ETV Bharat / state

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਨੌਜਵਾਨ ਨੇ ਤਿਆਰ ਕੀਤਾ 550 ਪੌਂਡ ਕੇਕ - ਗੁਰਦੁਆਰਾ ਸਾਹਿਬ ਦੇ ਵਿੱਚ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਵਟ

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਵੱਲੋਂ 550 ਪੌਂਡ ਦਾ ਕੇਕ ਬਣਾਇਆ (550 pound cake made by youth) ਗਿਆ। ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਇਹ ਕੇਕ ਦੀ ਸ਼ੁਰੂਆਤ 100 ਪੌਂਡ ਤੋਂ ਕੀਤੀ ਗਈ ਸੀ, ਪਰ ਲਗਾਤਾਰ ਇਹ ਕੇਕ ਵਧਦਾ ਗਿਆ। ਅੱਜ ਉਨ੍ਹਾਂ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਹੈ।

ਪ੍ਰਕਾਸ਼ ਪੂਰਬ ਮੌਕੇ ਨੌਜਵਾਨ ਨੇ ਤਿਆਰ ਕੀਤਾ ਕੇਕ

author img

By

Published : Jan 27, 2022, 10:03 AM IST

ਅੰਮ੍ਰਿਤਸਰ: ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਪੂਰੇ ਦੇਸ਼ ਅਤੇ ਵਿਦੇਸ਼ ਦੇ ਲੋਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਉੱਥੇ ਹੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇੱਥੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਵੱਲੋਂ ਵੱਖਰੇ ਢੰਗ ਦੇ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ।

ਪ੍ਰਕਾਸ਼ ਪੂਰਬ ਮੌਕੇ ਨੌਜਵਾਨ ਨੇ ਤਿਆਰ ਕੀਤਾ ਕੇਕ

ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਉਥੇ ਹੀ ਸਿੱਖ ਸੰਗਤਾਂ ਵੱਲੋਂ ਵੀ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਇੱਕ ਨੌਜਵਾਨ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ (550 pound cake made by youth) ਗਿਆ ਅਤੇ 12 ਵਜੇ ਇਸ ਕੇਕ ਨੂੰ ਕੱਟਿਆ ਗਿਆ।

ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਇਹ ਕੇਕ ਦੀ ਸ਼ੁਰੂਆਤ 100 ਪੌਂਡ ਤੋਂ ਕੀਤੀ ਗਈ ਸੀ, ਪਰ ਲਗਾਤਾਰ ਇਹ ਕੇਕ ਵਧਦਾ ਗਿਆ। ਅੱਜ ਉਨ੍ਹਾਂ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਇਸ ਕੇਕ ਨੂੰ ਬਣਾਉਣ ਲਈ 6 ਦਿਨ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕੇਕ 6 ਘੰਟੇ ਵਿੱਚ ਤਿਆਰ ਕੀਤਾ ਜਾਂਦਾ ਹੈ।

ਨੌਜਵਾਨ ਨੇ ਦੱਸਿਆ ਕਿ ਇਸ ਕੇਕ ਵਿਚ ਉਨ੍ਹਾਂ ਵੱਲੋਂ ਫਲਾਂ ਅਤੇ ਸੁਖੇ ਮੇਵੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਕੇਕ ਨੂੰ ਅੰਮ੍ਰਿਤਸਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੱਕ ਇੱਕ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਜਾਇਆ ਜਾਂਦਾ ਹੈ ਅਤੇ ਉੱਥੇ ਕੱਟਣ ਤੋਂ ਬਾਅਦ ਸੰਗਤਾਂ ਵਿੱਚ ਉਹ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਿਰਪਾ ਬਾਬਾ ਜੀ ਦੀ ਹੈ ਅਤੇ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਦੂਰ-ਦੂਰ ਤੋਂ ਲੋਕ ਸ਼ਹੀਦਗੰਜ ਸਾਹਿਬ ਗੁਰਦੁਆਰੇ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਅਤੇ ਸ਼ਰਧਾਲੂ ਆਪਣੇ ਢੰਗ ਦੇ ਨਾਲ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਹਨ।

ਇਹ ਵੀ ਪੜੋ: ਜਨਮ ਦਿਹਾੜਾ: ਬਾਬਾ ਦੀਪ ਸਿੰਘ ਜੀ

ETV Bharat Logo

Copyright © 2025 Ushodaya Enterprises Pvt. Ltd., All Rights Reserved.