ਅੰਮ੍ਰਿਤਸਰ: ਆਏ ਦਿਨ ਸੜਕੀ ਹਾਦਸੇ ਵਾਪਰਨ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ। ਜਿੰਨਾ ਵਿਚ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਅਜਿਹਾ ਹੀ ਜਬਰਦਸਤ ਹਾਦਸਾ ਬੀਤੀ ਰਾਤ ਅੰਮ੍ਰਿਤਸਰ ਵਿਚ ਵਾਪਰਿਆ ਜਿਥੇ ਤੇਜ਼ ਰਫਤਾਰ ਥਾਰ ਗੱਡੀ GT ਰੋਡ ਹਾਦਸੇ ਦਾ ਸ਼ਿਕਾਰ ਹੋ ਗਈ। ਥਾਰ ਗੱਡੀ ਤੇ ਰਫਤਾਰ ਤੇਜ ਹੋਣ ਕਾਰਨ BRTS lane ਦੀ ਗ੍ਰਿੱਲਾ ਵਿਚ ਜਾ ਵੱਜੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ 3 ਤੋਂ 4 ਨੌਜਵਾਨ ਗੱਡੀ 'ਚ ਸਵਾਰ ਸਨ। ਹਾਦਸੇ 'ਚ ਜ਼ਖਮੀ ਹੋਣ 'ਤੇ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ।
ਨਗਰ ਨਿਗਮ ਦੀ ਗਲਤੀ ਨਾਲ ਹੁੰਦੇ ਹਾਦਸੇ : ਜਾਣਕਾਰੀ ਦਿੰਦਿਆਂ ਸਥਾਨਕ ਵਾਸੀਆਂ ਨੇ ਦੱਸਿਆ ਕਿ BRTS Lane 'ਚ Reflector ਲਾਈਟਾਂ ਨਾ ਹੋਣ ਕਾਰਨ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ। ਸਰਕਾਰ ਨੂੰ ਇਸਦਾ ਹੱਲ ਕਰਨਾ ਚਾਹੀਦਾ ਹੈ। ਪਹਿਲਾਂ ਵੀ ਇਸ ਜਗ੍ਹਾ ਉੱਤੇ ਹਾਦਸੇ ਹੁੰਦੇ ਰਹੇ ਹਨ। ਹਾਦਸੇ ਸਰਕਾਰੀ ਮਹਿਕਮੇ ਅਧਿਕਾਰੀਆਂ ਨੇ ਵੀ ਦੇਖੇ ਹਨ ਪਰ ਬਾਵਜੂਦ ਇਸ ਦੇ ਕੋਈ ਹੀਲਾ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਸਰਕਾਰੀ ਮਹਿਕਮੇ ਦੇ ਹੀ ਇਕ ਅਫਸਰ ਦੇ ਪੁੱਤਰ ਦਾ ਵੀ ਇਥੇ ਐਕਸੀਡੈਂਟ ਹੋਇਆ ਸੀ। ਜਿਸ ਵਿਚ ਉਸ ਦੀ ਲੱਤ ਤੱਕ ਟੁੱਟ ਗਈ। ਹਾਲੇ ਵੀ ਸਰਕਾਰ ਨੇ ਸੁੱਧ ਨਾ ਲਈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਹਾਦਸੇ ਵਾਪਰ ਸਕਦੇ ਹਨ।
ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ : ਲੋਕਾਂ ਦਾ ਕਹਿਣਾ ਸੀ ਰਾਤ ਕੋਈ ਰਿਫਲੈਕਟਰ ਨਹੀਂ ਲਗਾਏ ਗਏ ਤੇ ਨਾ ਹੀ ਕੋਈ ਲਾਈਟ ਲਗਾਈ ਗਈ ਹੈ, ਜਿਸਦੇ ਚਲਦੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਉਥੋਂ ਦੇ ਲੋਕਾਂ ਨੇ ਕਿਹਾ ਕਿ ਇਥੇ ਰੋਜ਼ਾਨਾ ਤਿੰਨ ਤੋਂ ਚਾਰ ਦੇ ਕਰੀਬ ਐਕਸੀਡੈਂਟ ਹੁੰਦੇ ਹਨ। ਕਈ ਲੋਕਾਂ ਦੀ ਜਾਨ ਤਕ ਚਲੀ ਗਈ ਹੈ, ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਨਗਰ ਨਿਗਮ ਕਮਿਸ਼ਨਰ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ। ਪਰ ਕਿਸੇ ਵੱਲੋਂ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ। ਜੇਕਰ ਇਸ ਜਗ੍ਹਾ 'ਤੇ ਰੀਫਲੇਕਟਰ ਜਾਂ ਲਾਈਟ ਲਗਾਈ ਹੁੰਦੀ ਤਾਂ ਹਾਦਸੇ ਤੋਂ ਬਚਾਅ ਹੋ ਸੱਕਦਾ ਸੀ। ਉਣਾ ਕਿਹਾ ਕਿ ਇਸ ਦਾ ਜ਼ਿੰਮੇਵਾਰ ਨਗਰ ਨਿਗਮ ਮੰਨਦੇ ਹਾਂ ਜਿਸਦੇ ਕਾਰਨ ਇਹ ਹਾਦਸੇ ਵਾਪਰਦੇ ਹਨ।ਪਰ ਲੋਕਾ ਦੀ ਜਾਨ ਚਲੀ ਜਾਂਦੀ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
- New chief secretary: ਹਿੰਸਾ ਪ੍ਰਭਾਵਿਤ ਮਨੀਪੁਰ 'ਚ ਨਵਾਂ ਮੁੱਖ ਸਕੱਤਰ ਨਿਯੁਕਤ
- ਦੇਸ਼ ਦੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਦੀ ਸ਼ੁਰੂਆਤ ਅੱਜ, ਰੱਖਿਆ ਮੰਤਰੀ ਕਰਨੇ ਉਦਘਾਟਨ
- MIG-21 Crash : ਹਨੂੰਮਾਨਗੜ੍ਹ ਵਿੱਚ MIG-21 ਹਾਦਸਾਗ੍ਰਸਤ, 2 ਸਥਾਨਕ ਵਾਸੀਆਂ ਦੀ ਮੌਤ, ਪਾਇਲਟ ਸੁਰੱਖਿਅਤ
ਉਥੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਜਾਂਚ ਕੀਤੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਫਿਲਹਾਲ ਤਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਹੈ। ਜਿੰਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ।ਪਰ ਜਾਨ ਬਚੀ ਕਿਸੇ ਦੀ ਕਿ ਨਹੀਂ ਇਹ ਨਹੀਂ ਪਤਾ।