ETV Bharat / state

ਮਿਲੋ ਇੱਕ ਅਜਿਹੀ ਲੜਕੀ ਨੂੰ ਜਿਸ ਨੇ ਪਰਿਵਾਰ ਦੀ ਦੇਖਭਾਲ ਲਈ ਬਦਲਿਆ ਆਪਣਾ ਰੂਪ - Changed his form to take care of the family

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਲੜਕੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ 16 ਸਾਲ ਦੀ ਉਮਰ ਵਿੱਚ ਸਜਣ ਸੰਵਰਨ ਦੀ ਬਜਾਏ ਆਪਣੇ ਗ਼ਰੀਬ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ, ਕੌਣ ਹੈ ਇਹ ਲੜਕੀ, ਇਹ ਜਾਨਣ ਲਈ ਪੜ੍ਹੋ ਇਹ ਖਾਸ ਰਿਪੋਰਟ...

ਅੰਮ੍ਰਿਤਸਰ ਦੀ ਫਰੂਟ ਵਾਲੀ ਮਮਤਾ
ਅੰਮ੍ਰਿਤਸਰ ਦੀ ਫਰੂਟ ਵਾਲੀ ਮਮਤਾ
author img

By

Published : Aug 12, 2022, 6:06 AM IST

ਅੰਮ੍ਰਿਤਸਰ: ਜਦੋਂ ਲੜਕੀਆਂ ਇਕ ਉਮਰ ਦੇ ਪੜਾਅ ਤੱਕ ਪਹੁੰਚਦੀਆਂ ਹਨ ਤਾਂ ਉਸ ਉਮਰ ਦੇ ਪੜਾਅ ਤੇ ਆ ਕੇ ਉਨ੍ਹਾਂ ਨੂੰ ਸੱਜਣ ਅਤੇ ਸਵਰਨ ਦਾ ਸ਼ੌਂਕ ਕੁਦਰਤੀ ਤੌਰ ਤੇ ਪੈਂਦਾ ਹੋ ਜਾਂਦਾ ਹੈ ਕਿਉਂਕਿ ਸੱਜਣਾ ਅਤੇ ਸਵਰਨਾ ਔਰਤਾਂ ਦੀ ਫ਼ਿਤਰਤ ਦੇ ਵਿੱਚ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਲੜਕੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ 16 ਸਾਲ ਦੀ ਉਮਰ ਵਿੱਚ ਸਜਣ ਸੰਵਰਨ ਦੀ ਬਜਾਏ ਆਪਣੇ ਗ਼ਰੀਬ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ।

ਮਜ਼ਬੂਰੀ ਕਾਰਨ  ਆਪਣਾ ਬਦਲਣਾ ਪਿਆ ਭੇਸ
ਮਜ਼ਬੂਰੀ ਕਾਰਨ ਆਪਣਾ ਬਦਲਣਾ ਪਿਆ ਭੇਸ

ਪੰਜਾਬ ਦੇ ਮਸ਼ਹੂਰ ਕਾਮਰੇਡ ਬਚਨ ਲਾਲ ਦੀ ਧੀ ਹੈ ਮਮਤਾ: ਅਸੀਂ ਗੱਲ ਕਰ ਰਿਹਾਂ ਛੇਹਰਟਾ ਦੀ ਰਹਿਣ ਵਾਲੀ 32 ਸਾਲਾ ਮਮਤਾ ਦੀ ਪੰਜਾਬ ਦੇ ਮਸ਼ਹੂਰ ਕਾਮਰੇਡ ਬਚਨ ਲਾਲ ਦੀ ਧੀ ਮਮਤਾ 16 ਸਾਲ ਦੀ ਉਮਰ ਤੋਂ ਹੀ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਫਰੂਟ ਦੀ ਰੇਹੜੀ ਲਗਾ ਰਹੀ ਹੈ। ਮਮਤਾ ਦੇ 2 ਭਰਾ ਸਨ, ਜਿਨ੍ਹਾਂ ਦੇ ਵਿੱਚੋਂ ਵੱਡਾ ਭਰਾ ਚਿੱਟਾ ਪੀਣ ਦਾ ਆਦੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ।

ਮਿਲੋ ਇੱਕ ਅਜਿਹੀ ਲੜਕੀ ਨੂੰ ਜਿਸ ਨੇ ਪਰਿਵਾਰ ਦੀ ਦੇਖਭਾਲ ਲਈ ਬਦਲਿਆ ਆਪਣਾ ਰੂਪ

ਮ੍ਰਿਤਕ ਭਰਾ ਦੇ ਬੱਚਿਆਂ ਅਤੇ ਘਰਵਾਲੀ ਦੀ ਜ਼ਿੰਮੇਵਾਰੀ ਵੀ ਚੁੱਕ ਰਹੀ ਹੈ ਮਮਤਾ: ਉਸ ਮ੍ਰਿਤਕ ਭਰਾ ਦੇ ਬੱਚਿਆਂ ਅਤੇ ਘਰਵਾਲੀ ਦੀ ਜ਼ਿੰਮੇਵਾਰੀ ਵੀ ਮਮਤਾ ਨੇ ਆਪਣੇ ਮੋਢਿਆਂ ਤੇ ਚੁੱਕੀ ਹੋਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਮਤਾ ਦਾ ਛੋਟਾ ਭਰਾ ਵੀ ਚਿੱਟਾ ਪੀਣ ਦਾ ਆਦੀ ਹੈ, ਜਿਸ ਨੇ ਆਪਣਾ ਸਾਰਾ ਘਰ-ਬਾਰ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਵੇਚ ਦਿੱਤਾ ਹੈ। ਹੁਣ ਆਲਮ ਇਹ ਹੈ ਕਿ ਮਮਤਾ ਆਪਣੇ ਬਜ਼ੁਰਗ ਪਿਤਾ ਅਤੇ ਮ੍ਰਿਤਕ ਭਰਾ ਦੇ ਪਰਿਵਾਰ ਅਤੇ ਛੋਟੇ ਭਰਾ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਹੀ ਹੈ।

