ਅਮ੍ਰਿਤਸਰ:ਦੋ ਬੱਚਿਆਂ ਦੀ ਮਾਂ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ। ਪੁਲਿਸ ਮ੍ਰਿਤਕ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਜਾਂਚ ਜੁਟੀ। ਪੁਲਿਸ ਥਾਣਾ ਰਾਜਾਸਾਂਸੀ ਦੀ ਚੌਂਕੀ ਕੁੱਕੜਾਂਵਾਲਾ ਵਲੋਂ ਦੋ ਬੱਚਿਆਂ ਦੀ ਮਾਂ ਵਿਰੁੱਧ ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਚੌਂਕੀ ਕੁੱਕੜਾਂਵਾਲਾ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਵਾਸੀ ਹਰਸ਼ਾ ਛੀਨਾ (ਉੱਚ ਕਿਲ੍ਹਾ) ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਹਰਦੇਵ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਵੱਖਰੇ ਤੌਰ 'ਤੇ ਰਹਿੰਦਾ ਸੀ ਅਤੇ ਉਸਦਾ ਲੜਕਾ ਹਰਦੇਵ ਪੋਲੀਓ ਗ੍ਰਸਤ ਸੀ ਜਿਸ ਨਾਲ ਉਸਦੀ ਖੱਬੀ ਲੱਤ ਪ੍ਰਭਾਵਤ ਸੀ। ਉਹਨਾ ਦੱਸਿਆ ਕਿ ਉਸਦੇ ਲੜਕੇ ਹਰਦੇਵ ਦਾ ਕਰੀਬ 10 ਸਾਲ ਪਹਿਲਾਂ ਸ਼ਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਨਿਵਾਸੀ ਛੇਹਰਟਾ ਨਾਲ ਵਿਆਹ ਹੋਇਆ ਸੀ। ਜਿਸ ਤੋਂ ਉਸਦੇ ਦੋ ਬੱਚੇ ਸਨ। ਓਹਨਾਂ ਦੱਸਿਆ ਕੀ ਸ਼ਰਨਜੀਤ ਦੇ ਰਾਜਾ ਵਾਸੀ ਗੁਰੂ ਕੀ ਵਡਾਲੀ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਅਕਸਰ ਹਰਦੇਵ ਦੇ ਘਰ ਆ ਜਾਂਦਾ ਸੀ। ਜਿਸ ਤੇ ਉਸਦਾ ਪੁੱਤਰ ਹਰਦੇਵ ਅਤੇ ਨੂੰਹ ਸ਼ਰਨਜੀਤ ਕੌਰ ਦਾ ਝਗੜਾ ਹੋਇਆ ਸੀ। ਉਹਨਾ ਦੱਸਿਆ ਕਿ ਅਜੀਤ ਸਿੰਘ ਮੁਤਾਬਿਕ ਉਸਨੇ ਬੀਤੀ ਰਾਤ ਰਾਜਾ ਨੂੰ ਹਰਦੇਵ ਦੇ ਘਰ ਵੇਖਿਆ ਸੀ ਅਤੇ ਜਦੋਂ ਉਹ ਸਵੇਰੇ ਆਪਣੇ ਪੁੱਤਰ ਨੂੰ ਮਿਲਣ ਗਿਆ ਤਾਂ ਉਸ ਦੀ ਲਾਸ਼ ਮੰਜੇ ਤੇ ਪਈ ਸੀ ਅਤੇ ਉਸਦੀ ਪਤਨੀ ਸ਼ਰਨਜੀਤ ਕੌਰ ਘਰੋਂ ਫਰਾਰ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਸ ਨੂੰ ਸੂਚਿਤ ਕੀਤਾ। ਚੌਂਕੀ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੇਵ ਸਿੰਘ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 302, 34 ਆਈਪੀਸੀ ਤਹਿਤ ਕੇਸ ਦਰਜ ਕਰ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਰੱਖਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਦੋ ਬੱਚਿਆ ਦੀ ਮਾਂ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਿਆ - ਦੋ ਬੱਚਿਆ ਦੀ ਮਾਂ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਿਆ
