ਅੰਮ੍ਰਿਤਸਰ: 1897 ਸੰਨ ਵਿੱਚ ਰਾਜਾ ਬਿਕਰਮਜੀਤ ਸਿੰਘ ਵੱਲੋਂ ਬਿਜਲੀ ਘਰ ਤਿਆਰ ਕੀਤਾ ਗਿਆ ਸੀ। ਇਹ ਬਿਜਲੀ ਘਰ ਅੰਮ੍ਰਿਤਸਰ ਗੁਰੂ ਨਗਰੀ ਦਾ ਇਤਿਹਾਸਕ ਪਣ ਬਿਜਲੀ ਘਰ ਹੈ, ਜਿੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਿਜਲੀ ਤਿਆਰ ਹੋ ਕੇ ਜਾਂਦੀ ਸੀ ਤੇ ਨਾਲ ਅੰਮ੍ਰਿਤਸਰ ਦੇ ਕੁਝ ਇਲਾਕੇ ਨੂੰ ਵੀ ਦਿੱਤੀ (1897 Raja Bikram Singh started a power house) ਜਾਂਦੀ ਸੀ।
ਅਪਰ ਦੁਆਬਾ ਨਹਿਰ ਉੱਤੇ ਲਗਾਇਆ ਗਿਆ ਸੀ ਬਿਜਲੀ ਘਰ: ਇਹ ਬਿਜਲੀ ਘਰ ਅਪਰ ਦੁਆਬਾ ਨਹਿਰ ਉੱਤੇ ਲਗਾਇਆ ਗਿਆ ਸੀ। ਇਸ ਕਰਕੇ ਇਸ ਪੁਲ ਦਾ ਨਾਂ ਤਾਰਾਂ ਵਾਲਾ ਪੁਲ ਜੋ ਕਿ ਅੰਮ੍ਰਿਤਸਰ ਵਿਚ ਹੈ, ਰੱਖ ਦਿੱਤਾ ਗਿਆ ਹੈ। ਇਹ ਉਹ ਵਿਰਾਸਤੀ ਜਗ੍ਹਾ ਹੈ ਜਿੱਥੇ ਬਹੁਤ ਪੁਰਾਣਾ ਪਣ ਬਿਜਲੀ ਘਰ ਰਾਜਾ ਬਿਕਰਮਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਜਿਸ ਦੀ ਬਿਜਲੀ ਸੱਚਖੰਡ ਹਰਿਮੰਦਰ ਸਾਹਿਬ ਨੂੰ ਜਾਂਦੀ ਸੀ, ਜਿਸ ਦੀ ਰੁਸ਼ਨਾਈ ਸੰਗਤਾਂ ਵੇਖ ਕੇ ਖੁਸ਼ ਹੁੰਦੀਆਂ ਸਨ।
ਸਰਕਾਰਾਂ ਦੀ ਅਣਦੇਖੀ ਦਾ ਹੋ ਰਿਹਾ ਹੈ ਸ਼ਿਕਾਰ: ਉੱਥੇ ਹੀ ਹੁਣ ਇਹ ਬਿਜਲੀ ਕਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਹ ਵਿਰਾਸਤੀ ਇਮਾਰਤ ਤੇ ਲੋਕਾਂ ਦਾ ਕਹਿਣਾ ਕਿ ਟੂਰਿਸਟ ਹੱਬ ਬਣਾਇਆ ਜਾਵੇ ਤਾਂ ਕਿ ਬਾਹਰੋਂ ਆਉਣ ਵਾਲੇ ਲੋਕ ਇਸ ਬਿਜਲੀ ਘਰ ਨੂੰ ਵੇਖ ਸਕਣ। ਸਭ ਤੋਂ ਪਹਿਲਾਂ ਬਿਜਲੀ ਇੱਥੋਂ ਹੀ ਹਰਿਮੰਦਰ ਸਾਹਿਬ ਨੂੰ ਗਈ ਸੀ, ਜਿਸ ਦੀ ਰੁਸ਼ਨਾਈ ਵਿੱਚ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਦਾ ਏਰੀਆ ਜਗਮਗਾ ਉੱਠਿਆ ਸੀ। ਉੱਥੇ ਹੀ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜਗ੍ਹਾ ਹੁਣ ਸਮਾਰਟ ਸਿਟੀ ਦੇ ਅਧੀਨ ਆ ਗਈ ਹੈ। ਇਸ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ।
ਤਾਰਾਂ ਵਾਲਾ ਪੁਲ ਰੱਖਿਆ ਗਿਆ ਪੁਲ ਦਾ ਨਾਂ: ਇਸ ਪੁਲ ਦਾ ਨਾਂ ਤਾਰਾਂ ਵਾਲਾ ਪੁਲ ਰੱਖਿਆ ਗਿਆ ਪਰ ਹੁਣ ਸਰਕਾਰਾਂ ਵਲੋਂ ਇਸ ਜਗ੍ਹਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਇਸ ਵਿਰਾਸਤੀ ਜਗ੍ਹਾ ਦੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਜਗ੍ਹਾ ਨੂੰ ਦੁਬਾਰਾ ਪਹਿਲਾਂ ਵਾਂਗ ਤਿਆਰ ਕਰਕੇ ਇੱਥੋਂ ਬਿਜਲੀ ਤਿਆਰ ਕੀਤੀ ਜਾਵੇ ਤਾਂਕਿ ਆਉਣ ਵਾਲੀ ਪੀੜ੍ਹੀਆਂ ਇਸ ਨੂੰ ਵੇਖ ਸਕਣ ਕਿ ਇੱਥੋਂ ਹੀ ਅੰਮ੍ਰਿਤਸਰ ਵਿੱਚ ਜਦੋਂ ਬਿਜਲੀ ਤਿਆਰ ਕੀਤੀ ਗਈ ਤੇ ਇੱਥੋਂ ਗਈ ਸੀ।
