ਅੰਮ੍ਰਿਤਸਰ: ਸਰਕਾਰਾਂ ਵੱਲੋਂ ਲੌਕਡਾਊਨ ਵਿੱਚ ਦਿੱਤੀ ਢਿੱਲ ਤੋਂ ਬਾਅਦ ਤੇ ਕਾਫ਼ੀ ਸਮੇਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਨਾਗਰਿਕ ਹੁਣ ਆਪਣੇ ਵਤਨਾਂ ਨੂੰ ਪਰਤ ਰਹੇ ਹਨ। ਜਿਸਦੇ ਚੱਲਦਿਆਂ 410 ਦੇ ਕਰੀਬ ਭਾਰਤੀ ਨਾਗਰਿਕ ਆਪਣੀ ਵਤਨ ਵਾਪਸੀ ਕਰ ਰਹੇ ਹਨ। ਹੁਣ ਤੱਕ 100 ਦੇ ਕਰੀਬ ਨਾਗਰਿਕ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਰਤ ਰਹੇ ਹਨ। ਇਨਾਂ ਵਿੱਚੋਂ ਕੁੱਝ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸੀ ਤੇ ਕਿਸੇ ਨੂੰ ਕੋਈ ਜਰੂਰੀ ਕੰਮ ਸੀ ਤੇ ਕੋਈ ਵਿਆਹ ’ਤੇ ਗਿਆ ਸੀ। ਲੌਕਡਾਊਨ ਲੱਗਣ ਕਾਰਨ ਇਹ ਲੋਕ ਵਾਪਿਸ ਆਪਣੇ ਦੇਸ਼ ਨਹੀਂ ਪਰਤ ਸਕੇ। ਜਿਸਦੇ ਚਲਦਿਆਂ ਸਰਕਾਰ ਵੱਲੋਂ ਹੁਣ ਇਨ੍ਹਾਂ ਨੂੰ ਆਉਣ ਦੀ ਇਜਾਜ਼ਤ ਮਿਲੀ ਹੈ। ਇਨ੍ਹਾਂ ਵਿੱਚੋਂ 50 ਲੋਕ ਨੂਰੀ ਵੀਜ਼ਾ ਤੇ ਗਏ ਸਨ ਤੇ ਬਾਕੀ 360 ਲੋਕ ਸਪੌਰਟ ਨੂਰੀ ਵੀਜਾ ਤੇ ਵੀ ਗਏ ਸਨ।
ਇਸ ਬਾਰੇ ਅਟਾਰੀ ਵਾਹਘਾ ਸਰਹੱਦ ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਟਾਰੀ ਵਾਗਾ ਸਰਹੱਦ ਤੇ ਮੈਡੀਕਲ ਟੀਮਾਂ ਲਗਾਈਆਂ ਗਈਆਂ ਹਨ। ਜਿਹੜੀਆਂ ਆਉਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕਰਨਗਈਆਂ।
ਉਥੇ ਹੀ ਪਾਕਿਸਤਾਨ ਤੋਂ ਭਾਰਤ ਪਰਤੇ ਲੋਕਾਂ ਦਾ ਕਹਿਣਾ ਹੈ ਕੀ ਉਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਵਿੱਚ ਹਨ ਜਿਨ੍ਹਾਂ ਨੂੰ ਮਿਲਣ ਲਈ ਗਏ ਸਨ, ਪਰ ਲੌਕਡਾਊਨ ਕਾਰਨ ਸਰਹੱਦਾਂ ਸੀਲ ਹੋ ਗਈਆਂ ਸਨ। ਜਿਸਦੇ ਕਾਰਨ ਉਹ ਉੱਥੇ ਫਸ ਗਏ। ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਹ ਅੱਜ ਆਪਣੇ ਦੇਸ਼ ਆਏ ਹਨ। ਉਥੇ ਜੰਮੂ ਕਸ਼ਮੀਰ ਦੇ ਸਟੂਡੈਂਟਸ ਵੀ ਸਨ ਜਿਹੜੇ ਇਕ ਸਾਲ ਤੋਂ ਪਾਕਿਸਤਾਨ ਵਿਚ ਲੌਕਡਾਊਨ ਕਾਰਨ ਫਸੇ ਹੋਏ ਸਨ ਘਰ ਵਾਪਸੀ ਤੇ ਖੁਸ਼ ਸਨ।
ਇਹ ਵੀ ਪੜੋ: ਦਿੱਲੀ ਪਹੁੰਚੇ ਸਿੱਧੂ ਨਾਲ ਰਾਹੁਲ ਦੀ ਮੀਟਿੰਗ ਤੋਂ ਨਾਂਹ !