ETV Bharat / state

ਸ਼ਰਮਸਾਰ ! 12 ਸਾਲਾਂ ਦੀ ਬੱਚੀ ਬਣੀ ਮਾਂ, 7 ਮਹੀਨਿਆਂ ਤੋਂ ਪੇਟ ਵਿੱਚ ਸੀ ਦਰਦ, ਜਾਂਚ ਦੌਰਾਨ ਹੋਇਆ ਖੁਲਾਸਾ

ਅੰਮ੍ਰਿਤਸਰ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਕ 12 ਸਾਲਾਂ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਵੱਲੋਂ ਜਬਰ ਜਨਾਹ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

A 12-year-old girl became a mother, The family suspects rape
12 ਸਾਲਾਂ ਦੀ ਬੱਚੀ ਬਣੀ ਮਾਂ, 7 ਮਹੀਨਿਆਂ ਤੋਂ ਪੇਟ ਵਿੱਚ ਸੀ ਦਰਦ, ਜਾਂਚ ਦੌਰਾਨ ਹੋਇਆ ਖੁਲਾਸਾ
author img

By

Published : May 27, 2023, 8:22 PM IST

Updated : May 27, 2023, 9:10 PM IST

ਸ਼ਰਮਸਾਰ ! 12 ਸਾਲਾਂ ਦੀ ਬੱਚੀ ਬਣੀ ਮਾਂ, 7 ਮਹੀਨਿਆਂ ਤੋਂ ਪੇਟ ਵਿੱਚ ਸੀ ਦਰਦ, ਜਾਂਚ ਦੌਰਾਨ ਹੋਇਆ ਖੁਲਾਸਾ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 12 ਸਾਲ ਦੀ ਬੱਚੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਹੈ ਅਤੇ ਲੜਕੀ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੀ ਟੀਮ ਜੱਚਾ-ਬੱਚਾ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਕੰਮ ਕਰ ਰਹੀ ਹੈ। ਫਗਵਾੜਾ ਪੁਲਿਸ ਦੀ ਟੀਮ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

7 ਮਹੀਨਿਆਂ ਤੋਂ ਸੀ ਪੇਟ ਵਿੱਚ ਦਰਦ, ਜਾਂਚ ਦੌਰਾਨ ਹੋਇਆ ਖੁਲਾਸਾ : ਪਿਤਾ ਪਿਛਲੇ ਦਿਨੀਂ ਬੱਚੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਆਏ ਸਨ। ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਦਾਖਲ ਕਰਵਾਇਆ ਗਿਆ ਸੀ, ਪਰ ਜਾਂਚ ਕਰਨ 'ਤੇ ਪਤਾ ਲੱਗਾ ਕਿ ਲੜਕੀ ਗਰਭਵਤੀ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਗਵਾੜਾ ਪੁਲਿਸ ਨੂੰ ਜਾਂਚ ਲਈ ਬੁਲਾਇਆ ਗਿਆ। ਬੱਚੀ ਦੀ ਡਲਿਵਰੀ ਸਵੇਰੇ ਕੀਤੀ ਗਈ। ਡਾਕਟਰਾਂ ਦੀ ਟੀਮ ਨੇ ਬੱਚੀ ਅਤੇ ਉਸ ਦੇ ਬੱਚੇ ਦੀ ਦੇਖਭਾਲ ਲਈ ਸੰਸਥਾ ਹਿੰਦ ਸਮਾਜ ਏਕਤਾ ਨਾਲ ਸੰਪਰਕ ਕੀਤਾ ਹੈ। ਹਿੰਦ ਸਮਾਜ ਏਕਤਾ ਦੇ ਅਹੁਦੇਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਅਨੁਸਾਰ ਉਹ ਪਿਛਲੇ 7 ਮਹੀਨਿਆਂ ਤੋਂ ਪੇਟ ਦਰਦ ਹੋਣ 'ਤੇ ਲੜਕੀ ਨੂੰ ਪੇਟ ਦਰਦ ਦੀ ਦਵਾਈ ਦਿੰਦਾ ਰਿਹਾ। ਉਸ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।

2 ਸਾਲ ਪਹਿਲਾਂ ਛੱਡ ਗਈ ਸੀ ਮਾਂ, ਮੁਲਜ਼ਮ ਦੇ ਧਮਕਾਉਣ ਕਾਰਨ ਪਿਤਾ ਤੋਂ ਲੁਕਾਈ ਇਹ ਗੱਲ : ਸੰਸਥਾ ਦੀ ਮਹਿਲਾ ਮੈਂਬਰ ਕੁਮਾਰੀ ਜੋਤੀ ਡਿੰਪਲ ਨੂੰ ਪੀੜਤ ਬੱਚੀ ਨੇ ਦੱਸਿਆ ਕਿ ਉਸ ਦੀ ਮਾਂ ਉਨ੍ਹਾਂ ਨਾਲ ਨਹੀਂ ਰਹਿੰਦੀ। ਉਹ ਦੋ ਸਾਲ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ। ਬੱਚੀ ਨੂੰ ਮੁਲਜ਼ਮਾਂ ਵੱਲੋਂ ਕਾਫੀ ਡਰਾਇਆ ਧਮਕਾਇਆ ਗਿਆ ਸੀ, ਇਸ ਲਈ ਉਹ ਆਪਣੇ ਪਿਤਾ ਨੂੰ ਮੁਲਜ਼ਮ ਅਤੇ ਉਸ ਨਾਲ ਕੀਤੇ ਗਏ ਮਾੜੇ ਕੰਮਾਂ ਬਾਰੇ ਨਹੀਂ ਦੱਸ ਸਕੀ। ਪੀੜਤਾ ਨਾਲ ਇਹ ਕੰਮ ਕਿਸ ਨੇ ਕੀਤਾ, ਉਹ ਉਸ ਨੂੰ ਨਹੀਂ ਜਾਣਦੀ, ਪਰ ਉਸ ਨੂੰ ਦੇਖ ਕੇ ਪਛਾਣ ਸਕਦੀ ਹੈ। ਪੀੜਤਾ ਨੇ ਦੱਸਿਆ ਕਿ ਟਾਇਲਟ ਜਾਂਦੇ ਸਮੇਂ ਉਸ ਨਾਲ ਇਹ ਹਰਕਤ ਹੋਈ। ਪਰਿਵਾਰ ਬਹੁਤ ਗਰੀਬ ਹੈ, ਜਿਸ ਕਾਰਨ ਉਹ ਘਰ ਤੋਂ ਬਾਹਰ ਸ਼ੌਚ ਲਈ ਜਾਂਦਾ ਸੀ।

ਆਈਸੀਯੂ ਵਿੱਚ ਰੱਖਿਆ ਨਵਜੰਮਿਆ ਬੱਚਾ : ਨਵਜੰਮੇ ਬੱਚੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਹ ਅੰਡਰ ਵੇਟ ਹੈ। ਬੱਚੇ ਦਾ ਭਾਰ ਸਿਰਫ 800 ਗ੍ਰਾਮ ਹੈ। ਫਿਲਹਾਲ ਬੱਚੇ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪੀੜਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

ਆਪਣੇ ਪੱਧਰ ਉਤੇ ਜਾਂਚ ਕਰ ਰਹੀ ਪੁਲਿਸ : ਫਗਵਾੜਾ ਪੁਲਿਸ ਨੇ ਅੰਮ੍ਰਿਤਸਰ ਪਹੁੰਚ ਕੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਅਤੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ।

Last Updated : May 27, 2023, 9:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.