ਅੰਮ੍ਰਿਤਸਰ : ਅੰਮਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਰਿਜੌਰਟ ਅੰਦਰ ਗੋਲੀ ਚੱਲੀ ਹੈ। ਜਾਣਕਾਰੀ ਮੁਤਾਬਿਕ ਲੁਟਾਂ ਖੋਹਾਂ ਕਰਨ ਵਾਲੇ ਨੌਜਵਾਨਾਂ ਨਾਲ਼ ਮੁੱਠਭੈੜ ਹੋਈ ਹੈ। ਇਸ ਦੌਰਾਨ ਪੁਲਿਸ ਅਤੇ ਨੌਜਵਾਨਾਂ ਵੱਲੋਂ ਵੀ ਫਾਇਰ ਕੀਤੇ ਗਏ ਹਨ। ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਕੀਤਾ ਗਿਆ।
ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਈ ਫਾਇਰਿੰਗ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਝ ਸ਼ਰਾਰਤੀ ਅਨਸਰ ਪਿੰਡ ਵਰਪਾਲ ਦੇ ਹਾਈ ਫਾਈ ਰਿਜੋਰਟ ਦੇ ਵਿੱਚ ਹਨ। ਜਿੱਥੇ ਅਸੀਂ ਆਪਣੀ ਟੀਮ ਦੇ ਵੱਲੋਂ ਨਾਕਾਬੰਦੀ ਕਰ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਵੱਲੋਂ ਚਲਦੇ ਵਿਆਹ ਦੇ ਵਿੱਚ ਹਵਾਈ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਦਿੰਦੇ ਹੋਏ ਸਾਡੇ ਪੁਲਿਸ ਟੀਮ ਵੱਲੋਂ ਵੀ ਫਾਇਰ ਕੀਤੇ ਗਏ ਅਤੇ ਜਦੋਂ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਟੀਮ ਨੇ ਇਹਨਾਂ ਦੇ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ।
- Firing On Police Inspector Update:ਪੁਲਿਸ ਇੰਸਪੈਕਟਰ 'ਤੇ ਫਾਇਰਿੰਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ,ਸੀਸੀਟੀਵੀ ਖੰਗਾਲ ਰਹੀ ਪੁਲਿਸ, ਏਡੀਸੀਪੀ ਨੇ ਸਾਂਝੀ ਕੀਤੀ ਜਾਣਕਾਰੀ
- Moga Police Distribute Helmets: ਮੋਗਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੰਡੇ ਹੈਲਮੇਟ
- School Bus Accident: ਬੱਚਿਆਂ ਨਾਲ ਭਰੀ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਮੁਸ਼ਕਲ ਨਾਲ ਬਚੀ ਬੱਚਿਆਂ ਦੀ ਜਾਨ, ਬੱਸ ਚਾਲਕ 'ਤੇ ਲਾਪਰਵਾਹੀ ਦਾ ਇਲਜ਼ਾਮ
ਇਹ ਸਮਾਨ ਹੋਇਆ ਬਰਾਮਦ : ਉਨ੍ਹਾਂ ਕਿਹਾ ਕਿ ਇਹਨਾਂ ਵੱਲੋਂ ਸਾਡੇ ਇੱਕ ਪੁਲਿਸ ਅਧਿਕਾਰੀ ਨੂੰ ਵੀ ਜ਼ਖਮੀ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਕੋਲ ਦੋ ਪਿਸਤਲ ਦੋ 32 ਬੋਰ ਦੇ ਮੈਗਜ਼ੀਨ ਤੇ ਕੁੱਝ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਇਸਦੇ ਨਾਲ ਹੀ ਇਨ੍ਹਾਂ ਵੱਲੋਂ ਲੁਟੀ ਗਈ ਕਾਰ ਵੀ ਬਰਾਮਦ ਹੋਈ ਹੈ।
ਪਿਛਲੇ ਮਹੀਨੇ ਅਜਨਾਲਾ ਵਿੱਚ ਹੋਈ ਸੀ ਫਾਇਰਿੰਗ : ਯਾਦ ਰਹੇ ਕਿ ਪਿਛਲੇ ਮਹੀਨੇ ਅਜਨਾਲਾ ਵਿੱਚ ਲਗਾਤਾਰ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਦੇਰ ਰਾਤ ਇੱਕ ਵਾਰ ਫਿਰ ਤੋਂ ਅਜਨਾਲਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਬਲਜਿੰਦਰ ਸਿੰਘ ਉੱਤੇ ਹਮਲਾਵਰਾਂ ਨੇ ਨੌਜਵਾਨ ਗੋਲ਼ੀਆਂ ਦਾਗ ਦਿੱਤੀਆਂ। ਜ਼ਖ਼ਮੀ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਜਾਰੀ ਹੈ ਅਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਹੁਣ ਪੁਲਿਸ ਮੌਕੇ ਉੱਤੇ ਪਹੁੰਚੀ ਹੈ ਅਤੇ ਜਾਂਚ ਕਰ ਰਹੀ ਹੈ।