ਚੰਡੀਗੜ੍ਹ: ਕੀ ਤੁਹਾਨੂੰ ਟੋਕੀਓ ਓਲੰਪਿਕਸ ਦੀ ਮੈਡਲ ਸੂਚੀ ਵਿੱਚ ਰੂਸ ਦਾ ਨਾਮ ਕਿਤੇ ਵੀ ਨਜ਼ਰ ਆਇਆ? ਜੇ ਨਹੀਂ ਦਿਖਾਈ ਦਿੱਤਾ, ਤਾਂ ਸਵਾਲ ਇਹ ਹੈ ਕਿ ਕੀ ਰੂਸ ਇਸ ਓਲੰਪਿਕ ਵਿਚ ਹਿੱਸਾ ਨਹੀਂ ਲੈ ਰਿਹਾ? ਜਾਂ ਰੂਸੀ ਖਿਡਾਰੀ ਜਿਨ੍ਹਾਂ ਨੇ ਵੱਡੇ ਖੇਡ ਸਮਾਗਮਾਂ 'ਚ ਤਗਮੇ ਜਿੱਤੇ ਹਨ, ਉਹ ਤਗਮੇ ਨਹੀਂ ਜਿੱਤ ਰਹੇ? ਅਜਿਹਾ ਬਿਲਕੁਲ ਨਹੀਂ ਹੈ, ਰੂਸ ਦੇ 335 ਖਿਡਾਰੀ ਵੀ ਇਸ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ ਅਤੇ ਮੈਡਲ ਵੀ ਜਿੱਤ ਰਹੇ ਹਨ। ਵੀਰਵਾਰ ਤੱਕ ਰੂਸ ਦੇ ਖਿਡਾਰੀ 7 ਸੋਨੇ ਦੇ ਤਗਮਿਆਂ ਸਮੇਤ ਕੁੱਲ 26 ਮੈਡਲਾਂ ਦੇ ਨਾਲ ਮੈਡਲ ਸੂਚੀ ਵਿੱਚ 5 ਵੇਂ ਸਥਾਨ 'ਤੇ ਸਨ। ਪਰ ਮੈਡਲ ਟੇਬਲ ਵਿੱਚ ਰੂਸ ਨਹੀਂ ਬਲਕਿ ROC ਲਿਖਿਆ ਹੋਇਆ ਹੈ।
ਨਾ ਦੇਸ਼ ਦਾ ਨਾਮ, ਨਾ ਕੋਈ ਝੰਡਾ, ਨਾ ਰਾਸ਼ਟਰੀ ਗੀਤ
ROC ਭਾਵ ਰੂਸੀ ਓਲੰਪਿਕ ਕਮੇਟੀ (russian olympic committee), ਰੂਸੀ ਖਿਡਾਰੀ ਇਸ ਓਲੰਪਿਕ ਵਿੱਚ ਆਪਣੇ ਦੇਸ਼ ਦੇ ਝੰਡੇ ਦੇ ਹੇਠਾਂ ਨਹੀਂ ਬਲਕਿ ROC ਦੇ ਝੰਡੇ ਹੇਠ ਖੇਡ ਰਹੇ ਹਨ। ਇਸ ਦੌਰਾਨ ਨਾ ਤਾਂ ਦੇਸ਼ ਦਾ ਨਾਮ ਜਾਂ ਝੰਡਾ ਉਸਦੀ ਜਰਸੀ 'ਤੇ ਹੈ ਅਤੇ ਨਾ ਹੀ ਕੋਈ ਤਗਮਾ ਜਿੱਤਣ ਤੋਂ ਬਾਅਦ ਉਸਦੇ ਦੇਸ਼ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ। ਇਹੀ ਨਹੀਂ ਰੂਸ ਦਾ ਰਾਸ਼ਟਰੀ ਗੀਤ ਉਦੋਂ ਵੀ ਨਹੀਂ ਵੱਜਦਾ ਜਦੋਂ ਰੂਸੀ ਖਿਡਾਰੀ ਮੈਡਲ ਜਿੱਤਦੇ ਹਨ, ਇਸ ਦੀ ਬਜਾਏ ਇੱਕ ਪਿਆਨੋ ਧੁਨ ਵਜਾਈ ਜਾਂਦੀ ਹੈ।
-
The 2020 #OlympicGames have officially begun in #Tokyo - the opening parade of athletes is already under way!
