ETV Bharat / state

ਕੰਡਿਆਲੀ ਤਾਰ ਤੋਂ ਪਾਰ ਖੇਤ ਗਏ ਕਿਸਾਨ ਦੀ ਸੱਪ ਲੜਨ ਨਾਲ ਮੌਤ - Partition of India and Pakistan

1947 ਦੀ ਭਾਰਤ ਪਕਿਸਤਾਨ ਵੰਡ ਦੌਰਾਨ ਪੰਜਾਬ ਦੋ ਟੁਕੜਿਆ ਵਿੱਚ ਵੰਡਿਆ ਗਿਆ, ਪਰ ਅੱਜ ਵੀ ਸਰਹੱਦੀ ਇਲਾਕਿਆਂ ਦੇ ਕਿਸਾਨ ਤਾਰ ਤੋਂ ਪਾਰ ਖੇਤੀ ਕਰਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਕਿਸਾਨ ਤਾਰ ਦੇ ਪਾਰ ਆਪਣੇ ਖੇਤਾਂ ਵਿੱਚ ਗਿਆ ਹੋਇਆ ਸੀ। ਇਸੇ ਦੌਰਾਨ ਹੀ ਉਸਦੀ ਸੱਪ ਲੜਨ ਕਰਕੇ ਮੌਕੇ ਤੇ ਹੀ ਮੌਤ ਹੋ ਗਈ।

ਕੰਡਿਆਲੀ ਤਾਰ ਤੋਂ ਪਾਰ ਖੇਤ ਗਏ ਕਿਸਾਨ ਦੀ ਸੱਪ ਲੜਨ ਨਾਲ ਮੌਤ

author img

By

Published : Sep 17, 2021, 4:16 PM IST

ਅੰਮ੍ਰਿਤਸਰ: 1947 ਦੀ ਭਾਰਤ ਪਕਿਸਤਾਨ ਵੰਡ (Partition of India and Pakistan) ਦੌਰਾਨ ਪੰਜਾਬ ਦੋ ਟੁਕੜਿਆ ਵਿੱਚ ਵੰਡਿਆ ਗਿਆ। ਪਰ ਅੱਜ ਵੀ ਸਰਹੱਦੀ ਇਲਾਕਿਆ (Border areas) ਦੇ ਕਿਸਾਨ ਤਾਰ ਤੋਂ ਪਾਰ ਖੇਤੀ ਕਰਦੇ ਹਨ। ਅੰਮ੍ਰਿਤਸਰ (Amritsar) ਜ਼ਿਲ੍ਹੇ ਦਾ ਇੱਕ ਕਿਸਾਨ ਤਾਰ ਦੇ ਪਾਰ ਆਪਣੇ ਖੇਤਾਂ ਵਿੱਚ ਗਿਆ ਹੋਇਆ ਸੀ। ਇਸੇ ਦੌਰਾਨ ਹੀ ਉਸਦੀ ਸੱਪ ਲੜਨ ਕਰਕੇ ਮੌਕੇ ਤੇ ਹੀ ਮੌਤ ਹੋ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਤੇ ਪਿੰਡ ਧੁੱਪਸੜੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਝੋਨੇ ਨੂੰ ਸਪਰੇਅ ਕਰਨ ਗਏ ਉਸਦੇ ਵੱਢੇ ਭਰਾ ਦੀ ਅੱਜ ਅਚਾਨਕ ਸੱਪ ਲੜਨ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਮੇਰਾ ਭਰਾ ਮਹਿੰਦਰ ਸਿੰਘ (52 ਸਾਲ) ਆਪਣੇ ਪੁੱਤਰਾਂ ਅਤੇ ਪੰਪ ਵਾਲੇ ਵਿਅਕਤੀ ਨੂੰ ਨਾਲ ਲੈ ਕੇ ਝੋਨੇ ਨੂੰ ਸਪਰੇਅ ਕਰਨ ਗਿਆ ਸੀ। ਉੱਥੇ ਪਾਣੀ ਦਾ ਨੱਕਾ ਲਗਾਉਣ ਸਮੇਂ ਅਚਾਨਕ ਹੀ ਉਸਦੇ ਸੱਪ ਲੜ ਗਿਆ।

ਉਨ੍ਹਾਂ ਦੱਸਿਆ ਕਿ ਸੱਪ ਲੜਨ ਤੋਂ ਬਾਅਦ ਮਹਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਬੀ.ਐੱਸ.ਐਫ ਜਵਾਨਾਂ ਦੀ ਮਦਦ ਨਾਲ ਪਿੰਡ ਲਿਆ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:- ਖੇਤੀ ਕਾਨੂੰਨਾਂ ਨੂੰ ਇੱਕ ਸਾਲ ਹੋਇਆ ਪੂਰਾ, ਵਿਰੋਧੀ ਹੋਏ ਆਹਮੋ-ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.