ETV Bharat / state

Pak Drone Recovered: ਸਰਹੱਦੀ ਪਿੰਡ 'ਚ ਫ਼ਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਪਾਕਿਸਤਾਨੀ ਡਰੋਨ

ਅੰਮ੍ਰਿਤਸਰ ਵਿਖੇ ਅਟਾਰੀ-ਵਾਹਗਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿਖੇ ਇਕ ਕਿਸਾਨ ਨੂੰ ਆਪਣੇ ਖੇਤਾਂ ਵਿਚੋਂ ਫਸਲ ਦੀ ਵਾਢੀ ਦੌਰਾਨ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧੀ ਕਿਸਾਨ ਨੇ ਬੀਐਸਐਫ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

A farmer found a Pakistani drone while harvesting crops in a border village in Amritsar
ਸਰਹੱਦੀ ਪਿੰਡ 'ਚ ਫ਼ਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਪਾਕਿਸਤਾਨੀ ਡਰੋਨ
author img

By

Published : Apr 20, 2023, 8:29 AM IST

ਸਰਹੱਦੀ ਪਿੰਡ 'ਚ ਫ਼ਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਪਾਕਿਸਤਾਨੀ ਡਰੋਨ

ਅੰਮ੍ਰਿਤਸਰ : ਬੀਤੀ ਸ਼ਾਮ ਅਟਾਰੀ ਵਾਹਗਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿੱਖੇ ਫ਼ਸਲ ਦੀ ਕਟਾਈ ਦੇ ਦੌਰਾਨ ਸਾਬਕਾ ਫੌਜੀ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਇਕ ਪਾਕਿਸਤਾਨੀ ਡਰੋਨ ਕੰਬਾਈਨ ਮਸ਼ੀਨ ਅੱਗੇ ਡਿੱਗਾ ਮਿਲਿਆ। ਇਸ ਉਤੇ ਉਕਤ ਕਿਸਾਨ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਬੀਐਸਐਫ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਫਸਲ ਦੀ ਵਾਢੀ ਕਰਦਿਆਂ ਮਿਲਿਆ ਡਰੋਨ : ਸੂਚਨਾ ਮਿਲਦਿਆਂ ਹੀ ਪੁਲਿਸ ਤੇ ਬੀਐਸਐਫ ਅਧਿਕਾਰੀ ਮੌਕੇ ਉਤੇ ਪਹੁੰਚੇ ਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਕਾਬਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਸਰਹੱਦ ਨਾਲ ਲੱਗਦੇ ਹਨ, ਜਿਸ ਕਾਰਨ ਸਾਨੂੰ ਖੇਤੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਹੱਦ ਦੀ ਕੰਡਿਆਲੀ ਤਾਰ ਦੇ ਨਾਲ਼ ਲਗਦੀ ਜ਼ਮੀਨ ਹੈ। ਉਥੇ ਖੇਤੀ ਕਰਨੀ ਕਾਫੀ ਮੁਸ਼ਕਲ ਹੋਈ ਪਈ ਹੈ, ਕਿਉਂਕਿ ਇਥੇ ਆਏ ਦਿਨ ਕੋਈ ਨਾ ਕੋਈ ਵਸਤੂ ਜਾਂ ਤਾਂ ਵਗ੍ਹਾ ਕੇ ਪਾਕਿਸਤਾਨ ਵਿੱਚੋਂ ਤਸਕਰਾਂ ਵੱਲੋਂ ਇਧਰ ਭੇਜੀ ਜਾਂਦੀ ਹੈ ਤੇ ਜਾਂ ਫਿਰ ਡਰੋਨ ਰਾਹੀਂ।

ਡਰੋਨ ਮਿਲਦਿਆਂ ਹੀ ਪੁਲਿਸ ਤੇ ਬੀਐਸਐਫ ਨੂੰ ਕੀਤਾ ਸੂਚਿਤ : ਉਨ੍ਹਾਂ ਕਿਹਾ ਕਿ ਕਦੇ ਕਿਸੇ ਦੀ ਜ਼ਮੀਨ ਦੇ ਵਿਚ ਡਰੋਨ ਡਿੱਗਾ ਮਿਲਦਾ ਹੈ ਤੇ ਕਦੇ ਕਿਸੇ ਦੀ ਜ਼ਮੀਨ ਵਿਚ ਹਥਿਆਰ ਪਏ ਮਿਲਦੇ ਹਨ। ਅੱਜ ਦੁਪਹਿਰ ਦੋ ਵਜੇ ਸਾਬਕਾ ਫੌਜੀ ਬਿਕਰਮਜੀਤ ਸਿੰਘ ਕੰਬਾਈਨ ਮਸ਼ੀਨ ਨਾਲ ਆਪਣੀ ਫਸਲ ਦੀ ਕਟਾਈ ਕਰ ਰਿਹਾ ਸੀ ਤਾਂ ਵਾਹਣ ਵਿੱਚ ਇਕ ਸ਼ੱਕੀ ਵਤਸੂ ਦਿਸੀ, ਜਦੋਂ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਇਹ ਡਰੋਨ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਥਾਣਾ ਘਰਿੰਡਾ ਦੀ ਪੁਲਸ ਤੇ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਕੀਤੀ ਅਪੀਲ, ਕਿਹਾ- ਸਰਕਾਰ ਦੀਆਂ ਪਹਿਲਕਦਮੀਆਂ ਨੂੰ ਪ੍ਰਚਾਰਿਆ ਜਾਵੇ

ਕਿਸਾਨ ਅਨੁਸਾਰ ਕਰੀਬ ਡੇਢ ਮਹੀਨਾ ਪੁਰਾਣਾ ਡਿੱਗਾ ਡਰੋਨ : ਪੁਲਿਸ ਤੇ ਬੀਐਸਐਫ ਦੇ ਅਧਿਕਾਰੀ ਮੌਕੇ ਉਤੇ ਪਹੁੰਚੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਕਿਸਾਨ ਆਗੂ ਨੇ ਦੱਸਿਆ ਕਿ ਇਹ ਹੁਣ ਡਰੋਨ ਡੇਢ ਮਹੀਨੇ ਪੁਰਾਣਾ ਡਿੱਗਾ ਹੋਇਆ ਸੀ ਕਿਉਂਕਿ ਫ਼ਸਲ ਪੱਕ ਜਾਣ ਕਾਰਨ ਇਹ ਡਰੋਨ ਕਿਸੇ ਨੂੰ ਨਜ਼ਰ ਨਹੀਂ ਆਇਆ। ਪੁਲਿਸ ਤੇ ਬੀਐਸਐਫ ਅਧਿਕਾਰੀਆਂ ਵਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਾ 'ਚ ਵਿਜੀਲੈਂਸ ਅੱਗੇ ਫਿਰ ਤੋਂ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, ਨਹੀਂ ਦੇ ਸਕੇ ਪੂਰੇ ਦਸਤਾਵੇਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.