— Russia 🇷🇺 (@Russia) July 23, 2021 " class="align-text-top noRightClick twitterSection" data="
Meet 3️⃣3️⃣5️⃣ members of the 🇷🇺 Russian team, competing as the Russian Olympic Committee athletes!#WeWillROCYou #GoRussia
📸 @Olympic_Russia pic.twitter.com/FXTGvEQZNO
">The 2020 #OlympicGames have officially begun in #Tokyo - the opening parade of athletes is already under way!
— Russia 🇷🇺 (@Russia) July 23, 2021
Meet 3️⃣3️⃣5️⃣ members of the 🇷🇺 Russian team, competing as the Russian Olympic Committee athletes!#WeWillROCYou #GoRussia
📸 @Olympic_Russia pic.twitter.com/FXTGvEQZNOThe 2020 #OlympicGames have officially begun in #Tokyo - the opening parade of athletes is already under way!
— Russia 🇷🇺 (@Russia) July 23, 2021
Meet 3️⃣3️⃣5️⃣ members of the 🇷🇺 Russian team, competing as the Russian Olympic Committee athletes!#WeWillROCYou #GoRussia
📸 @Olympic_Russia pic.twitter.com/FXTGvEQZNO
ਓਲੰਪਿਕ ਵਰਗੇ ਵੱਡੇ ਖੇਡ ਸਮਾਗਮਾਂ 'ਚ ਰੂਸੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਟੋਕਿਓ ਤੋਂ ਪਹਿਲਾਂ ਰੂਸ ਦੇ ਖਿਡਾਰੀਆਂ ਨੇ ਸਾਲ 2016 ਦੇ ਰੀਓ ਓਲੰਪਿਕ ਵਿੱਚ 19 ਸੋਨ ਤਗਮੇ ਦੇ ਨਾਲ 56 ਤਗਮੇ ਜਿੱਤੇ ਅਤੇ ਰੂਸ ਮੈਡਲ ਟੈਲੀ ਵਿੱਚ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਸਾਲ 2012 'ਚ ਲੰਡਨ ਓਲੰਪਿਕ 'ਚ 68 ਤਗਮੇ ਜਿੱਤ ਕੇ ਚੌਥਾ ਸਥਾਨ, ਸਾਲ 2008 'ਚ ਰੂਸ ਬੀਜਿੰਗ 'ਚ 60 ਤਗਮੇ ਜਿੱਤ ਕੇ ਤੀਸਰੇ ਅਤੇ ਸਾਲ 2000 'ਚ ਸਿਡਨੀ ਓਲੰਪਿਕ 'ਚ 89 ਮੈਡਲਾਂ ਨਾਲ ਦੂਸਰਾ ਸਥਾਨ ਸੀ। ਇਸ ਵਾਰ ਵੀ ਰੂਸੀ ਖਿਡਾਰੀ ਤਗਮੇ ਜਿੱਤ ਰਹੇ ਹਨ ਅਤੇ ਪੁਆਇੰਟ ਟੇਬਲ 'ਚ ਟਾਪ-5 'ਚ ਬਣੇ ਹੋਏ ਹਨ, ਪਰ ਰੂਸੀ ਖਿਡਾਰੀ ਆਪਣੇ ਦੇਸ਼ ਦੇ ਨਾਮ 'ਤੇ ਇਹ ਮੈਡਲ ਨਹੀਂ ਜਿੱਤ ਰਹੇ ਹਨ।
ਆਖਿਰ ਕਾਰਨ ਕੀ ਹੈ?
ਦਰਅਸਲ ਇਸ ਦਾ ਕਾਰਨ ਵਰਲਡ ਐਂਟੀ ਡੋਪਿੰਗ ਏਜੰਸੀ (WADA) ਵੱਲੋਂ ਲਗਾਈ ਗਈ ਪਾਬੰਦੀ ਹੈ।World Anti Doping Agency(ਵਾਡਾ) ਨੇ ਸਾਲ 2019 ਵਿੱਚ ਰੂਸ ਉੱਤੇ ਟੋਕਿਓ ਓਲੰਪਿਕ 2020, ਫੀਫਾ ਵਰਲਡ ਕੱਪ 2022 ਸਮੇਤ ਸਾਰੇ ਪ੍ਰਮੁੱਖ ਖੇਡ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਚਾਰ ਸਾਲ ਦੀ ਪਾਬੰਦੀ ਲਗਾਈ ਸੀ।
ਕਿਉਂ ਲਗਾਈ ਗਈ ਸੀ ਪਾਬੰਦੀ?
