ਅੰਮ੍ਰਿਤਸਰ: ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਨੂੰ ਅਜਨਾਲਾ ਥਾਣੇ ਦੀ ਪੁਲਿਸ ਨੇ ਨਾਕਾ ਬੰਦੀ ਦੌਰਾਨ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਨਾਕਾ ਬੰਦੀ ਦੌਰਾਨ 2 ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਪੁਲਿਸ ਵੱਲੋਂ ਇਨ੍ਹਾਂ ਦੀ ਤਲਾਸ਼ੀ ਦੌਰਾਨ ਇੱਕ ਕਿਲੋ 275 ਗ੍ਰਾਮ ਹੈਰੋਇਨ ਬਰਾਮਦ ਹੋਈ।
ਬਰਾਮਦ ਕੀਤੀ ਹੈਰੋਇਨ ਦੀ ਵਿਦੇਸ਼ੀ ਬਾਜ਼ਾਰ ਵਿੱਚ ਕੀਮਤ ਸਾਢੇ 6 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਸੁਖਵਿੰਦਰ ਸਿੰਘ ਕੋਲੋਂ ਇੱਕ ਕਿਲੋ ਤੇ ਉਸਦੇ ਦੂਸਰੇ ਸਾਥੀ ਨਿਰਭੈਲ ਸਿੰਘ ਕੋਲੋਂ 275 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅਜਨਾਲਾ ਪੁਲਿਸ ਨੇ ਇੱਕ ਹਫ਼ਤਾ ਪਿਹਲਾਂ ਹੀ ਇੱਕ ਸ਼ਮਸ਼ੇਰ ਸਿੰਘ ਨਾਂਅ ਦਾ ਤਸਕਰ ਕਾਬੂ ਕੀਤਾ ਸੀ ਜਿਸ ਕੋਲੋਂ 22 ਕਿਲੋ 200 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਸੀ। ਕਾਬੂ ਕੀਤਾ ਵਿਅਕਤੀ ਇਹ ਸਾਰੀ ਖੇਪ ਪਾਕਿਸਤਾਨ ਤੋਂ ਲਿਆਂਦਾ ਸੀ, ਉਸ ਤੋਂ ਬਾਅਦ ਅਜਨਾਲਾ ਪੁਲਿਸ ਨੂੰ ਇੱਕ ਵਾਰ ਫ਼ਿਰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਇਨ੍ਹਾਂ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਮੀਡੀਆ ਨੂੰ ਦੱਸਿਆ ਕਿ ਇਸ ਤਰਾਂ ਹੀ ਇੱਕ ਤਫ਼ਸ਼ਿਸ਼ ਦੇ ਦੌਰਾਨ ਪਿੰਡ ਘਰਿੰਡਾ ਦੇ ਫ਼ੌਜ ਦੀ ਛਾਉਣੀ ਦੇ ਨੇੜੇ ਮੇਨ ਰੋਡ ਤੋਂ ਕਿੱਕਰ ਦੇ ਦਰਖ਼ਤ ਕੋਲੋਂ ਇੱਕ ਪਿਸਤੌਲ 30 ਬੋਰ ਤੇ 8 ਜਿੰਦਾ ਰੌਂਦ ਪੁਲਿਸ ਨੂੰ ਬਰਾਮਦ ਹੋਏ ਸਨ।