ਅੰਮ੍ਰਿਤਸਰ:ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਲੂ ਨੰਗਲ ਦੇ ਸਿਰਫ 23 ਸਾਲ ਦੇ ਨੌਜਵਾਨ ਨੇ ਹੀ ਇਤਿਹਾਸ ਹੀ ਨਹੀਂ ਰਚਿਆ ਸਗੋਂ ਪੰਜਾਬ ਦਾ ਨਾਮ ਪੂਰੇ ਦੇਸ਼ ‘ਚ ਚਮਕਾਇਆ ਹੈ। ਮੱਲੂਨੰਗਲ ਪਿੰਡ ਦੇ 23 ਸਾਲਾ ਬਿਲਾਵਲ ਸਿੰਘ ਨੇ ਲੈਫਟੀਨੈਂਟ (Lieutenant) ਦਾ ਸਥਾਨ ਹਾਸਲ ਕਰ ਆਪਣੇ ਪਰਿਵਾਰ, ਪਿੰਡ ਤੇ ਪੂਰੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ । ਨੌਜਵਾਨ ਨੇ ਆਪਣੇ ਪਰਿਵਾਰ ਇਹ ਸੁਪਨਾ ਪੂਰਾ ਕਰ ਅੱਜ ਦੀ ਪੀੜ੍ਹੀ ਦੇ ਲਈ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਅਜੋਕੇ ਸਮੇਂ ਵਿੱਚ ਆਪਣੇ ਦਾਦੇ ਅਤੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰ ਦਿਖਾਉਣਾ ਆਮ ਗੱਲ ਨਹੀਂ ਹੈ।
ਬਿਲਾਵਲ ਸਿੰਘ ਦੇ ਲੈਫਟੀਨੈਂਟ ਬਣਨ ਨੂੰ ਲੈਕੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਬਿਲਾਵਲ ਸਿੰਘ ਨੇ ਕਿਹਾ ਕਿ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਉਹ ਆਪਣੇ ਮਾਤ-ਪਿਤਾ ਅਤੇ ਦਾਦਾ ਜੀ ਦੀਆਂ ਉਮੀਦਾਂ ਉੱਤੇ ਖਰਾ ਉੱਤਰਿਆ ਹੈ।
ਉਥੇ ਹੀ ਇਸ ਮੌਕੇ ਉੱਤੇ ਬਿਲਾਵਲ ਸਿੰਘ ਦੀ ਭੈਣ ਨੇ ਆਪਣੇ ਭਰਾ ਦੀ ਕਾਮਯਾਬੀ ਉੱਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣੇ ਭਰਾ ਉੱਤੇ ਮਾਣ ਹੈ। ਇਸ ਦੌਰਾਨ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਆ ਕਿ ਬਿਲਾਵਲ ਛੋਟੀ ਉਮਰ ਦੇ ਵਿੱਚ ਹੀ ਪੜ੍ਹਨ ਤੇ ਖੇਡਣ ਵਿੱਚ ਬਹੁਤ ਤੇਜ਼ ਸੀ। ਉਨ੍ਹਾਂ ਦੱਸਿਆ ਕਿ ਉਹ ਇਹ ਉਮੀਦ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਮੁਕਾਮ ਹਾਸਿਲ ਕਰੇਗਾ। ਇਸ ਮੌਕੇ ਬਿਲਾਵਲ ਨੇ ਅੱਜ ਦੀ ਪੀੜ੍ਹੀ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਦੀ ਬਜਾਇ ਇੱਥੇ ਉਨ੍ਹਾਂ ਲਈ ਇੱਥੇ ਵੀ ਕੁਝ ਲਈ ਉਨ੍ਹਾਂ ਕੋਲ ਬਹੁਤ ਮੌਕੇ ਹਨ ਇਸ ਲਈ ਇੱਥੇ ਮਿਹਨਤ ਕਰ ਚੰਗਾ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