ਰੂਸ 'ਤੇ ਡੋਪ ਟੈਸਟ ਲਈ ਆਪਣੇ ਖਿਡਾਰੀਆਂ ਦੇ ਗਲਤ ਨਮੂਨੇ ਭੇਜਣ ਦਾ ਦੋਸ਼ ਸੀ। ਜਾਂਚ ਦੇ ਦੌਰਾਨ ਇਹ ਪੁਸ਼ਟੀ ਕੀਤੀ ਗਈ ਕਿ ਨਮੂਨਿਆਂ ਨਾਲ ਛੇੜਛਾੜ ਕੀਤੀ ਗਈ ਸੀ। ਜਿਸ ਤੋਂ ਬਾਅਦ ਵਾਡਾ ਨੇ ਰੂਸ 'ਤੇ 4 ਸਾਲ ਲਈ ਪਾਬੰਦੀ ਲਗਾਈ। ਜਿਸ ਦੇ ਤਹਿਤ ਰੂਸ ਟੋਕੀਓ ਅਤੇ ਫੀਫਾ ਵਰਲਡ ਕੱਪ 2022 'ਚ ਹਿੱਸਾ ਨਹੀਂ ਲੈ ਸਕਦਾ। ਹਾਲਾਂਕਿ WADA ਦੇ ਨਿਯਮਾਂ ਦੇ ਅਨੁਸਾਰ ਜਿਹੜੇ ਖਿਡਾਰੀ ਡੋਪਿੰਗ ਦੇ ਦੋਸ਼ੀ ਨਹੀਂ ਪਾਏ ਗਏ ਸਨ, ਉਨ੍ਹਾਂ ਨੂੰ ਨਿਰਪੱਖ ਖਿਡਾਰੀਆਂ ਦੇ ਰੂਪ ਵਿੱਚ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਆਗਿਆ ਦਿੱਤੀ ਗਈ ਸੀ। ਇਸ ਦੇ ਤਹਿਤ ਰੂਸ ਦੇ ਖਿਡਾਰੀ ਟੋਕਿਓ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਰੂਸ 'ਤੇ ਕਈ ਸਾਲਾਂ ਤੋਂ ਅਜਿਹਾ ਡੋਪਿੰਗ ਪ੍ਰੋਗਰਾਮ ਚਲਾਉਣ ਦਾ ਦੋਸ਼ ਸੀ, ਜਿਸ 'ਤੇ ਅੰਤਰਰਾਸ਼ਟਰੀ ਫੈਡਰੇਸ਼ਨਾਂ ਨੂੰ ਪਾਬੰਦੀ ਲਗਾਉਣ ਦਾ ਫੈਸਲਾ ਕਰਨਾ ਪਿਆ ਸੀ।
ਰੂਸ ਖਿਲਾਫ ਕਾਰਵਾਈ
ਡੋਪਿੰਗ ਵਿੱਚ ਸ਼ਾਮਲ ਖਿਡਾਰੀਆਂ ਦੇ ਨਾਮ ਜਾਣਨ ਲਈ, ਮਾਸਕੋ ਦੀ ਪ੍ਰਯੋਗਸ਼ਾਲਾ ਤੋਂ ਅਥਲੀਟਾਂ ਦਾ ਡਾਟਾ ਮੰਗਿਆ ਗਿਆ ਸੀ, ਪਰ ਇਸਦੇ ਬਾਵਜੂਦ ਵੀ ਰੂਸ ਉੱਤੇ ਡਾਟਾ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ, ਜਿਸਦੇ ਬਾਅਦ ਵਾਡਾ ਨੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਡੋਪਿੰਗ ਨਾਲ ਜੁੜੇ ਖੁਲਾਸਿਆਂ ਤੋਂ ਬਾਅਦ ਰੂਸ ਦੀ ਐਂਟੀ-ਡੋਪਿੰਗ ਲੈਬ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ। ਸਾਲ 2016 ਦੇ ਰੀਓ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਰੂਸੀ ਖਿਡਾਰੀਆਂ ਵਿੱਚੋਂ 111 ਨੂੰ ਬਾਹਰ ਕਰ ਦਿੱਤਾ ਗਿਆ ਸੀ।
ਸਾਲ 2018 'ਚ ਦੱਖਣੀ ਕੋਰੀਆ 'ਚ ਵਿੰਟਰ ਓਲੰਪਿਕ 'ਚ ਰੂਸ ਦੇ ਖਿਡਾਰੀਆਂ 'ਤੇ ਰੋਕ ਦੀ ਸਿਫਾਰਸ਼ ਕੀਤੀ ਗਈ ਸੀ। ਬਾਅਦ 'ਚ 168 ਰੂਸੀ ਖਿਡਾਰੀਆਂ ਨੂੰ ਇਸ 'ਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ, ਪਰ ਰੂਸ ਦਾ ਝੰਡਾ ਲਹਿਰਾਉਣ 'ਤੇ ਪਾਬੰਦੀ ਸੀ।
ਰੂਸ ਦੀ ਇਸ ਖੇਡਾ ਦਾ ਪਰਦਾਫਾਸ਼ ਕਿਵੇਂ ਹੋਇਆ?