ਮਮਤਾ
ਮਮਤਾ

ਮਮਤਾ ਮੀਡੀਆ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਉਸ ਦੀ ਜ਼ਿੰਦਗੀ ਦਾ ਬਸ ਇਕੋ ਮਕਸਦ ਹੈ ਕਿ ਉਹ ਆਪਣੇ ਟੱਬਰ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਲਈ 2 ਵਕਤ ਦੀ ਰੋਟੀ ਕਮਾਉਣਾ। ਮਮਤਾ ਨੇ ਦੱਸਿਆ ਕਿ ਸਮਾਜ ਕੁੜੀਆਂ ਨੂੰ ਅੱਜ ਵੀ ਗੰਦੀ ਨਜ਼ਰ ਨਾਲ ਵੇਖਦਾ ਹੈ।

ਪਰਿਵਾਰ ਦੇ ਪਾਲਣ ਪੋਸ਼ਣ ਲਈ ਕਰ ਰਹੀ ਹੈ ਮਿਹਨਤ
ਪਰਿਵਾਰ ਦੇ ਪਾਲਣ ਪੋਸ਼ਣ ਲਈ ਕਰ ਰਹੀ ਹੈ ਮਿਹਨਤ

ਮਜ਼ਬੂਰੀ ਕਾਰਨ ਉਸਨੂੰ ਆਪਣਾ ਬਦਲਣਾ ਪਿਆ ਭੇਸ: ਇਸ ਮਜ਼ਬੂਰੀ ਕਾਰਨ ਉਸਨੂੰ ਆਪਣਾ ਭੇਸ ਬਦਲਣਾ ਪਿਆ, ਮਮਤਾ ਨੇ ਦੱਸਿਆ ਕਿ ਉਹ ਹੁਣ ਸਾਰੀ ਉਮਰ ਵਿਆਹ ਨਹੀਂ ਕਰਵਾਏਗੀ। ਸਿਰਫ਼ ਆਪਣੇ ਪਰਿਵਾਰ ਦੀ ਦੇਖਭਾਲ ਕਰੇਗੀ। ਇੱਥੋਂ ਇਕੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਮਤਾ ਦੀ ਮਾਤਾ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਮਮਤਾ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਉੱਠਦੀ ਹੈ, ਉਸ ਤੋਂ ਬਾਅਦ ਉਹ ਫਰੂਟ ਮੰਡੀ ਜਾ ਕੇ ਉਥੋਂ ਫਰੂਟ ਖਰੀਦ ਕੇ ਦੇਰ ਰਾਤ 10 ਵਜੇ ਤੱਕ ਰੇਹੜੀ ਲਗਾਉਂਦੀ ਹੈ।

ਅੰਮ੍ਰਿਤਸਰ ਦੀ ਫਰੂਟ ਵਾਲੀ ਮਮਤਾ
ਅੰਮ੍ਰਿਤਸਰ ਦੀ ਫਰੂਟ ਵਾਲੀ ਮਮਤਾ

ਪੰਜਾਬ ਸਰਕਾਰ ਤੋਂ ਰੋਜ਼ਗਾਰ ਦੀ ਮੰਗ: ਮਮਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਕੋਈ ਨਾ ਕੋਈ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਕਰ ਸਕੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਹੈਰੀ ਵੱਲੋਂ ਮਮਤਾ ਨੂੰ ਆਪਣੇ ਨਾਲ ਇਸ ਕਾਰਜ ਲਈ ਸਨਮਾਨਿਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।

ਸਰਬਜੀਤ ਸਿੰਘ ਹੈਰੀ ਨੇ ਦੱਸਿਆ ਕਿ ਸਾਨੂੰ ਆਪਣੀਆਂ ਧੀਆਂ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ ਪਤਾ ਨਹੀਂ ਜ਼ਿੰਦਗੀ ਦੀ ਕਿਸ ਮੋੜ ਤੇ ਉਸ ਨੂੰ ਹੱਥੀਂ ਕਿਰਤ ਕਰਨ ਦੀ ਲੋੜ ਪੈ ਜਾਵੇ। ਜਿਸ ਦੇ ਚੱਲਦੇ ਅਸੀਂ ਇਸ ਲੜਕੀ ਦੀ ਸੋਚ ਨੂੰ ਸਲਾਮ ਕਰਦੇ ਹਾਂ ਜਿਸ ਨੇ ਆਪਣੇ ਪਰਿਵਾਰ ਦਾ ਜ਼ਿੰਮਾ ਆਪਣੇ ਸਿਰ ਉੱਤੇ ਚੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ: ਮੁਸਲਿਮ ਭਾਈਚਾਰੇ ਦੇ ਲੋਕ ਬਣਾ ਰਹੇ ਨੇ ਲੱਖਾਂ ਤਿਰੰਗੇ, ਸਤਿਕਾਰ ਵੱਜੋਂ ਜੁੱਤੀਆਂ ਉਤਾਰ ਕੇ ਕਰ ਰਹੇ ਨੇ ਕੰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.