ਅੰਮ੍ਰਿਤਸਰ: ਪੰਜਾਬ ਵਿੱਚ ਕਤਲ ਵਰਗੀਆਂ ਘਟਨਾਵਾਂ ਹਰ ਰੋਜ਼ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ ਚਾਚੇ ਦੇ ਮੁੰਡੇ ਵੱਲੋਂ ਤਾਏ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤੇ ਹੀ ਨੌਜਵਾਨ ਹਜੇ ਕੁਝ ਦਿਨ ਪਹਿਲਾਂ ਦੁਬਈ ਤੋਂ ਘਰ ਵਾਪਸ ਆਇਆ ਸੀ ਅਤੇ ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ ਤਿੰਨ ਭਰਾਵਾਂ ਵਿੱਚ ਵਿਵਾਦ ਚੱਲ ਰਿਹਾ ਸੀ ਅਤੇ ਭਰਾਵਾਂ ਚ ਚੱਲ ਰਹੇ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਇਸ ਝਗੜੇ ਵਿਚ ਅੱਗੇ ਆ ਗਏ ਜਾਨੀ ਕਿ ਜੋ ਬੱਚੇ ਪੈਟਰੋਲ ਪੰਪ ਉੱਤੇ ਲੜਦੇ ਦਿਖਾਈ ਦੇ ਰਹੇ ਹਨ।
ਇਨ੍ਹਾਂ ਦੇ ਪਿਤਾ ਸੀ ਉਹ ਤਿੰਨ ਭਰਾ ਸੀ ਇਹ ਤਿੰਨਾਂ ਭਰਾਵਾਂ ਦਾ ਪੈਟਰੋਲ ਪੰਪ ਦੇ ਵਿੱਚ ਹਿੱਸਾ ਪਾਇਆ ਹੋਇਆ ਸੀ, ਪਰ ਆਪਸ ਵਿੱਚ ਲੜਾਈ ਬਹਿਸਬਾਜ਼ੀ ਹੋ ਰਹੀ ਹੁੰਦੀ ਅਤੇ ਇਨ੍ਹਾਂ ਭਰਾਵਾਂ ਦੇ ਜਿਹੜੇ ਪੁੱਤ ਨੇ ਉਹ ਲੜਾਈ ਦੇ ਮੈਦਾਨ ਵਿੱਚ ਇਸ ਦੌਰਾਨ ਚਾਚੇ ਦੇ ਮੁੰਡੇ ਵੱਲੋਂ ਆਪਣੇ ਤਾਏ ਦੇ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਇਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ।
ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਕੁਲਵਿੰਦਰ ਸਿੰਘ ਅਤੇ ਸਤਪਾਲ ਸਿੰਘ ਤਿੰਨ ਭਰਾ ਹਨ, ਇਨ੍ਹਾਂ ਦਾ ਸਾਂਝਾ ਪੈਟਰੋਲ ਪੰਪ ਸੀ, ਜੋ ਇਨ੍ਹਾਂ ਤਿੰਨਾਂ ਭਰਾਵਾਂ ਵਿੱਚ ਪੈਟਰੋਲ ਪੰਪ ਨੂੰ ਲੈ ਕੇ ਵੰਡ ਹੋਈ ਸੀ, ਜਿਸ ਵਿਚ ਕਿ 2 ਭਰਾਵਾਂ ਨੇ ਆਪਣਾ ਹਿੱਸਾ ਲੈ ਕੇ ਤੀਸਰੇ ਕੁਲਵਿੰਦਰ ਸਿੰਘ ਨੂੰ ਹਿੱਸਾ ਦੇ ਦਿੱਤਾ ਸੀ।
ਜਦੋਂ ਕਿ ਕੁਲਵਿੰਦਰ ਸਿੰਘ ਦਾ ਬੇਟਾ ਦੁਬਈ ਤੋਂ ਵਾਪਸ ਆਇਆ ਤਾਂ ਉਸ ਨੇ ਇਸ ਫ਼ੈਸਲੇ ਨੂੰ ਮਨਜ਼ੂਰ ਨਹੀਂ ਕੀਤਾ ਅਤੇ ਜਿਸ ਤੋਂ ਬਾਅਦ ਉਸ ਨੇ ਪੈਟਰੋਲ ਪੰਪ ਤੇ ਜਾ ਕੇ ਝਗੜਾ ਕੀਤਾ ਕਦੇ ਇਸ ਝਗੜੇ ਦੇ ਵਿੱਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ ਅਤੇ ਦਿਲਰਾਜ ਨਾਮਕ ਨੌਜਵਾਨ ਜ਼ਖ਼ਮੀ ਹੋਇਆ ਹੈ ਅਤੇ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਵਿੱਚ ਤਿੰਨ ਵਿਅਕਤੀ ਆਰੋਪੀ ਹਨ, ਜਿਨ੍ਹਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ, ਇਲਾਕੇ ਵਿੱਚ ਸਹਿਮ ਦਾ ਮਾਹੌਲ