ਸਾਲ 2014 ਵਿੱਚ ਯੁਲੀਆ ਸਟੇਪਾਨੋਵਾ ਅਤੇ ਉਸਦੇ ਪਤੀ ਵਿਟਾਲੇ ਨਾਮਕ ਅਥਲੀਟ ਨੇ ਇੱਕ ਜਰਮਨ ਡਾਕੂਮੈਂਟਰੀ ਵਿੱਚ ਰੂਸ ਵਿੱਚ ਹੋ ਰਹੇ ਇਸ ਘੁਟਾਲੇ ਬਾਰੇ ਦੱਸਿਆ। ਵਿਟਾਲੇ ਨੇ ਰੂਸ ਦੀ ਐਂਟੀ ਡੋਪਿੰਗ ਏਜੰਸੀ ਵਿੱਚ ਕੰਮ ਕੀਤਾ ਸੀ। ਉਸਦੇ ਖੁਲਾਸੇ ਤੋਂ ਬਾਅਦ ਰੂਸੀ ਡੋਪਿੰਗ ਪ੍ਰੋਗਰਾਮ ਦੁਨੀਆ ਦੇ ਸਾਹਮਣੇ ਆਇਆ। ਇਸ ਤੋਂ ਬਾਅਦ ਐਂਟੀ-ਡੋਪਿੰਗ ਲੈਬਾਰਟਰੀ ਦੇ ਡਾਇਰੈਕਟਰ ਗ੍ਰੈਗਰੀ ਰੋਡਸ਼ੈਂਕੋਫ ਨੇ ਵੀ ਮੰਨਿਆ ਕਿ ਉਸਨੇ ਅਜਿਹੇ ਪਦਾਰਥ ਬਣਾਏ ਹਨ ਜੋ ਰੂਸੀ ਅਥਲੀਟਾਂ ਨੂੰ ਬਿਹਤਰ ਖੇਡਣ ਵਿੱਚ ਸਹਾਇਤਾ ਕਰਨਗੇ।
ਰੋਡਸ਼ੈਂਕੋਫ ਨੇ ਮੰਨਿਆ ਕਿ ਖਿਡਾਰੀਆਂ ਦੇ ਨਮੂਨੇ (ਪਿਸ਼ਾਬ ਦੇ ਨਮੂਨੇ) ਬਦਲੇ ਗਏ ਸਨ ਤਾਂ ਕਿ ਜਾਂਚ 'ਚ ਡਰੱਗ ਦਾ ਪਤਾ ਨਾ ਲੱਗ ਸਕੇ। ਉਸ ਦੇ ਅਨੁਸਾਰ ਰੂਸ ਦੇ ਅਧਿਕਾਰੀਆਂ ਵੱਲੋਂ ਲੈਬ ਵਿੱਚ ਇੱਕ ਖੁਫੀਆ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਨੇ ਇਸ ਸਭ ‘ਤੇ ਨਜ਼ਰ ਰੱਖੀ ਸੀ।
ਮਹਿਲਾ ਐਥਲੀਟਾਂ ਦੀ ਥਾਂ ਪੁਰਸ਼ਾਂ ਦੇ ਨਮੂਨੇ
ਜਦੋਂ ਰੂਸ ਦੇ ਇਸ ਕਾਰਨਾਮੇ ਦੀ ਜਾਂਚ ਕੀਤੀ ਗਈ, ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਕੌਮਾਂਤਰੀ ਓਲੰਪਿਕ ਕਮੇਟੀ(International Olympic Committee) ਤੋਂ ਲੈ ਕੇ ਵਾਡਾ ਅਤੇ ਸਾਰੀਆਂ ਖੇਡ ਫੈਡਰੇਸ਼ਨਾਂ ਤੱਕ, ਇਸ ਮਾਮਲੇ ਦੀ ਜਾਂਚ ਕੀਤੀ ਗਈ। ਜਿਸ ਦੇ ਅਨੁਸਾਰ ਸਾਲ 2012 ਤੋਂ 2015 ਤੱਕ 30 ਖੇਡਾਂ ਵਿੱਚ ਲਗਭਗ 1000 ਐਥਲੀਟਾਂ ਨੂੰ ਇਸ ਡੋਪਿੰਗ ਪ੍ਰੋਗ੍ਰਾਮ ਦਾ ਲਾਭ ਪਹੁੰਚਾਇਆ ਗਿਆ। ਇਸਦੇ ਨਾਲ ਹੀ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਟੈਸਟ ਦੀ ਸ਼ੁਰੂਆਤ ਕੀਤੀ ਅਤੇ ਡੋਪਿੰਗ ਨਾਲ ਜੁੜੇ ਅਧਿਕਾਰੀਆਂ ਨੂੰ ਚਕਮਾ ਦਿੱਤਾ ਗਿਆ।
