ਅੰਮ੍ਰਿਤਸਰ : ਸ਼ਹਿਰ ਦੇ ਅਲਫ਼ਾ ਵਨ ਮਾਲ ਕੋਲ 2 ਮੋਟਰਸਾਈਕਲ ਸਵਾਰ ਇੰਟਰਵਿਊ ਦੇ ਕੇ ਘਰ ਨੂੰ ਵਾਪਸ ਪਰਤ ਰਹੀ ਪੂਜਾ ਨਾਂਅ ਦੀ ਮਹਿਲਾ ਦੇ ਹੱਥ 'ਚੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਐਕਟਿਵਾ ਤੋਂ ਡਿੱਗਦੇ ਹੀ ਮਹਿਲਾ ਨੂੰ ਥੋੜ੍ਹੀਆਂ-ਬਹੁਤ ਸੱਟਾਂ ਵੀ ਲੱਗੀਆਂ।
ਮਹਿਲਾ ਨੇ ਦੱਸਿਆ ਕਿ ਉਹ ਨੌਕਰੀ ਦੀ ਇੰਟਰਵਿਊ ਦੇ ਕੇ ਆਪਣੇ ਘਰ ਜਾ ਰਹੀ ਸੀ ਕਿ ਅਚਾਨਕ ਆਪਣੀ ਐਕਟਿਵਾ ਰੋਕ ਕੇ ਫੋਨ ਸੁਣਨ ਲੱਗੀ ਤਾਂ ਪਿਛੋਂ 2 ਮੋਟਰਸਾਈਕਲ ਸਵਾਰ ਮੇਰਾ ਮੋਬਾਈਲ ਖੋਹ ਫ਼ਰਾਰ ਹੋ ਗਏ। ਉਸ ਨੇ ਦੱਸਿਆ ਲਾਗੇ ਖੜ੍ਹੇ ਲੋਕਾਂ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ।
ਮਹਿਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਮੇਰਾ ਮੋਬਾਈਲ ਮੈਨੂੰ ਵਾਪਸ ਦਵਾਇਆ ਜਾਵੇ।
ਮੌਕੇ 'ਤੇ ਆਏ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲਗਾ ਸੀ ਕਿ 2 ਮੋਟਰਸਾਈਕਲ ਸਵਾਰਾਂ ਪੂਜਾ ਨਾਂਅ ਦੀ ਮਹਿਲਾ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਚਲਾਕੀ ਨਾਲ ਕਢਵਾਉਂਦਾ ਸੀ ਵਿਦੇਸ਼ੀ ਨਾਗਰਿਕ ATM ਚੋਂ ਪੈਸੇ, ਕੀਤਾ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਫ਼ੋਟੋ ਆ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਪੁਲਿਸ ਕਾਬੂ ਕਰ ਲਵੇਗੀ।