ਅਜਨਾਲਾ: ਤਹਿਸੀਲ ਅਜਨਾਲਾ ਦੇ ਪਿੰਡ ਚੋਗਾਵਾਂ ਦੇ ਠੱਠਾ ਮੌੜ 'ਤੇ ਨਵੀਂ-ਉਸਾਰੀ ਜਾ ਰਹੀ ਦੁਕਾਨ 'ਤੇ ਪਾਏ ਜਾ ਰਹੇ ਲੈਂਟਰ ਦੇ ਡਿੱਗਣ ਕਾਰਨ ਉਸਾਰੀ ਕਰ ਰਹੇ ਮਿਸਤਰੀ ਅਤੇ ਮਜ਼ਦੂਰ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਚੋਗਾਵਾਂ ਦੇ ਪਿੰਡ ਠੱਠਾ ਨਿਵਾਸੀ ਸੁਬੇਗ ਸਿੰਘ ਵਲੋਂ ਆਪਣੀ ਦੁਕਾਨ ਦੀ ਨਵੀਂ ਉਸਾਰੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਉਸਾਰਿੀ ਦੌਰਾਨ ਦੁਕਾਨ ਦਾ ਪਾਇਆ ਜਾ ਰਿਹਾ ਲੈਂਟਰ ਹੇਠਾਂ ਡਿੱਗ ਗਿਆ, ਜਿਸ ਦੇ ਫਲਸਰੂਪ ਛੱਤ 'ਤੇ ਲੈਂਟਰ ਪਾ ਰਿਹਾ ਮਿਸਤਰੀ ਅਤੇ ਇੱਕ ਮਜ਼ਦੂਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ।ਜਿਨ੍ਹਾਂ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜੋ ਜੇਰੇ ਇਲਾਜ਼ ਹਨ। ਗਨੀਮਤ ਰਹੀ ਕਿ ਬਾਕੀ ਲੋਕਾਂ ਵਲੋਂ ਭੱਜ ਕੇ ਆਪਣੇ ਜਾਨ ਬਚਾ ਲਈ ਗਈ, ਜਿਸ ਕਾਰਨ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਗਿਆ।
ਇਸ ਸਬੰਧੀ ਦੁਕਾਨ ਦੇ ਮਾਲਿਕ ਦਾ ਕਹਿਣਾ ਕਿ ਲੈਂਟਰ ਡਿੱਗਣ ਕਾਰਨ ਉਨ੍ਹਾਂ ਨੂੰ ਨੁਕਸਾਨ ਤੇ ਹੋਇਆ ਹੀ ਹੈ ਪਰ ਗਨੀਮਤ ਰਹੀ ਕਿ ਹੋਰ ਮਜ਼ਦੂਰਾਂ ਅਤੇ ਉਸ ਦੇ ਪਰਿਵਾਰ ਦਾ ਬਚਾਅ ਹੋ ਗਿਆ ਅਤੇ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ, ਨਹੀਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ।
ਇਹ ਵੀ ਪੜ੍ਹੋ:ਮੁੱਖ ਮੰਤਰੀ ਦਾ ਫ਼ਾਰੁਖ ਅਬਦੁੱਲਾ ਨਾਲ ਡਾਂਸ ਦਾ ਵੀਡੀਓ ਹੋਇਆ ਵਾਇਰਲ