ਅੰਮ੍ਰਿਤਸਰ: ਜ਼ਿਲ੍ਹੇ ਦੇ 27 ਫੁੱਟ ਰੋਡ ਗਰੀਨ ਫੀਲਡ ਮਜੀਠਾ ਰੋਡ ’ਤੇ ਇੱਕ ਇਲੈਕਟ੍ਰੋਨਿਕ ਸ਼ੋਅਰੂਮ ਨੂੰ ਭਿਆਨਕ ਅੱਗ ਲੱਗੀ ਹੈ। ਇਸ ਘਟਨਾ ਵਿੱਚ ਸ਼ੋਅਰੂਮ ਵਿੱਚ ਪਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੀ ਘਟਨਾ ਕਾਰਨ ਚਾਰੇ ਪਾਸੇ ਭਜਦੜ ਮੱਚ ਗਈ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਘਟਨਾ ਸਥਾਨ ਉੱਪਰ ਪਹੁੰਚੀਆਂ ਅਤੇ ਮੁਸ਼ੱਕਤ ਬਾਅਦ ਆਗੂ ਉੱਪਰ ਕਾਬੂ ਪਾਇਆ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਅਰੂਮ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਇਸ ਘਟਨਾ ਵਿੱਚ ਉਨ੍ਹਾਂ ਦਾ ਸ਼ੋਅਰੂਮ ਵਿੱਚ ਪਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਹੈ। ਪੀੜਤ ਨੇ ਕਿਹਾ ਕਿ ਇਸ ਵਾਪਰੀ ਘਟਨਾ ਕਾਰਨ ਉਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਦੁਕਾਨ ਵਿੱਚ ਕਾਫੀ ਮਹਿੰਗਾ ਸਮਾਨ ਰੱਖਿਆ ਹੋਇਆ ਸੀ ਜੋ ਸੜ੍ਹ ਕੇ ਰਾਖ ਹੋ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਉੱਪਰ ਸਵਾਲ ਖੜ੍ਹੇ ਕੀਤੇ ਗਏ ਅਤੇ ਕਿਹਾ ਕਿ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਦੇ ਚੱਲਦੇ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਫਾਇਰ ਬ੍ਰਿਗੇਡ ਅਧਿਕਾਰੀ ਜਗਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇ ਹੀ ਇਤਲਾਹ ਮਿਲੀ ਕਿ 27 ਫੁੱਟ ਰੋਡ ਉੱਪਰ ਸ਼ੋਅਰੂਮ ਨੂੰ ਅੱਗ ਲੱਗੀ ਹੈ ਤਾਂ ਉਹ ਤੁਰੰਤ ਘਟਨਾ ਸਥਾਨ ਉੱਪਰ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ ਉੱਪਰ ਪਹੁੰਚ ਕੇ ਅੱਗ ਉੱਪਰ ਕਾਬੂ ਪਾ ਲਿਆ ਹੈ।
ਇਹ ਵੀ ਪੜ੍ਹੋ: ਏਟੀਐਮ ਪੁੱਟਣ ਆਏ ਤਿੰਨ ਚੋਰ ਰੰਗੀ ਹੱਥੀ ਕਾਬੂ