ਅੰਮ੍ਰਿਤਸਰ: ਜ਼ਿਲ੍ਹੇ ਦੇ ਬਟਾਲਾ ਰੋਡ ਉੱਤੇ ਮੌਜੂਦ ਸਿੱਕਾ ਗੈਸ ਏਜੰਸੀ ਦੇ ਬਿਲਕੁਲ ਨੇੜੇ ਇੱਕ ਕੱਪੜੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਤਰੁੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਅਤੇ ਉਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਧਿਕਾਰੀਆਂ ਨੇ ਸੂਝ-ਬੂਝ ਦੇ ਨਾਲ ਇਸ ਅੱਗ ਉੱਤੇ ਕਾਬੂ ਪਾ ਲਿਆ। ਜਾਣਕਾਰੀ ਮੁਤਾਬਿਕ ਅੱਗ ਲੱਗਣ ਨਾਲ ਲੱਖਾਂ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਕੱਪੜੇ ਦੀ ਫੈਕਟਰੀ ਵਿੱਚ ਅੱਗ: ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਮਸ਼ਹੂਰ ਸਿੱਕਾ ਗੈਸ ਏਜੰਸੀ ਦੇ ਨਜ਼ਦੀਕ ਇੱਕ ਕੱਪੜੇ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਵਿੱਚ ਕਾਫ਼ੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ। ਕਿਉਂਕਿ ਜਿਸ ਥਾਂ ਉੱਤੇ ਅੱਗ ਲੱਗੀ ਹੋਈ ਸੀ, ਉਸੇ ਥਾਂ ਤੋਂ 100 ਮੀਟਰ ਦੂਰੀ ਉੱਤੇ ਗੈਸ ਏਜੰਸੀ ਸੀ, ਜੇਕਰ ਅੱਗ ਉੱਥੇ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਦਮਕਲ ਵਿਭਾਗ ਨੇ ਅੱਗ ਉੱਤੇ ਕਾਬੂ ਪਾਇਆ: ਮਾਮਲੇ ਸਬੰਧੀ ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਅਸੀਂ ਅੱਗ ਉੱਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਹੈ ਅਤੇ ਤਿੰਨ ਦੇ ਕਰੀਬ ਦਮਕਲ ਵਿਭਾਗ ਦੀਆ ਗੱਡੀਆਂ ਦੇ ਨਾਲ ਇਸ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਪਾਇਆ, ਪਰ ਸ਼ਾਰਟ ਸਰਕਟ ਕਰਕੇ ਸ਼ਾਇਦ ਅੱਗ ਲੱਗੀ ਹੋਵੇ। ਦੂਸਰੇ ਫੈਕਟਰੀ ਦੇ ਮਾਲਿਕ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਦੂਰੀ ਬਣਾਈ ਰੱਖੀ।
- JE Of Powercom Arrested: ਪਾਵਰਕੌਮ ਦਾ ਜੇਈ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਜਾਲ ਵਿਛਾ ਕੇ ਰੰਗੇ ਹੱਥੀ ਕੀਤਾ ਗਿਆ ਕਾਬੂ
- KBC 15 WINNER : DAV ਕਾਲਜ ਅੰਮ੍ਰਿਤਸਰ ਪਹੁੰਚੇ ਕਰੋੜਪਤੀ ਜਸਕਰਨ ਸਿੰਘ ਦਾ ਪ੍ਰਿੰਸੀਪਲ ਅਤੇ ਕਾਲਜ ਸਟਾਫ ਵਲੋਂ ਸਨਮਾਨ, ਪ੍ਰਿੰਸੀਪਲ ਨੇ ਕੀਤੀ ਸ਼ਲਾਘਾ
- Barnala Police Arrested 4 : ਨਸ਼ੀਲੀਆਂ ਗੋਲੀਆਂ ਅਤੇ ਗੈਰ ਕਾਨੂੰਨੀ ਹਥਿਆਰ ਸਮੇਤ 4 ਮੁਲਜ਼ਮ ਗ੍ਰਿਫਤਾਰ
ਵੱਡਾ ਹਾਦਸਾ ਹੋਣੋ ਟੱਲਿਆ: ਦੱਸਣਯੋਗ ਹੈ ਕਿ ਜਿਸ ਥਾਂ ਉੱਤੇ ਅੱਗ ਲੱਗੀ ਸੀ, ਉਸ ਥਾਂ ਥੋੜੀ ਦੂਰੀ ਉੱਤੇ ਗੈਸ ਏਜੰਸੀ ਸੀ। ਜੇਕਰ ਅੱਗ ਉੱਥੇ ਤੱਕ ਪਹੁੰਚ ਜਾਂਦੀ ਤਾਂ ਸ਼ਾਇਦ ਵੱਡਾ ਹਾਦਸਾ ਹੋ ਸਕਦਾ ਸੀ, ਪਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਸੂਝ-ਬੂਝ ਦੇ ਨਾਲ ਇਸ ਅੱਗ ਉੱਤੇ ਕਾਬੂ ਪਾਇਆ ਗਿਆ। ਫੈਕਟਰੀ ਦੇ ਪਿਛਲੇ ਪਾਸੇ ਪੁਲਿਸ ਥਾਣਾ ਵੀ ਮੌਜੂਦ ਸੀ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੀ ਦੇਖਣ ਨੂੰ ਮਿਲੀ, ਕਿਉਂਕਿ ਅੱਗ ਬੁਝਾਉਣ ਤੱਕ ਪੁਲਿਸ ਅਧਿਕਾਰੀ ਕੋਈ ਵੀ ਮੌਕੇ ਉੱਤੇ ਨਹੀਂ ਪਹੁੰਚ ਪਾਇਆ।