ਦੋ ਬੱਚਿਆਂ ਦੀ ਮਾਂ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਮ੍ਰਿਤਕ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਜਾਂਚ ਜੁਟੀ। ਪੁਲਿਸ ਥਾਣਾ ਰਾਜਾਸਾਂਸੀ ਦੀ ਚੌਂਕੀ ਕੁੱਕੜਾਂਵਾਲਾ ਵਲੋਂ ਦੋ ਬੱਚਿਆਂ ਦੀ ਮਾਂ ਵਿਰੁੱਧ ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਅਮ੍ਰਿਤਸਰ:ਦੋ ਬੱਚਿਆਂ ਦੀ ਮਾਂ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ। ਪੁਲਿਸ ਮ੍ਰਿਤਕ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਜਾਂਚ ਜੁਟੀ। ਪੁਲਿਸ ਥਾਣਾ ਰਾਜਾਸਾਂਸੀ ਦੀ ਚੌਂਕੀ ਕੁੱਕੜਾਂਵਾਲਾ ਵਲੋਂ ਦੋ ਬੱਚਿਆਂ ਦੀ ਮਾਂ ਵਿਰੁੱਧ ਆਸ਼ਿਕ ਨਾਲ ਮਿਲ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਚੌਂਕੀ ਕੁੱਕੜਾਂਵਾਲਾ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਵਾਸੀ ਹਰਸ਼ਾ ਛੀਨਾ (ਉੱਚ ਕਿਲ੍ਹਾ) ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਹਰਦੇਵ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਵੱਖਰੇ ਤੌਰ 'ਤੇ ਰਹਿੰਦਾ ਸੀ ਅਤੇ ਉਸਦਾ ਲੜਕਾ ਹਰਦੇਵ ਪੋਲੀਓ ਗ੍ਰਸਤ ਸੀ ਜਿਸ ਨਾਲ ਉਸਦੀ ਖੱਬੀ ਲੱਤ ਪ੍ਰਭਾਵਤ ਸੀ। ਉਹਨਾ ਦੱਸਿਆ ਕਿ ਉਸਦੇ ਲੜਕੇ ਹਰਦੇਵ ਦਾ ਕਰੀਬ 10 ਸਾਲ ਪਹਿਲਾਂ ਸ਼ਰਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਨਿਵਾਸੀ ਛੇਹਰਟਾ ਨਾਲ ਵਿਆਹ ਹੋਇਆ ਸੀ। ਜਿਸ ਤੋਂ ਉਸਦੇ ਦੋ ਬੱਚੇ ਸਨ। ਓਹਨਾਂ ਦੱਸਿਆ ਕੀ ਸ਼ਰਨਜੀਤ ਦੇ ਰਾਜਾ ਵਾਸੀ ਗੁਰੂ ਕੀ ਵਡਾਲੀ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਅਕਸਰ ਹਰਦੇਵ ਦੇ ਘਰ ਆ ਜਾਂਦਾ ਸੀ। ਜਿਸ ਤੇ ਉਸਦਾ ਪੁੱਤਰ ਹਰਦੇਵ ਅਤੇ ਨੂੰਹ ਸ਼ਰਨਜੀਤ ਕੌਰ ਦਾ ਝਗੜਾ ਹੋਇਆ ਸੀ। ਉਹਨਾ ਦੱਸਿਆ ਕਿ ਅਜੀਤ ਸਿੰਘ ਮੁਤਾਬਿਕ ਉਸਨੇ ਬੀਤੀ ਰਾਤ ਰਾਜਾ ਨੂੰ ਹਰਦੇਵ ਦੇ ਘਰ ਵੇਖਿਆ ਸੀ ਅਤੇ ਜਦੋਂ ਉਹ ਸਵੇਰੇ ਆਪਣੇ ਪੁੱਤਰ ਨੂੰ ਮਿਲਣ ਗਿਆ ਤਾਂ ਉਸ ਦੀ ਲਾਸ਼ ਮੰਜੇ ਤੇ ਪਈ ਸੀ ਅਤੇ ਉਸਦੀ ਪਤਨੀ ਸ਼ਰਨਜੀਤ ਕੌਰ ਘਰੋਂ ਫਰਾਰ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਸ ਨੂੰ ਸੂਚਿਤ ਕੀਤਾ। ਚੌਂਕੀ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੇਵ ਸਿੰਘ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 302, 34 ਆਈਪੀਸੀ ਤਹਿਤ ਕੇਸ ਦਰਜ ਕਰ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਰੱਖਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
TAGGED:
ਚੌਂਕੀ ਕੁੱਕੜਾਂਵਾਲਾ