀਤੇ ਦਿਨ ਤਰਨਤਾਰਨ ਦੇ ਸਰਹੱਦੀ ਪਿੰਡ ਰਾਜੋਕੇ ਤੋਂ ਇੱਕ ਡਰੋਨ ਬਰਾਮਦ ਹੋਇਆ ਸੀ। ਇਹ ਡੀਜੇਆਈ ਮੈਟ੍ਰਿਸ 300 ਆਰਟੀਕੇ ਡਰੋਨ ਸੀ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ ਪਾਰ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ। ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਹੱਦ 'ਤੇ ਕੁੱਲ 8 ਡਰੋਨ ਬਰਾਮਦ ਹੋਏ ਹਨ। ਜਦੋਂਕਿ ਅੱਜ ਬਰਾਮਦ ਕੀਤਾ ਗਿਆ ਡਰੋਨ ਇਸ ਮਹੀਨੇ ਦਾ ਦੂਜਾ ਹੈ।

ਬੀਤੀ 14 ਜੂਨ ਨੂੰ ਹੈਰੋਇਨ ਸਮੇਤ ਬਰਾਮਦ ਹੋਇਆ ਸੀ ਡਰੋਨ : ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡਾਲ ਦੇ ਖੇਤਾਂ 'ਚੋਂ ਬੀਤੀ 14 ਜੂਨ ਨੂੰ ਪਾਕਿਸਤਾਨੀ ਡਰੋਨ ਮਿਲਿਆ ਹੈ। ਜਾਣਕਾਰੀ ਮੁਤਾਬਿਕ ਇਹ ਪਾਕਿਸਤਾਨੀ ਡਰੋਨ ਪੁਲਿਸ ਅਤੇ ਬੀ.ਐੱਸ.ਐੱਫ. 103 ਬਟਾਲੀਅਨ ਧਰਮਨ ਚੌਕੀ ਦੀ ਸਾਂਝੀ ਕਾਰਵਾਈ ਕਰਦਿਆਂ ਬਰਾਮਦ ਹੋਇਆ ਸੀ। ਇਹ ਡਰੋਨ ਭਾਰਤ-ਪਾਕਿ ਸਰਹੱਦ ਦੇ ਪੂਰੇ ਪਿੰਡ ਦੇ ਚੜ੍ਹਦੇ ਪਾਸੇ ਤੋਂ ਮਿਲਿਆ ਸੀ ।

ਅਧਿਕਾਰੀਆਂ ਮੁਤਾਬਕ, 14 ਜੂਨ 2023 ਨੂੰ, ਸਵੇਰੇ 07:30 ਵਜੇ, ਖਾਸ ਸੂਚਨਾ 'ਤੇ, ਬੀਐਸਐਫ ਦੁਆਰਾ ਪਿੰਡ ਮਾਬੋਕੇ, ਜ਼ਿਲ੍ਹਾ ਫਿਰੋਜ਼ਪੁਰ ਦੇ ਬਾਹਰਵਾਰ ਇੱਕ ਸਰਚ ਅਭਿਆਨ ਚਲਾਇਆ ਗਿਆ। ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਜਿਸ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੇ 03 ਛੋਟੇ ਪੈਕੇਟ (02 ਚਿੱਟੇ ਅਤੇ 01 ਕਾਲੇ ਰੰਗ ਦੇ ਪੋਲੀਥੀਨ) ਦੇ ਨਾਲ-ਨਾਲ ਇੱਕ ਬਲਿੰਕਰ ਬਾਲ, ਡਰੋਨ ਦੁਆਰਾ ਸੁੱਟੀ ਗਈ, ਇੱਕ ਖੇਤ ਵਿੱਚੋਂ ਬਰਾਮਦ ਕੀਤੀ ਗਈ। ਇਸ ਵਿੱਚੋਂ 2.6 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। ਪਿੰਡ ਮਾਬੋਕੇ ਦੇ ਬਾਹਰਵਾਰ, ਜ਼ਿਲ੍ਹਾ ਫਿਰੋਜ਼ਪੁਰ ਉੱਤੇ ਚੌਕਸ BSF ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੀ ਤਸਕਰੀ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.