ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਪਾਕਿਸਤਾਨ ਅਧਾਰਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਨ ਲਈ 2 ਖਾਲਿਸਤਾਨੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਉਨ੍ਹਾਂ ਦੋਵਾਂ ਕੋਲੋਂ ਜਰਮਨ ਦੀ ਬਣੀ ਇੱਕ ਐਮਪੀ 5 ਸਬ-ਮਸ਼ੀਨ ਗਨ, ਇਕ 9 ਐਮਐਮ ਪਿਸਤੌਲ, 4 ਮੈਗਜ਼ੀਨ ਅਤੇ ਸ਼ੱਕੀ ਗੱਲਬਾਤ, ਸੰਦੇਸ਼, ਫੋਟੋਆਂ ਆਦਿ ਵਾਲੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਤੇ 10 ਦਿਨਾਂ ਦਾ ਰਿਮਾਂਡ 'ਤੇ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀ ਮੁਤਾਬਕ, ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਜੀ.ਟੀ ਰੋਡ, ਥਾਣਾ ਜੰਡਿਆਲਾ ਦੇ ਗੁਰਦਾਸਪੁਰੀਆ ਢਾਬੇ ਨੇੜੇ ਇੱਕ ਜਗ੍ਹਾ 'ਤੇ ਛਾਪਾ ਮਾਰਿਆ ਅਤੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।
ਦੱਸ ਦੇਈਏ ਕਿ ਖ਼ਾਲਿਸਤਾਨ ਦੇ ਗਠਨ ਨਾਲ ਸਬੰਧਤ ਵੱਡੀ ਕਿਸਮ ਦੀਆਂ ਪੋਸਟਾਂ ਅਤੇ ਵੈਬ-ਲਿੰਕ ਵੀ ਗੁਰਮੀਤ ਸਿੰਘ ਦੇ ਮੋਬਾਈਲ ਫੋਨ 'ਤੇ ਪਾਏ ਗਏ, ਜੋ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਆਈਐਸਆਈ ਅਤੇ ਭਾਰਤ ਵਿਰੋਧੀ ਤੱਤਾਂ ਨਾਲ ਬਾਕਾਇਦਾ ਸੰਪਰਕ 'ਚ ਸੀ।
ਦੱਸਣਯੋਗ ਹੈ ਕਿ ਉਨ੍ਹਾਂ 'ਤੇ 120 ਬੀ, 121 ਆਈਪੀਸੀ ਦੀ ਧਾਰਾ 25, 54, 59 ਆਰਮਜ਼ ਐਕਟ ਆਰ/ ਡਬਲਯੂ 13, 17, 18, 18 ਬੀ, 20 ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਹੋਰ ਪੜ੍ਹੋ: ਕੋਵਿਡ-19 ਦੇ ਮਰੀਜ਼ਾਂ ਨੂੰ ਵੱਖਰੇ ਰੱਖਣ 'ਤੇ ਕੇਜਰੀਵਾਲ ਅਤੇ LG ਵਿੱਚ ਖੜਕੀ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਤਸਵੀਰਾਂ ਅਤੇ ਵਾਇਸ ਸੰਦੇਸ਼ ਪਾਕਿਸਤਾਨ ਅਧਾਰਤ ਹੈਂਡਲਰਾਂ ਦੁਆਰਾ ਸ਼ੇਅਰ ਕੀਤੇ ਗਏ ਸਨ ਤਾਂ ਕਿ ਉਹ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਆਪਣੇ ਸਥਾਨਾਂ 'ਤੇ ਹਥਿਆਰ ਉਪਲਬਧ ਕਰਾਉਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ।