ETV Bharat / state

ਅਟਾਰੀ ਵਾਹਗਾ ਸਰਹੱਦ 'ਤੇ ਫਸੇ 100 ਦੇ ਕਰੀਬ ਪਾਕਿਸਤਾਨੀ ਨਾਗਰਿਕ - ਅੰਮ੍ਰਿਤਸਰ

ਕੋਰੋਨਾ ਨੈਗਟਿਵ ਦੀ ਰਿਪੋਰਟ (Corona negative report) ਕੋਲ ਨਾ ਹੋਣ ਦੇ ਚਲਦਿਆਂ ਅਟਾਰੀ ਵਾਹਗਾ ਸਰਹੱਦ (Attari-Wagah border) 'ਤੇ 100 ਪਾਕਿਸਤਾਨੀ ਨਾਗਰਿਕ (100 Pakistani nationals) ਫਸੇ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਭੁੱਖਣ ਭਾਣੇ ਦਿਨ ਕੱਟਣ ਲਈ ਮਜਬੂਰ ਹਨ। ਛੋਟੇ-ਛੋਟੇ ਬੱਚੇ ਅਤੇ ਔਰਤਾਂ ਖੁੱਲ੍ਹੇ ਅਸਮਾਨ ਥੱਲੇ ਦਿਨ ਕੱਟ ਰਹੇ ਹਨ।

ਅਟਾਰੀ ਵਾਹਗਾ ਸਰਹੱਦ 'ਤੇ ਫਸੇ 100 ਪਾਕਿਸਤਾਨੀ ਨਾਗਰਿਕ

author img

By

Published : Sep 24, 2021, 6:14 PM IST

ਅੰਮ੍ਰਿਤਸਰ : ਕੋਰੋਨਾ ਕਾਲ ਦੇ ਚਲਦਿਆਂ ਤਕਰੀਬਨ ਡੇਢ ਸਾਲ ਪਹਿਲਾਂ ਤੋਂ ਪਾਕਿਸਤਾਨ ਤੋਂ ਭਾਰਤ ਆਏ 100 ਦੇ ਕਰੀਬ ਨਾਗਰਿਕ (100 Pakistani nationals) ਅਜੇ ਤੱਕ ਵੀ ਭਾਰਤ ਵਿੱਚ ਹੀ ਫਸੇ ਹੋਏ ਹਨ। ਅਟਾਰੀ ਵਾਹਗਾ ਸਰਹੱਦ ((Attari-Wagah border)) ਦੇ ਉੱਤੇ 16 ਦੇ ਕਰੀਬ ਪਰਿਵਾਰ ਪਾਕਿਸਤਾਨੀ ਨਾਗਰਿਕ (Pakistani nationals) ਇਸ ਵਕਤ ਭੁੱਖਣ-ਭਾਣੇ ਦਿਨ ਕੱਟਣ ਲਈ ਮਜਬੂਰ ਹਨ।

ਸਭ ਤੋਂ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਸੋਧ ਗ਼ਰੀਬ ਨਾਗਰਿਕਾਂ ਕੋਲ ਨਾ ਤਾਂ ਪੀਣ ਨੂੰ ਪਾਣੀ ਹੈ ਨਾ ਖਾਣ ਲਈ ਰੋਟੀ ਹੈ ਅਤੇ ਨਾ ਹੀ ਸਿਰ ਲੁਕਾਉਣ ਲਈ ਕੋਈ ਛੱਤ ਹੈ। ਪਿਛਲੇ ਦੋ ਦਿਨਾਂ ਤੋਂ ਨਾ ਤਾਂ ਪ੍ਰਸ਼ਾਸਨ ਨੇ ਇਨ੍ਹਾਂ ਦੀ ਕੋਈ ਸਾਰ ਲਈ ਹੈ ਅਤੇ ਨਾ ਹੀ ਕੋਈ ਹੋਰ ਅਧਿਕਾਰੀ ਅਜੇ ਤੱਕ ਇਨ੍ਹਾਂ ਦੀ ਸੁੱਖ ਸਾਂਦ ਪੁੱਛਣ ਨੂੰ ਆਇਆ ਹੈ।

ਅਟਾਰੀ ਵਾਹਗਾ ਸਰਹੱਦ 'ਤੇ ਫਸੇ 100 ਪਾਕਿਸਤਾਨੀ ਨਾਗਰਿਕ

ਦਰਅਸਲ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਨਾਗਰਿਕ ਤਕਰੀਬਨ ਡੇਢ ਦੋ ਸਾਲ ਪਹਿਲਾਂ ਕੋਰੋਨਾ ਕਾਲ ਦੇ ਦੌਰਾਨ ਪਾਕਿਸਤਾਨ ਤੋਂ ਭਾਰਤ ਵਿਚ ਆਏ ਸਨ। ਇਨ੍ਹਾਂ ਚੋਂ ਕੁਝ ਨਾਗਰਿਕਤਾ ਹਰਦੁਆਰ ਦਰਸ਼ਨ ਕਰਨ ਲਈ ਆਏ ਸਨ ਅਤੇ ਕੁਝ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸਨ ਪਰ ਇਸੇ ਦੌਰਾਨ ਹੀ ਭਾਰਤ ਵਿਚ ਕੋਰੋਨਾ ਕਾਲ ਦੇ ਚਲਦਿਆਂ ਲੋਕਡਾਊਨ (Lockdown) ਲੱਗ ਗਿਆ ਅਤੇ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ ਇਹ ਸਾਰੇ ਨਾਗਰਿਕ ਇੱਥੇ ਹੀ ਫਸ ਕੇ ਰਹਿ ਗਏ।

