ਅੰਮ੍ਰਿਤਸਰ: ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇ ਦੀ ਆਮਦ ਨੂੰ ਲੈਕੇ ਹਮੇਸ਼ਾ ਚਰਚਾਵਾਂ ਜਾਰੀ ਰਹਿੰਦੀਆਂ ਨੇ। ਇਸ ਦਰਮਿਆਨ ਹੁਣ ਅੰਮ੍ਰਿਤਸਰ ਦੀ SSOC ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ 6 ਕਿੱਲੋ ਹੈਰੋਇਨ ਦੇ ਨਾਲ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰ ਕੋਲੋਂ ਪੁਲਿਸ ਨੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਪ੍ਰਾਪਤ ਹੋਣ ਦਾ ਵੀ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
-
In a major breakthrough, Counter Intelligence busts another cross-border drug smuggling racket.
— DGP Punjab Police (@DGPPunjabPolice) August 3, 2023 " class="align-text-top noRightClick twitterSection" data="
One smuggler arrested and 6 Kgs Heroin along with Rs. 1.5 Lacs drug money recovered by #SSOC #Amritsar
Investigation on to uncover the backward and forward linkages. (1/2) pic.twitter.com/i4lFVt6ZnW
">In a major breakthrough, Counter Intelligence busts another cross-border drug smuggling racket.
— DGP Punjab Police (@DGPPunjabPolice) August 3, 2023
One smuggler arrested and 6 Kgs Heroin along with Rs. 1.5 Lacs drug money recovered by #SSOC #Amritsar
Investigation on to uncover the backward and forward linkages. (1/2) pic.twitter.com/i4lFVt6ZnWIn a major breakthrough, Counter Intelligence busts another cross-border drug smuggling racket.
— DGP Punjab Police (@DGPPunjabPolice) August 3, 2023
One smuggler arrested and 6 Kgs Heroin along with Rs. 1.5 Lacs drug money recovered by #SSOC #Amritsar
Investigation on to uncover the backward and forward linkages. (1/2) pic.twitter.com/i4lFVt6ZnW
ਡੀਜੀਪੀ ਪੰਜਾਬ ਨੇ ਜਾਣਕਾਰੀ ਸਾਂਝੀ ਕੀਤੀ: ਦੱਸ ਦਈਏ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਸ ਬਰਾਮਦਗੀ ਅਤੇ ਗ੍ਰਿਫ਼ਤਾਰੀ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ,'ਇੱਕ ਵੱਡੀ ਸਫਲਤਾ ਵਿੱਚ, ਕਾਊਂਟਰ ਇੰਟੈਲੀਜੈਂਸ ਨੇ ਇੱਕ ਹੋਰ ਸਰਹੱਦ ਪਾਰ ਡਰੱਗ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ। 6 ਕਿੱਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫਤਾਰ #SSOC #Amritsar ਵੱਲੋਂ 1.5 ਲੱਖ ਦੀ ਡਰੱਗ ਮਨੀ ਬਰਾਮਦ ਪਿੱਛੇ ਅਤੇ ਅਗਾਂਹਵਧੂ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ,'।
- ਅੰਮ੍ਰਿਤਸਰ ਏਅਰਪੋਰਟ ਉੱਤੇ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕਿਆ, ਦੋ ਘੰਟੇ ਤਕ ਚੱਲੀ ਪੁੱਛਗਿੱਛ
- Kaumi Insaaf Morcha Updates: ਕੌਮੀ ਇਨਸਾਫ਼ ਮੋਰਚੇ 'ਤੇ ਹਾਈਕੋਰਟ ਸਖ਼ਤ, ਕਿਹਾ - 500 ਪੁਲਿਸ ਵਾਲੇ 30 ਲੋਕਾਂ ਨੂੰ ਹਟਾਉਣ ਵਿੱਚ ਅਸਮਰੱਥ
- Monsoon Session 2023 Updates: ਲੋਕ ਸਭਾ 'ਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਦੁਪਹਿਰ ਤੱਕ ਮੁਲਤਵੀ
ਬੀਤੇ ਦਿਨ ਵੀ ਹੋਈ ਸੀ ਹੈਰੋਇਨ ਬਰਾਮਦ: ਦੱਸ ਦਈਏ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 500 ਗ੍ਰਾਮ ਹੈਰੋਇਨ ਅਤੇ 95 ਹਜ਼ਾਰ ਰੁਪਏ ਡਰੱਗ ਮਨੀ ਸਣੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਇਕੱ ਗੁਪਤ ਸੂਚਨਾ ਦੇ ਅਧਾਰ ਉੱਤੇ ਪੱਖੋਕੇ ਮੋੜ ਉੱਤੇ ਨਾਕਾ ਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਦੋਂ ਕਾਰ ਸਵਾਰ ਨੇ ਪੁਲਿਸ ਨਾਕਾ ਵੇਖ਼ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਬੈਰੀਕੇਡਸ ਲੱਗੇ ਹੋਣ ਕਰਕੇ ਉਹ ਕਾਰ ਭਜਾ ਨਹੀਂ ਸਕਿਆ। ਪੁਲਿਸ ਟੀਮ ਨੇ ਮੌਕਾ ਸਾਂਭਦਿਆਂ ਕਾਰ ਚਾਲਕ ਨੂੰ ਕਾਬੂ ਕਰ ਲਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 500 ਗ੍ਰਾਮ ਹੈਰੋਇਨ ਅਤੇ 95 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪਿੰਡ ਧਰੜ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਉੱਤੇ ਪਹਿਲਾਂ ਵੀ ਪੰਜ ਦੇ ਕਰੀਬ ਵੱਖ-ਵੱਖ ਮਾਮਲੇ ਦਰਜ ਹਨ। ।