ਅੰਮਿ੍ਤਸਰ: ਅੱਜ 297 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪੌਜੀਟਿਵ ਆਈ ਹੈ ਅਤੇ 370 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਹੁਣ ਤੱਕ ਕੁਲ 38522 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ 3914 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1387 ਲੋਕਾਂ ਦੀ ਕੋਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਨ੍ਹਾਂ 14 ਵਿਅਕਤੀ ਦੀ ਮੌਤ ਹੋਈ ਹੈ। ਉਨ੍ਹਾਂ ਵਿਚੋਂ 51 ਸਾਲਾ ਕੁਲਦੀਪ ਕੌਰ ਵਾਸੀ ਰਾਜਾਸਾਂਸੀ, 70 ਸਾਲਾ ਜਸਬੀਰ ਕੌਰ ਵਾਸੀ ਪਿੰਡ ਚਾਟੀਵਿੰਡ , 58 ਸਾਲਾ ਜਗਜੀਤ ਸਿੰਘ ਵਾਸੀ ਨੀਵੀਂ ਅਬਾਦੀ ਨਵਾਂ ਕੋਟ , 75 ਸਾਲਾ ਰਾਮ ਲੁਬਾਇਆ ਵਾਸੀ ਭਿਟੇਵੱਡ ਅਜਨਾਲਾ , 60 ਸਾਲਾ ਵੀਰੋ ਉਰਧਾਨ, 53 ਸਾਲਾ ਮੰਗਤ ਰਾਮ ਵਾਸੀ ਨਿਊ ਫੋਕਲ ਪੁਆਇੰਟ ਮਹਿਤਾ , 76 ਸਾਲਾ ਸੁਰਿੰਦਰ ਸਿੰਘ ਰਾਮ ਨਗਰ ਕਾਲੋਨੀ , 70 ਸਾਲਾ ਜਸਵੰਤ ਰਾਏ ਵਾਸੀ ਭੱਲਾ ਕਾਲੋਨੀ ,63 ਸਾਲਾ ਸ਼ਾਮ ਲਾਲ ਵਾਸੀ ਛੇਹਰਟਾ, 74 ਸਾਲਾ ਪ੍ਰਕਾਸ਼ ਵਾਸੀ ਪਵਨ ਨਗਰ ਬਟਾਲਾ ਰੋਡ , 81 ਸਾਲਾ ਜਗਜੀਤ ਸਿੰਘ ਵਾਸੀ ਕੋਟ ਕਰਨੈਲ ਸਿੰਘ ਸੁਲਤਾਨ ਵਿੰਡ ਰੋਡ , 57 ਸਾਲਾ ਰਸ਼ਪਾਲ ਸਿੰਘ ਵਾਸੀ ਖਾਣੇ ਰਾਜਪੂਤਾਂ , 74 ਸਾਲਾ ਜਗਦੀਸ਼ ਸਿੰਘ ਵਾਸੀ ਨਵੀਂ ਅਬਾਦੀ , 81 ਸਾਲਾ ਰਾਜਿੰਦਰ ਕੁਮਾਰ ਵਾਸੀ ਗ੍ਰੀਨ ਐਵੀਨਿਊ ਦੇ ਨਾਮ ਸ਼ਾਮਲ ਹਨ।