ਹੋਰ ਇਲਾਕਿਆਂ ਲਈ ਵੀ ਇਥੋਂ ਤਿਆਰ ਕੀਤੀ ਜਾਂਦੀ ਸੀ ਬਿਜਲੀ: ਉਹਨਾਂ ਕਿਹਾ ਕਿ ਕੁਝ ਅੰਮ੍ਰਿਤਸਰ ਦੇ ਹੋਰ ਇਲਾਕਿਆਂ ਲਈ ਵੀ ਇਥੋਂ ਤਿਆਰ ਕੀਤੀ ਵਾਧੂ ਬਿਜਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਬਿਜਲੀ ਬਹੁਤ ਖਾਸ ਚੀਜ਼ ਮੰਨੀ ਜਾਂਦੀ ਸੀ, ਜਦੋਂ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੇ ਇਹ ਵੇਖ ਕੇ ਬਹੁਤ ਖੁਸ਼ ਹੁੰਦੀਆਂ ਸਨ, ਇਹ ਪੁਰਾਣੇ ਇਤਿਹਾਸ ਨਾਲ ਜੁੜਿਆ ਮਾਮਲਾ ਹੈ ਕਿਉਂਕਿ ਹੁਣ ਨਵੇਂ ਤਰੀਕੇ ਨਾਲ ਬਿਜਲੀ ਤਿਆਰ ਕੀਤੀ ਜਾਂਦੀ ਹੈ, ਪਰ ਜੋ ਪੁਰਾਣੀ ਚੀਜ਼ ਹੀ ਉਹ ਵਿਰਾਸਤੀ ਚੀਜ਼ ਸੀ।
ਉਸ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਇਸ ਦੇ ਬਾਰੇ ਪਤਾ ਲੱਗ ਸਕੇ ਸਰਕਾਰ ਨੂੰ ਇਸ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਇੱਥੋਂ ਫਿਰ ਬਿਜਲੀ ਤਿਆਰ ਕੀਤੀ ਜਾਵੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦਿੱਤੀ ਜਾਵੇ ਤਾਂ ਜੋ ਨਵੀਂ ਪੀੜ੍ਹੀ ਨੂੰ ਇਸ ਬਾਰੇ ਪਤਾ ਲੱਗ ਸਕੇ।
ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ ਹੁਣ ਇਹ ਜਗ੍ਹਾ: ਇੱਥੇ ਹੀ ਆਏ ਹੋਏ ਲੋਕਾਂ ਦੱਸਿਆ ਕਿ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਰਕੇ ਇਹ ਜਗ੍ਹਾ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਜ਼ਿਆਦਾਤਰ ਮਸ਼ੀਨਾਂ ਵੀ ਇਥੋਂ ਚੋਰੀ ਹੋ ਚੁੱਕੀਆਂ ਹਨ ਜੋ ਕਿ ਨਸ਼ੇੜੀਆਂ ਵਲੋਂ ਗਾਇਬ ਕਰ ਦਿੱਤੀਆਂ ਗਈਆਂ ਹਨ। ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਵੀ ਇਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੁੜ ਤੋਂ ਇਸ ਪਣ ਬਿਜਲੀ ਘਰ ਨੂੰ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਪੁਰਾਤਨ ਸਮੇਂ ਵਾਂਗ ਮੁੜ ਤੋਂ ਇਸਨੂੰ ਤਿਆਰ ਕਰਕੇ ਇਥੋਂ ਬਿਜਲੀ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