ETV Bharat / state

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ 'ਚ ਆਪਸੀ ਰੰਜਿਸ਼ ਕਾਰਨ ਹੋਇਆ 25 ਵਰ੍ਹਿਆਂ ਦੇ ਨੌਜਵਾਨ ਦਾ ਕਤਲ - crime news

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 25 ਵਰ੍ਹਿਆਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਪਿੰਡ ਦੇ ਹੀ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਕਤਲ ਪਿੱਛੇ ਆਪਸੀ ਰੰਜਿਸ਼ ਨੂੰ ਕਾਰਨ ਦੱਸਿਆ ਹੈ।

A 25-year-old man was killed in Boparai village of Amritsar
ਅੰਮ੍ਰਿਤਸਰ ਦੇ ਪਿੰਡ ਬੋਪਾਰਾਏ 'ਚ ਆਪਣੀ ਰੰਜਿਸ਼ ਕਾਰਨ ਹੋਇਆ 25 ਵਰ੍ਹਿਆਂ ਦੇ ਨੌਜਵਾਨ ਦਾ ਕਤਲ
author img

By

Published : Aug 2, 2020, 3:06 AM IST

Updated : Aug 2, 2020, 4:34 AM IST

ਅੰਮ੍ਰਿਤਸਰ: ਮਾਝਾ ਇਲਾਕਾ ਆਪਸੀ ਰੰਜਿਸ਼ ਕਾਰਨ ਹੁੰਦੇ ਕਤਲਾਂ ਦਾ ਕੇਂਦਰ ਬਣ ਚੁੱਕਿਆ ਹੈ। ਹਰ ਦਿਨ ਮਾਝੇ ਦੇ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਆਪਸੀ ਰੰਜਿਸ਼ ਕਾਰਨ ਕਤਲਾਂ ਦੇ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਇੱਕ ਦਰਦਨਾਕ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 25 ਵਰ੍ਹਿਆਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਪਿੰਡ ਦੇ ਹੀ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਕਤਲ ਪਿੱਛੇ ਆਪਸੀ ਰੰਜਿਸ਼ ਨੂੰ ਕਾਰਨ ਦੱਸਿਆ ਹੈ।

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ 'ਚ ਆਪਣੀ ਰੰਜਿਸ਼ ਕਾਰਨ ਹੋਇਆ 25 ਵਰ੍ਹਿਆਂ ਦੇ ਨੌਜਵਾਨ ਦਾ ਕਤਲ
ਮ੍ਰਿਤਕ ਦੇ ਮਾਮੇ ਮਹਿਲ ਸਿੰਘ ਨੇ ਕਿਹਾ ਕਿ ਪਿੰਡ ਦੇ ਵਿੱਚ ਹੀ ਰਹਿੰਦੇ ਰਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਦੀ ਭਰਜਾਈ ਕਿਤੇ ਨੱਸ ਗਈ ਸੀ। ਇਸ ਮਾਮਲੇ ਦਾ ਰਾਜੀਨਾਮਾ ਪੁਲਿਸ ਚੌਂਕੀ ਵਿੱਚ ਹੋ ਗਿਆ ਸੀ। ਇਸੇ ਰੰਜਿਸ਼ ਦੇ ਚਲਦੇ ਹੀ ਇਨ੍ਹਾਂ ਦੋਵਾਂ ਦੀ ਚੁੱਕ ਵਿੱਚ ਆ ਕੇ ਸਰੂਪ ਸਿੰਘ ਨੇ ਗੁਰਪ੍ਰੀਤ ਨੂੰ ਗਲੀ ਵਿੱਚ ਤਿੰਨ ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।ਇਸ ਬਾਰੇ ਜਾਂਚ ਅਧਿਕਾਰੀ ਨੇ ਕਿਹਾ ਕਿ ਲਾਸ਼ ਦਾ ਪੋਸਟਮਾਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਸਰੂਪ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਵੀ ਇਸ ਕੇਸ ਵਿੱਚ ਸ਼ਾਮਲ ਕੀਤਾ ਜਾਵੇਗਾ।

Last Updated : Aug 2, 2020, 4:34 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.