ਇਨ੍ਹਾਂ ਵਿੱਚੋਂ ਕੁਝ ਨਾਗਰਿਕਾਂ ਦੇ ਤਾਂ ਪਾਸਪੋਰਟ ਵੀ ਐਕਸਪਾਇਰ ਹੋ ਚੁੱਕੇ ਹਨ। ਇਹ ਸਾਰੇ ਨਾਗਰਿਕ ਹਰਦੁਆਰ ਰਹਿ ਕੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੇ ਸਨ ਪਰ ਜਦ ਇਨ੍ਹਾਂ ਨੂੰ ਪਤਾ ਲੱਗਾ ਕਿ ਹਾਲਾਤ ਥੋੜੇ ਠੀਕ ਹੋ ਗਏ ਹਨ ਅਤੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਬੱਸਾਂ ਰਾਹੀਂ ਵਾਪਸ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਤਾਂ ਇਹ ਵੀ ਅਟਾਰੀ ਵਾਹਗਾ ਸਰਹੱਦ 'ਤੇ ਆਪਣੇ ਮੁਲਕ ਜਾਣ ਨੂੰ ਪਹੁੰਚ ਗਏ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬੀਐਸਐਫ ਵੱਲੋਂ ਇਨ੍ਹਾਂ ਨੂੰ ਵਾਹਗਾ ਸਰਹੱਦ 'ਤੇ ਰੋਕ ਲਿਆ ਗਿਆ ਕਿਉਂਕਿ ਇਨ੍ਹਾਂ ਦੇ ਕੋਲ ਕਿਸੇ ਦੇ ਵੀ ਕੋਲਾ ਕੋਰੋਨਾ ਦੀ ਰਿਪੋਰਟ ਨਹੀਂ ਸੀ।

ਹੁਣ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਆਪਣੀ ਕੋਰੋਨਾ ਦੀ ਰਿਪੋਰਟ ਦੁਬਾਰਾ ਬਣਾਉਣ ਲਈ ਕਿਹਾ ਗਿਆ ਹੈ ਪਰ ਇਹ ਪਿਛਲੇ ਦੋ ਤਿੰਨ ਦਿਨ ਤੋਂ ਅਟਾਰੀ ਵਾਹਗਾ ਸਰਹੱਦ ਦੀ ਗੇਟ ਦੇ ਬਾਹਰ ਸੜਕ ਦੇ ਫੁੱਟਪਾਥ ਉੱਤੇ ਆਪਣੇ ਦਿਨ ਕੱਟ ਰਹੇ ਹਨ। ਇਨ੍ਹਾਂ ਨੂੰ ਆਸ ਹੈ ਕਿ ਭਾਰਤ ਸਰਕਾਰ ਇਨ੍ਹਾਂ ਦੀ ਮਦਦ ਕਰੇਗੀ ਅਤੇ ਜਲਦ ਹੀ ਇਨ੍ਹਾਂ ਨੂੰ ਆਪਣੇ ਮੁਲਕ ਨੂੰ ਵਾਪਸ ਭੇਜ ਦੇਵੇਗੀ। ਇਨ੍ਹਾਂ ਨਾਗਰਿਕਾਂ ਵਿੱਚੋਂ ਕੁਝ ਨੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਬਾਕੀ ਦੇ ਪਰਿਵਾਰ ਪਾਕਿਸਤਾਨ ਵਿੱਚ ਹਨ ਜਿਨ੍ਹਾਂ ਨੂੰ ਮਿਲਿਆ ਨੂੰ ਇਨ੍ਹਾਂ ਨੂੰ ਅਰਸਾ ਹੋ ਗਿਆ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ ਏਰਪੋਰਟ ਤੋਂ ਮੁੜ੍ਹ ਸ਼ੁਰੂ ਹੋਈਆਂ ਅੰਤਰਰਾਸ਼ਟਰੀ ਉਡਾਣਾਂ

ਇਨ੍ਹਾਂ ਭਾਰਤ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਇਨ੍ਹਾਂ ਨੂੰ ਜਲਦ ਤੋਂ ਜਲਦ ਹੀ ਇਨ੍ਹਾਂ ਦੇ ਮੁਲਕ ਵਾਪਸ ਪਹੁੰਚਾਇਆ ਜਾਵੇ ਤਾਂ ਜੋ ਇਹ ਆਪਣੇ ਪਰਿਵਾਰਾਂ ਨੂੰ ਮਿਲ ਸਕਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.