ਅੰਮ੍ਰਿਤਸਰ: ਰਾਜਾਸਾਂਸੀ ਦੀ ਰਹਿਣ ਵਾਲੀ ਰਾਣੀ ਦਾ ਉਸ ਦੇ ਸਹੁਰੇ ਪਰਿਵਾਰ ਨੇ ਗਲ਼ਾ ਘੋਟ ਕੇ ਕਤਲ ਕਰ ਦਿੱਤਾ। ਰਾਣੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਣੀ ਦੇ ਸਹੁਰੇ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਹੈਸੀਅਤ ਮੁਤਾਬਕ ਉਨ੍ਹਾਂ ਦਾਜ ਦਿੱਤਾ ਵੀ ਸੀ ਪਰ ਹੁਣ ਸਹੁਰਾ ਪਰਿਵਾਰ ਕਾਰ ਦੀ ਮੰਗ ਕਰ ਰਿਹਾ ਸੀ। ਜਦੋਂ ਵਿਆਹੁਤਾ ਦਾ ਪਰਿਵਾਰ ਕਾਰ ਨਹੀਂ ਦੇ ਸਕਿਆ ਤਾਂ ਉਨ੍ਹਾਂ ਨੇ ਗਲ਼ਾ ਘੋਟ ਕੇ ਰਾਣੀ ਨੂੰ ਮਾਰ ਦਿੱਤਾ।
ਰਾਣੀ ਦਾ ਵਿਆਹ ਚਾਰ ਸਾਲ ਪਹਿਲਾਂ ਤਰਨ ਤਾਰਨ ਦੇ ਝਬਾਲ ਨੇੜੇ ਪਿੰਡ ਠੱਠ ਗੜ੍ਹ ਦੇ ਵਸਨੀਕ ਕਿਰਪਾਲ ਸਿੰਘ ਨਾਲ ਹੋਇਆ ਸੀ। ਸਹੁਰਾ ਪਰਿਵਾਰ ਫ਼ਰਾਰ ਹੈ।