ਰਿਪੋਰਟ ਵਿੱਚ ਦੋ ਮਹਿਲਾ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਿਸ਼ਾਬ ਦੇ ਨਮੂਨੇ ਦੀ ਬਜਾਏ ਪੁਰਸ਼ਾਂ ਦੇ ਪਿਸ਼ਾਬ ਦੇ ਨਮੂਨੇ ਦਿੱਤੇ ਗਏ ਸਨ। ਮਾਸਕੋ ਵਿੱਚ ਇੱਕ ਕਲੀਨ ਯੁਰੇਨ ਬੈਂਕ ਹੋਣ ਦੀ ਵੀ ਚਰਚਾ ਹੋਈ ਸੀ। ਜਿਸ ਤੋਂ ਬਾਅਦ ਰੂਸੀ ਅਥਲੀਟਾਂ ਦੇ ਨਮੂਨਿਆਂ ਦੀ ਮੁੜ ਜਾਂਚ ਕੀਤੀ ਗਈ। ਖਿਡਾਰੀਆਂ 'ਤੇ ਪਾਬੰਦੀ ਤੋਂ ਲੈ ਕੇ ਮੈਡਲ ਵਾਪਸ ਲੈਣ ਤੱਕ ਦੀ ਕਾਰਵਾਈ ਕੀਤੀ ਗਈ। ਹਾਲਾਂਕਿ, ਜਿਨ੍ਹਾਂ ਖਿਡਾਰੀਆਂ 'ਤੇ ਦੋਸ਼ ਨਹੀਂ ਲਗਾਏ ਗਏ ਸਨ ਅਤੇ ਡੋਪ ਟੈਸਟ ਵੀ ਪਾਸ ਕੀਤਾ ਸੀ, ਉਹ ਖਿਡਾਰੀ ਰੂਸੀ ਓਲੰਪਿਕ ਕਮੇਟੀ ਦੇ ਬੈਨਰ ਹੇਠ ਟੋਕਿਓ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ।
4 ਸਾਲ ਦੀ ਬਜਾਏ 2 ਸਾਲ ਦੀ ਪਾਬੰਦੀ
ਰੂਸ ਉੱਤੇ 4 ਸਾਲ ਦੀ ਪਾਬੰਦੀ ਦੇ ਬਾਅਦ, ਸਾਲ 2020 ਵਿੱਚ ਰੂਸ ਨੇ ਇਸ ਫੈਸਲੇ ਦੇ ਖਿਲਾਫ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਵਿੱਚ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਇਹ ਪਾਬੰਦੀ ਚਾਰ ਸਾਲ ਤੋਂ ਘਟਾ ਕੇ ਦੋ ਸਾਲ ਕਰ ਦਿੱਤੀ ਗਈ। ਹੁਣ ਇਹ ਪਾਬੰਦੀ ਦਸੰਬਰ 2022 ਤੱਕ ਰਹੇਗੀ। CAS ਨੇ ਸਪੱਸ਼ਟ ਕੀਤਾ ਕਿ ਅਧਿਕਾਰਤ ਰੂਸੀ ਟੀਮ WADA ਦੁਆਰਾ ਆਯੋਜਿਤ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਵੇਗੀ। ਭਾਵ ਕਿ ਟੋਕੀਓ ਓਲੰਪਿਕਸ, ਪੈਰਾਲਿੰਪਿਕਸ, ਬੀਜਿੰਗ ਵਿੰਟਰ ਓਲੰਪਿਕਸ ਅਤੇ ਕੁਆਲੀਫਾਇੰਗ ਦੇ ਇਲਾਵਾ ਰੂਸੀ ਟੀਮ 2022 ਵਿੱਚ ਕਤਰ ਵਿੱਚ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਅਧਿਕਾਰਤ ਤੌਰ ਤੇ ਹਿੱਸਾ ਨਹੀਂ ਲੈ ਸਕੇਗੀ।